DeepSeek ਤੋਂ ਬਾਅਦ ਹੁਣ ਇੱਕ ਹੋਰ ਚੀਨੀ AI ਮਾਡਲ Manus ਧੂਮ ਮਚਾ ਰਿਹਾ ਹੈ। ਇਹ ਵੈੱਬਸਾਈਟ ਬਣਾਉਣ ਤੋਂ ਲੈ ਕੇ ਐਨੀਮੇਸ਼ਨ ਤੱਕ ਹਰ ਕੰਮ ਕਰ ਸਕਦਾ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ Butterfly Effect, Manus ਨੂੰ ਦੁਨੀਆ ਦਾ ਪਹਿਲਾ General AI Agent ਦੱਸ ਰਹੀ ਹੈ। DeepSeek ਦੀ ਤੁਲਨਾ ਵਿੱਚ ਇਹ ਜ਼ਿਆਦਾ ਖੁਦਮੁਖਤਿਆਰ ਢੰਗ ਨਾਲ ਕੰਮ ਕਰ ਸਕਦਾ ਹੈ ਅਤੇ ਇਸ ਨੂੰ ਕਈ ਮਾਡਲਾਂ ਨੂੰ ਜੋੜ ਕੇ ਤਿਆਰ ਕੀਤਾ ਗਿਆ ਹੈ। ਇਹ ਮਾਡਿਊਲਰ ਡਿਜ਼ਾਈਨ 'ਤੇ ਆਧਾਰਿਤ ਹੈ ਅਤੇ ਨਵੀਆਂ ਚੀਜ਼ਾਂ ਤੇਜ਼ੀ ਨਾਲ ਸਿੱਖ ਲੈਂਦਾ ਹੈ।


Manus ਕਰ ਸਕਦਾ ਹੈ ਇਨਸਾਨਾਂ ਵਾਂਗ ਕੰਮ


ਕੁਝ ਲੋਕ Manus ਵਰਗੇ AI ਏਜੈਂਟ ਨੂੰ ਖ਼ਤਰਨਾਕ ਮੰਨ ਰਹੇ ਹਨ। ਉਨ੍ਹਾਂ ਦੀ ਚਿੰਤਾ ਹੈ ਕਿ ਇਹ ਇਨਸਾਨਾਂ ਦੀਆਂ ਨੌਕਰੀਆਂ ਖਾ ਜਾਣਗੇ। ਕੁਝ ਡੈਮੋ 'ਚ ਇਹ ਸਾਹਮਣੇ ਆਇਆ ਹੈ ਕਿ ਇਹ AI ਇਨਸਾਨਾਂ ਵਾਂਗ ਕੰਮ ਕਰ ਸਕਦਾ ਹੈ। ਇੱਕ ਡੈਮੋ ਵਿੱਚ Manus AI ਨੂੰ ਇੱਕ ਵੈੱਬਸਾਈਟ ਬਣਾਉਣ ਲਈ ਆਖਿਆ ਗਿਆ। ਇਸ ਨੇ ਸਿਰਫ਼ ਇੱਕ ਘੰਟੇ ਵਿੱਚ ਵੈੱਬਸਾਈਟ ਤਿਆਰ ਕਰ ਦਿੱਤੀ, ਜਿਸ 'ਚ ਐਨੀਮੇਸ਼ਨ ਸਮੇਤ ਸਾਰੀਆਂ ਚੀਜ਼ਾਂ ਸ਼ਾਮਲ ਸਨ। ਦੁਨੀਆ ਭਰ 'ਚ ਹਲਚਲ ਮਚਾ ਚੁੱਕੇ DeepSeek ਕੋਲ ਵੀ ਇਹ ਸਮਰੱਥਾ ਨਹੀਂ ਹੈ।



Manus AI ਕਰ ਸਕਦਾ ਹੈ ਸਟੌਕ ਐਨਾਲਿਸਿਸ ਵੀ


Manus AI ਇਨਸਾਨਾਂ ਵਾਂਗ ਸਟੌਕ ਐਨਾਲਿਸਿਸ ਵੀ ਕਰ ਸਕਦਾ ਹੈ। ਇੱਕ ਡੈਮੋ ਵਿੱਚ ਇਸਨੂੰ ਟੈਸਲਾ ਸਮੇਤ ਤਿੰਨ ਕੰਪਨੀਆਂ ਦੇ ਸਟੌਕ ਦਾ ਵਿਸ਼ਲੇਸ਼ਣ ਕਰਨ ਦਾ ਟਾਸਕ ਦਿੱਤਾ ਗਿਆ। ਇਸ ਨੇ ਕੁਝ ਹੀ ਸਮੇਂ 'ਚ ਚਾਰਟਾਂ, ਗ੍ਰਾਫਾਂ ਅਤੇ ਰਿਸਰਚ ਰਾਹੀਂ ਇਨ੍ਹਾਂ ਦਾ ਵਿਸਥਾਰ ਨਾਲ ਐਨਾਲਿਸਿਸ ਕਰ ਦਿੱਤਾ। ਇਨ੍ਹਾਂ ਦੇ ਨਾਲ-ਨਾਲ ਇਹ ਕਿਸੇ ਵੀ ਵੈੱਬਸਾਈਟ ਦੇ SEO (Search Engine Optimization) ਦਾ ਵੀ ਵਿਸ਼ਲੇਸ਼ਣ ਕਰ ਸਕਦਾ ਹੈ।


ਗੇਮਿੰਗ ਅਤੇ ਐਨੀਮੇਸ਼ਨ


ਇਹ AI ਐਨੀਮੇਸ਼ਨ ਤੋਂ ਲੈ ਕੇ 3D ਗੇਮ ਮਾਡਲ ਤੱਕ ਤਿਆਰ ਕਰ ਸਕਦਾ ਹੈ। ਇਸ ਤੋਂ ਇਲਾਵਾ, ਇਹ ਯੂਜ਼ਰਜ਼ ਤੱਕ ਗੇਮ ਅਪਡੇਟਸ ਵੀ ਭੇਜ ਸਕਦਾ ਹੈ। ਫਿਲਹਾਲ ਇਹ ਸਾਰੇ ਕੰਮ ਕਰਨ ਲਈ ਇਨਸਾਨੀ ਮਦਦ ਦੀ ਲੋੜ ਹੁੰਦੀ ਹੈ। ਪਰ ਹੁਣ ਜਦੋਂ ਇਹ ਕੈਪੇਬਿਲਿਟੀਜ਼ ਆ ਰਹੀਆਂ ਹਨ, ਤਾਂ ਇਹ ਡਰ ਵਧ ਗਿਆ ਹੈ ਕਿ AI ਇਨਸਾਨਾਂ ਦੀ ਥਾਂ ਲੈ ਲਏਗਾ।


ਆਟੋਨੋਮਸ AI


DeepSeek ਅਤੇ ChatGPT ਵਰਗੇ ਚੈਟਬੌਟ ਚੈਟ-ਸਟਾਈਲ ਇੰਟਰਫੇਸ 'ਤੇ ਪ੍ਰਾਂਪਟ ਦੇ ਜਵਾਬ ਵਜੋਂ ਰਿਪਲਾਈ ਦਿੰਦੇ ਹਨ, ਪਰ Manus ਉਨ੍ਹਾਂ ਤੋਂ ਵੱਖਰਾ ਹੈ। ਇਹ ਕਮਾਂਡ ਮਿਲਣ ਤੋਂ ਬਾਅਦ ਆਟੋਨੋਮਸ ਢੰਗ ਨਾਲ ਕੰਮ ਕਰ ਸਕਦਾ ਹੈ। ਕਮਾਂਡ ਦੇਣ 'ਤੇ ਇਹ ਕਈ ਕਿਤਾਬਾਂ ਪੜ੍ਹ ਕੇ ਉਹਨਾਂ ਦੀ ਸੰਖੇਪ ਜਾਣਕਾਰੀ ਤਿਆਰ ਕਰ ਦੇਵੇਗਾ। ਇਸ ਤੋਂ ਇਲਾਵਾ, ਇਹ ਰਿਜਿਊਮ ਸਕੈਨਿੰਗ ਵਰਗੇ ਕਈ ਹੋਰ ਕੰਮ ਵੀ ਕਰ ਸਕਦਾ ਹੈ।