iQoo U3 ’ਚ 6.58 ਇੰਚ ਦੀ LCD ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਯੂਸ਼ਨ 1080x2408 ਪਿਕਸਲ ਤੇ ਰੀਫ਼੍ਰੈਸ਼ ਰੇਟ 90Hz ਹੈ। ਇਹ ਫ਼ੋਨ ਮੀਡੀਆਟੈਕ Dimensity 800U 5G ਪ੍ਰੋਸੈਸਰ ਨਾਲਾ ਲੈਸ ਹੈ। ਇਸ ਵਿੱਚ 8GB ਰੈਮ ਅਤੇ 128GB ਦੀ ਸਟੋਰੇਜ ਦਿੱਤੀ ਗਈ ਹੈ। ਇਸ ਵਿੱਚ ਐਂਡ੍ਰਾਇਡ 10 ਬੇਸਡ iQoo UI 1.5 ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ।
ਇਸ ਦਾ ਡਿਊਏਲ ਰੀਅਰ ਕੈਮਰਾ ਸੈੱਟਅੱਪ ਹੈ; ਜਿਸ ਵਿੱਚ ਮੇਨ ਲੈਨਜ਼ 48 ਮੈਗਾ ਪਿਕਸਲ ਤੇ ਅਪਰਚਰ f/1.79 ਹੈ। ਦੂਜਾ ਲੈਨਜ਼ 2 ਮੈਗਾ–ਪਿਕਸਲ ਦਾ ਹੈ। ਕੈਮਰੇ ਨਾਲ 4ਕੇ ਵਿਡੀਓ ਰਿਕਾਰਡ ਹੋ ਸਕਦੀ ਹੈ। ਇਸ ਵਿੱਚ 10ਐਕਸ ਜ਼ੂਮ ਵੀ ਹੈ। ਕੈਮਰੇ ਨਾਲ ਨਾਈਟ, ਪੋਟ੍ਰੇਟ ਅਤੇ ਪੈਨੋਰਮਾ ਜਿਹੇ ਮੋਡਜ਼ ਵੀ ਦਿੱਤੇ ਗਏ ਹਨ। ਸੈਲਫ਼ੀ ਤੇ ਵਿਡੀਓ ਕਾਲਿੰਗ ਲਈ ਇਸ ਵਿੱਚ 8 ਮੈਗਾ–ਪਿਕਸਲ ਦਾ ਲੈਨਜ਼ ਦਿੱਤਾ ਗਿਆ ਹੈ।
ਕਿਸਾਨੀ ਅੰਦੋਲਨ ਦੀ ਭੇਂਟ ਚੜ੍ਹਿਆ ਇੱਕ ਹੋਰ ਕਿਸਾਨ, ਡਰੇਨ 'ਚ ਡਿੱਗਣ ਨਾਲ ਹੋਈ ਮੌਤ
ਇਸ ਫ਼ੋਨ ਵਿੱਚ 5000mAh ਦੀ ਬੈਟਰੀ ਹੈ। ਕੁਨੈਕਟੀਵਿਟੀ ਲਈ ਇਸ ਵਿੱਚ 5G, 4G LTE, Wi-Fi, ਬਲੂ–ਟੁੱਥ v5.1, ਯੂਐੱਸਬੀ ਟਾਈਪ–ਸੀ ਤੇ 3.5 ਐੱਮਐੱਮ ਦਾ ਹੈੱਡਫ਼ੋਨ ਜਿਹੇ ਫ਼ੀਚਰਜ਼ ਦਿੱਤੇ ਗਏ ਹਨ।
ਇਸ ਫ਼ੋਨ ਦੇ 6ਜੀਬੀ ਰੈਮ ਤੇ 128 ਜੀਬੀ ਸਟੋਰੇਜ ਵਾਲੇ ਵੇਰੀਏਂਟ ਦੀ ਕੀਮਤ ਲਗਪਗ 16,800 ਭਾਰਤੀ ਰੁਪਏ ਤੇ 8 ਜੀਬੀ ਰੈਮ ਨਾਲ 128 ਜੀਬੀ ਸਟੋਰੇਜ ਵਾਲੇ ਵੇਰੀਏਂਟ ਦੀ ਕੀਮਤ 19,100 ਰੁਪਏ ਹੈ।
ਭਾਰਤ ’ਚ ਇਸ ਦਾ ਮੁਕਾਬਲਾ Motorola Moto G 5G ਨਾਲਾ ਹੋਵੇਗਾ; ਜਿਸ ਦੀ ਕੀਮਤ 20,999 ਰੁਪਏ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ