ਨਵੀਂ ਦਿੱਲੀ: ਭਾਰਤ ਸਰਕਾਰ ਆਨਲਾਈਨ ਜੁਰਮਾਂ 'ਤੇ ਲਗਾਮ ਲਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ। ਇਸ ਵਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਈਬਰ ਕ੍ਰਾਈਮ ਲਈ ਨਵੀਂ ਸੇਵਾ ਸ਼ੁਰੂ ਕੀਤੀ ਹੈ। ਇਸ ਨਾਲ ਸਾਈਬਰ ਕ੍ਰਾਈਮ ਰੋਕਣ 'ਚ ਪੁਲਿਸ ਦੀ ਮਦਦ ਕੀਤੀ ਜਾ ਸਕਦੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸੇਵਾ ਯੋਜਨਾ ਨੂੰ ਤਿੰਨ ਸ਼੍ਰੇਣੀਆਂ 'ਚ ਰੱਖਿਆ ਹੈ।


 


ਪਹਿਲੀ ਸ਼੍ਰੇਣੀ:


ਇਸ ਯੋਜਨਾ ਤਹਿਤ ਚਾਈਲਡ ਪੋਰਨੋਗ੍ਰਾਫੀ, ਬਲਾਤਕਾਰ, ਅੱਤਵਾਦ, ਕੱਟੜਪੰਥੀ ਦੇਸ਼ ਵਿਰੋਧੀ ਤੇ ਆਨਲਾਈਨ ਗੈਰ ਕਾਨੂੰਨੀ ਦੀ ਪਛਾਣ ਕਰਕੇ ਸਰਕਾਰ ਨੂੰ ਸੌਂਪਿਆ ਜਾਵੇਗਾ।


 


ਦੂਸਰੀ ਸ਼੍ਰੇਣੀ:


ਇਸ ਸੇਵਾ ਵਿੱਚ, ਸਾਈਬਰ ਅਵੇਅਰਨੈੱਸ ਪ੍ਰੋਮੋਟਰ-ਨਾਗਰਿਕਾਂ 'ਚ ਸਾਈਬਰ ਅਪਰਾਧ ਬਾਰੇ ਜਾਣਕਾਰੀ ਦੱਸਣ ਲਈ ਹੈ ਜਿਸ ਵਿੱਚ ਔਰਤਾਂ, ਬੱਚੇ ਤੇ ਬਜ਼ੁਰਗ, ਪੇਂਡੂ ਨਾਗਰਿਕ ਤੇ ਕਮਜ਼ੋਰ ਸਮੂਹ ਸ਼ਾਮਲ ਹਨ।


 


ਤੀਸਰੀ ਸ਼੍ਰੇਣੀ:


ਇਸ ਸੇਵਾ ਦੇ ਅੰਦਰ ਸਾਈਬਰ ਮਾਹਰ - ਸਾਈਬਰ ਕ੍ਰਾਈਮ, ਫੋਰੈਂਸਿਕ, ਨੈਟਵਰਕ ਫੋਰੈਂਸਿਕ, ਮਾਲਵੇਅਰ ਐਨਾਲਾਇਸੇਸ, ਮੈਮੋਰੀ ਐਨਾਲਾਇਸੇਸ, ਕ੍ਰਿਪਟੋਗ੍ਰਾਫੀ ਵਰਗੇ ਡੋਮੇਨ ਨਾਲ ਨਜਿੱਠਿਆ ਜਾਵੇਗਾ।


 


ਦੱਸ ਦੇਈਏ ਕਿ ਵਲੰਟੀਅਰ ਲਈ ਰਜਿਸਟਰ ਕਰਨ ਲਈ, ਇੱਕ ਵਿਅਕਤੀ ਨੂੰ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ 'ਤੇ ਸਾਈਬਰ ਵਾਲੰਟੀਅਰ ਦੇ ਸਮਰਪਿਤ ਭਾਗ ਦੁਆਰਾ ਇੱਕ ਵਲੰਟੀਅਰ ਵਜੋਂ ਰਜਿਸਟਰ ਕਰਨ ਦੀ ਜ਼ਰੂਰਤ ਹੋਏਗੀ। ਉਸ ਨੂੰ ਕੁਝ ਲਾਜ਼ਮੀ ਵਿਅਕਤੀਗਤ ਵੇਰਵੇ ਦੇਣੇ ਪੈਣਗੇ ਜਿਵੇਂ ਪੂਰਾ ਨਾਮ, ਪਿਤਾ ਦਾ ਨਾਮ, ਮੋਬਾਈਲ ਨੰਬਰ, ਈਮੇਲ ਪਤਾ, ਰਿਹਾਇਸ਼ੀ ਪਤਾ ਆਦਿ।