ਮੁੰਬਈ: ਕਪੂਰ ਪਰਿਵਾਰ ਤੋਂ ਇਕ ਦੁਖਦਾਈ ਖ਼ਬਰ ਹੈ। ਅਦਾਕਾਰ ਰਣਧੀਰ ਕਪੂਰ ਤੇ ਰਿਸ਼ੀ ਕਪੂਰ ਦੇ ਛੋਟੇ ਭਰਾ ਰਾਜੀਵ ਕਪੂਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 58 ਸਾਲ ਸੀ।


ਰਿਪੋਰਟਾਂ ਮੁਤਾਬਕ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋਈ ਹੈ। ਹਾਰਟ ਅਟੈਕ ਤੋਂ ਬਾਅਦ ਜਲਦਬਾਜ਼ੀ 'ਚ ਰਣਬੀਰ ਕਪੂਰ ਉਨ੍ਹਾਂ ਨੂੰ ਚੈਂਬਰ ਸਥਿਕ ਇਕ ਹਸਪਤਾਲ ਲੈ ਗਏ ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। 


ਰਾਜੀਵ ਕਪੂਰ ਐਕਟਰ, ਪ੍ਰੋਡਿਊਸਰ ਤੇ ਡਾਇਰੈਕਟਰ ਸਨ। ਉਨ੍ਹਾਂ 1983 ਚ ਫ਼ਿਲਮ ਏਕ ਜਾਨ ਹੈ ਹਮ ਨਾਲ ਡੈਬਿਊ ਕੀਤਾ ਸੀ। ਰਾਮ ਤੇਰੀ ਗੰਗਾ ਮੈਲੀ ਫ਼ਿਲਮ 'ਚ ਉਹ ਮੁੱਖ ਭੂਮਿਕਾ 'ਚ ਨਜ਼ਰ ਆਏ। ਇਸ ਤੋਂ ਇਲਾਵਾ ਉਹ ਕਈ ਹੋਰ ਵੱਡੀਆਂ ਫ਼ਿਲਮਾਂ ਆਸਮਾਨ, ਲਵਰ ਬੁਆਏ, ਜ਼ਬਰਦਸਤ, ਹਮ ਤੋਂ ਚਲੇ ਪਰਦੇਸ 'ਚ ਵੀ ਨਜ਼ਰ ਆਏ।