ਨਵੀਂ ਦਿੱਲੀ: ਐਪਲ (Apple) ਜਲਦੀ ਹੀ ਆਪਣੇ ਲੱਖਾਂ ਆਈਫੋਨ (iPhone) ਉਪਭੋਗਤਾਵਾਂ ਲਈ ਖੁਸ਼ਖਬਰੀ ਲੈ ਕੇ ਆ ਰਿਹਾ ਹੈ। ਹਾਲ ਹੀ ‘ਚ ਬਹੁਤ ਸਾਰੇ ਯੂਜ਼ਰਸ ਨੂੰ ਮਾਸਕ ਲਾ ਕੇ ਫੇਸ ਆਈਡੀ (Face ID) ਨੂੰ ਐਕਸੈਸ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਕੋਰੋਨਾਵਾਇਰਸ (coronavirus) ਮਹਾਮਾਰੀ ਦੇ ਕਾਰਨ, ਲੋਕ ਇਸ ਸਮੇਂ ਮਾਸਕ ਦੀ ਵਰਤੋ ਕਰ ਰਹੇ ਹਨ, ਜਿਸ ਕਾਰਨ ਲੋਕ ਆਪਣੇ ਆਈਫੋਨ ਦੀ ਫੇਸ ਆਈਡੀ ਫੀਚਰ ਦੀ ਵਰਤੋਂ ਨਹੀਂ ਕਰ ਪਾ ਰਹੇ।

ਐਪਲ ਹੁਣ ਇਸ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਮਾਸਕ ਲਾ ਕੇ ਫੇਸ ਆਈਡੀ ਨੂੰ ਐਕਸਸ ਕੀਤਾ ਜਾ ਸਕਦਾ ਹੈ। ਇਸ ਫੀਚਰ ਨੂੰ iOS 13.5 ਬੀਟਾ ਡਿਵੈਲਪਰ ਵਰਜ਼ਨ ‘ਚ ਸਪੌਟ ਕੀਤਾ ਗਿਆ ਹੈ।

ਦੱਸ ਦਈਏ ਕਿ Face ID ਪਹਿਲਾਂ iPhone X ‘ਚ ਪ੍ਰਮਾਣਿਕਤਾ ਲਈ ਪੇਸ਼ ਕੀਤੀ ਗਈ ਸੀ ਤੇ ਹੋਮ ਬਟਨ ਵਰਗੇ ਫਿਜ਼ੀਕਲ ਫਿੰਗਰਪ੍ਰਿੰਟ ਸੈਂਸਰ ਨੂੰ ਹਟਾ ਦਿੱਤਾ ਸੀ। ਆਈਫੋਨ ਐਕਸ ਤੋਂ ਲੈ ਕੇ ਆਈਫੋਨ 11 ਤੱਕ ਦੀ ਹਰ ਸੀਰੀਜ਼ ‘ਚ ਫੋਨ ‘ਚ ਟਰੂ ਡੈਪਥ ਕੈਮਰੇ ਦੀ ਮਦਦ ਨਾਲ ਯੂਜ਼ਰ ਦੇ ਚਿਹਰੇ ਦੇ ਡੇਟਾ ਦੀ ਵਰਤੋਂ ਕਰਕੇ ਅਨਲੌਕ ਕੀਤਾ ਜਾਂਦਾ ਹੈ।