Google New AI Chatbot : ਅੱਜ ਕੱਲ੍ਹ ਤਕਨਾਲੋਜੀ ਦੀ ਦੁਨੀਆ ਵਿੱਚ ਬਹੁਤ ਉਥਲ-ਪੁਥਲ ਹੈ। ਇੱਕ ਪਾਸੇ ਜਿੱਥੇ ਚੈਟਜੀਪੀਟੀ ਨੇ ਆਪਣੇ ਸਵਾਲਾਂ ਦੇ ਜਵਾਬ ਦੇਣ ਦੀ ਰਫ਼ਤਾਰ ਅਤੇ ਸਟੀਕਤਾ ਨਾਲ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ, ਉੱਥੇ ਹੀ ਹੁਣ ਗੂਗਲ ਵੀ ਇਸਦਾ ਮੁਕਾਬਲਾ ਕਰਨ ਲਈ ਆਪਣਾ ਚੈਟਬੋਟ ਲਾਂਚ ਕਰਨ ਜਾ ਰਿਹਾ ਹੈ। ਗੂਗਲ ਚੈਟਜੀਪੀਟੀ ਨੂੰ ਸਖ਼ਤ ਟੱਕਰ ਦੇਣ ਦੀ ਤਿਆਰੀ ਕਰਦੇ ਹੋਏ ਆਪਣੇ AI 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਗੂਗਲ ਨੇ ਇਸ ਦੇ ਚੈਟਬੋਟ ਦਾ ਨਾਂ ਬਾਰਡ ਰੱਖਿਆ ਹੈ। ਉਪਭੋਗਤਾਵਾਂ ਦੀ ਫੀਡਬੈਕ ਲਈ ਬਾਰਡ ਸ਼ੁਰੂ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਸਾਰਿਆਂ ਲਈ ਸ਼ੁਰੂ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ 1746 ਅਸਾਮੀਆਂ ਲਈ ਭਰਤੀ, ਇੰਝ ਕਰੋ ਅਪਲਾਈ
ਅਲਫਾਬੇਟ ਕੰਪਨੀ ਦੇ ਸੀਈਓ ਅਤੇ ਇਸਦੀ ਸਹਾਇਕ ਕੰਪਨੀ ਗੂਗਲ ਐਲਐਲਸੀ ਦੇ ਸੀਈਓ ਸੁੰਦਰ ਪਿਚਾਈ ਨੇ ਪੁਸ਼ਟੀ ਕੀਤੀ ਹੈ ਕਿ ਜਲਦੀ ਹੀ ਬਾਰਡ ਨੂੰ ਚੈਟਜੀਪੀਟੀ ਨੂੰ ਟੱਕਰ ਦੇਣ ਲਈ ਹਰ ਕਿਸੇ ਲਈ ਸ਼ੁਰੂ ਕੀਤਾ ਜਾਵੇਗਾ। ਫਿਲਹਾਲ ਕੰਪਨੀ ਨੇ ਇਸ ਨੂੰ ਫੀਡਬੈਕ ਲਈ ਸ਼ੁਰੂ ਕੀਤਾ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਦੱਸਿਆ ਕਿ ਕੰਪਨੀ ਉਪਭੋਗਤਾਵਾਂ ਤੋਂ ਫੀਡਬੈਕ ਲੈਣ ਲਈ ਬਾਰਡ ਨਾਮ ਦੀ ਇੱਕ ਗੱਲਬਾਤ ਵਾਲੀ ਏਆਈ ਸੇਵਾ ਸ਼ੁਰੂ ਕਰ ਰਹੀ ਹੈ। ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸਨੂੰ ਜਲਦੀ ਹੀ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਚੱਲੀ ਗੋਲੀ, ਗੈਂਗਵਾਰ ਦਾ ਸ਼ੱਕ
ਗੂਗਲ ਲਈ ਖ਼ਤਰਾ ਬਣਿਆ ChatGPT
ਇਸ ਤੋਂ ਇਲਾਵਾ ਗੂਗਲ ਆਪਣੇ ਸਰਚ ਇੰਜਣ 'ਚ AI ਫੀਚਰ ਜੋੜਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਸੀਈਓ ਦੇ ਅਨੁਸਾਰ ਬਾਰਡ ਸ਼ੁਰੂ ਵਿੱਚ LaMDA ਦੇ ਇੱਕ ਹਲਕੇ ਸੰਸਕਰਣ 'ਤੇ ਕੰਮ ਕਰੇਗਾ। ਜਿਸ ਲਈ ਘੱਟ ਕੰਪਿਊਟਿੰਗ ਪਾਵਰ ਦੀ ਲੋੜ ਹੁੰਦੀ ਹੈ ਤਾਂ ਜੋ ਵੱਧ ਤੋਂ ਵੱਧ ਉਪਭੋਗਤਾ ਇਸ ਦੀ ਵਰਤੋਂ ਕਰ ਸਕਣ। ਪਿਛਲੇ ਸਾਲ ਦੇ ਅੰਤ ਵਿੱਚ ਓਪਨ ਏਆਈ ਨੇ ਮਾਈਕ੍ਰੋਸਾਫਟ ਦੇ ਸਹਿਯੋਗ ਨਾਲ ਚੈਟਜੀਪੀਟੀ ਲਾਂਚ ਕੀਤਾ ਸੀ। ਜੋ ਕੁਝ ਹੀ ਦਿਨਾਂ 'ਚ ਗੂਗਲ ਵਰਗੀ ਤਕਨੀਕੀ ਕੰਪਨੀ ਲਈ ਖਤਰਾ ਬਣ ਗਿਆ ਸੀ ਪਰ ਹੁਣ ਗੂਗਲ ਵੀ ਚੈਟਜੀਪੀਟੀ ਨੂੰ ਟੱਕਰ ਦੇਣ ਲਈ ਆਪਣੀ ਤਿਆਰੀ ਤੇਜ਼ ਕਰ ਰਿਹਾ ਹੈ।