ਗੂਗਲ ਨੇ ਅਮਰੀਕਾ ‘ਚ ਇੱਕ ਵੈੱਬਸਾਈਟ ਨੂੰ ਲਾਈਵ ਕੀਤਾ ਹੈ। ਇਸ ਵੈੱਬਸਾਈਟ ਦੀ ਮਦਦ ਨਾਲ ਤੁਸੀਂ ਕੋਵਿਡ-19 ਦੇ ਟੈਸਟ ਬਾਰੇ ਜਾਣ ਸਕੋਗੇ। ਇਹ ਵੈਬਸਾਈਟ ਗੂਗਲ ਦੀ ਕੰਪਨੀ ਵਰਲੀ ਵੱਲੋਂ ਤਿਆਰ ਕੀਤੀ ਗਈ ਹੈ।
ਇਸ ਵੇਲੇ ਸਿਰਫ ਅਮਰੀਕਾ ਦੇ ਕੁਝ ਖੇਤਰਾਂ ਲਈ ਲਾਈਵ, ਜਾਣੋ ਕਿਵੇਂ ਕਰਦੀ ਕੰਮ:
ਗੂਗਲ ਦੀ ਮੁੱਢਲੀ ਕੰਪਨੀ ਐਲਫਾਬੇਟ ਦੀ ਸਹਾਇਕ ਕੰਪਨੀ ਵਰਲੀ ਨੇ ਇਸ ਵੈੱਬਸਾਈਟ ਨੂੰ ਬਣਾਇਆ ਹੈ। ਇਹ ਵੈਬਲਾਈਟ ਵਰਲੀ ਦੇ ਪ੍ਰੋਜੈਕਟ ਬੇਸਲਾਈਨ ਤਹਿਤ ਬਣਾਈ ਗਈ ਹੈ। ਇਸ ਸਮੇਂ ਇਹ ਵੈਬਸਾਈਟ ਸਿਰਫ ਅਮਰੀਕਾ ਦੇ ਕੁਝ ਖੇਤਰਾਂ ਵਿੱਚ ਕੰਮ ਕਰਦੀ ਹੈ। ਇਹ ਵੈੱਬਸਾਈਟ ਸਿਰਫ ਸੈਂਟ ਕਲੈਰਾ ਤੇ ਸੇਂਟ ਮਾਉਂਟੀ ‘ਚ ਕੰਮ ਕਰੇਗੀ। ਇਸ ਵੈੱਬਸਾਈਟ ਤੋਂ ਤੁਸੀਂ ਕੋਵਿਡ-19 ਟੈਸਟ ਬਾਰੇ ਜਾਣ ਸਕਦੇ ਹੋ। ਇਸ ਲਈ ਤੁਹਾਨੂੰ ਵੈੱਬਸਾਈਟ ‘ਤੇ ਜਾਣਾ ਪਏਗਾ। ਇੱਥੇ ਤੁਹਾਨੂੰ ਗੇਟ ਸਟਾਰਟ ਆਪਸ਼ਨ 'ਤੇ ਕਲਿੱਕ ਕਰਨਾ ਹੈ ਤੇ 5 ਸਟੈਪਸ ਦੀ ਪਾਲਣਾ ਕਰਨੀ ਹੈ।
- ਸਭ ਤੋਂ ਪਹਿਲਾਂ ਤੁਹਾਨੂੰ ਇਸ ਵੈਬਸਾਈਟ ‘ਤੇ ਜਾ ਕੇ ਸਾਈਨ ਅਪ ਕਰਨਾ ਪਏਗਾ। ਸਾਈਨ ਅਪ ਕਰਨ ਤੋਂ ਬਾਅਦ ਤੁਸੀਂ ਇਸ ਵੈਬਸਾਈਟ 'ਤੇ ਇੱਕ ਅਕਾਉਂਟ ਓਪਨ ਕਰੋ।
- ਅਕਾਉਂਟ ਬਣਾਉਣ ਤੋਂ ਬਾਅਦ ਤੁਹਾਨੂੰ ਕੋਵਿਡ-19 ਦਾ ਇੱਕ ਪਰਮਿਸ਼ਨ ਫਾਰਮ ਭਰਨਾ ਪਏਗਾ। ਤੁਸੀਂ ਫਾਰਮ ‘ਚ ਮੰਗੀ ਗਈ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਇਸ ਨੂੰ ਸਬਮਿਟ ਕਰੋ।
- ਉਸ ਤੋਂ ਬਾਅਦ ਤੁਹਾਨੂੰ ਇਸ ਵੈਬਸਾਈਟ ਵੱਲੋਂ ਸਕ੍ਰੀਨਿੰਗ ਕੀਤਾ ਜਾਵੇਗਾ। ਇਸ ‘ਚ ਤੁਹਾਨੂੰ ਕੁਝ ਪ੍ਰਸ਼ਨ ਪੁੱਛੇ ਜਾਣਗੇ। ਇਹ ਸਵਾਲ ਤੁਹਾਡੀ ਸਿਹਤ ਅਤੇ ਲੱਛਣਾਂ ਬਾਰੇ ਹੋਣਗੇ।
- ਜੇ ਤੁਹਾਡੇ ਲੱਛਣ ਕੋਰੋਨਾ ਪੌਜ਼ਟਿਵ ਪਾਏ ਜਾਂਦੇ ਹਨ ਤਾਂ ਤੁਹਾਨੂੰ ਕੋਰੋਨਾ ਟੈਸਟ ਲਈ ਚੁਣਿਆ ਜਾਵੇਗਾ। ਇਸਦੇ ਲਈ ਤੁਹਾਨੂੰ ਵੈੱਬਸਾਈਟ 'ਤੇ ਹੀ ਲੋੜੀਂਦੀ ਜਾਣਕਾਰੀ ਦਿੱਤੀ ਜਾਵੇਗੀ।
- ਚਾਰ ਸਟੈਪਸ ਪੂਰੇ ਹੋਣ ਤੋਂ ਬਾਅਦ ਤੁਹਾਨੂੰ ਆਪਣੇ ਅਕਾਉਂਟ 'ਤੇ ਤੁਹਾਡੇ ਕੋਰੋਨਾਵਾਇਰਸ ਦੀ ਰਿਪੋਰਟ ਮਿਲੇਗੀ। ਇੱਥੇ ਤੁਸੀਂ ਜਾਣਦੇ ਹੋਵੋਗੇ ਕਿ ਤੁਹਾਡੀ ਰਿਪੋਰਟ ਪੌਜ਼ਟਿਵ ਹੈ ਜਾਂ ਨੈਗਟਿਵ।
ਇਸ ਤੋਂ ਇਲਾਵਾ ਗੂਗਲ ਦੇ ਮੁਖੀ ਸੁੰਦਰ ਪਿਚਾਈ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਅਸੀਂ ਇੱਕ ਹੋਰ ਵੈਬਸਾਈਟ 'ਤੇ ਵੀ ਕੰਮ ਕਰ ਰਹੇ ਹਾਂ। ਇਸ ਵੈਬਸਾਈਟ ਰਾਹੀਂ ਲੋਕਾਂ ਨੂੰ ਕੋਰੋਨਾਵਾਇਰਸ ਬਾਰੇ ਜਾਗਰੂਕ ਕੀਤਾ ਜਾਵੇਗਾ। ਕੋਰੋਨਾ ਦੀ ਪੂਰੀ ਜਾਣਕਾਰੀ ਇਸ ਵੈਬਸਾਈਟ 'ਤੇ ਉਪਲਬਧ ਹੋਵੇਗੀ। ਨਾਲ ਹੀ, ਲੋਕਾਂ ਨੂੰ ਕੋਰੋਨਾ ਬਾਰੇ ਸਾਵਧਾਨੀਆਂ ਵੀ ਦਿੱਤੀਆਂ ਜਾਣਗੀਆਂ।