ਨਵੀਂ ਦਿੱਲੀ: ਦੀਵਾਲੀ 'ਤੇ ਜੇਕਰ ਕਿਸੇ ਆਪਣੇ ਨੂੰ ਮੋਬਾਇਲ ਗਿਫਟ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਸ਼ਾਨਦਾਰ ਮੌਕਾ ਹੈ। ਐਮੇਜ਼ਨ ਅਤੇ ਫਲਿੱਪਕਾਰਟ 'ਤੇ ਸੇਲ ਚੱਲ ਰਹੀ ਹੈ। ਐਪਲ, ਸੈਮਸੰਗ, ਮੋਟੋਰੋਲਾ ਜਿਹੇ ਵੱਡੇ ਬ੍ਰਾਂਡਸ 'ਤੇ 40 ਹਜ਼ਾਰ ਰੁਪਏ ਤਕ ਦੀ ਬੰਪਰ ਛੋਟ ਮਿਲ ਰਹੀ ਹੈ। । ਅਸੀਂ ਤਹਾਨੂੰ ਦੱਸਦੇ ਹਾਂ ਆਨਲਾਈਨ ਸੇਲ ਦੀ ਸਭ ਤੋਂ ਸ਼ਾਨਦਾਰ ਡੀਲ ਬਾਰੇ।


Apple iPhone SE 2020: ਫਲਿੱਪਕਾਰਟ 'ਤੇ ਚੱਲ ਰਹੀ ਇਸ ਸੇਲ 'ਚ ਇਸ ਸਾਲ ਲੌਂਚ ਹੋਏ iPhone SE 2020 'ਤੇ 9501 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 42,500 ਰੁਪਏ ਦੀ ਕੀਮਤ 'ਚ ਲੌਂਚ ਹੋਏ ਇਸ ਸਮਾਰਟਫੋਨ ਨੂੰ ਤੁਸੀਂ ਸਿਰਫ 32,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ ਦੇ 64GB ਮਾਡਲ 'ਤੇ 14,350 ਰੁਪਏ ਤਕ ਦਾ ਐਕਸਚੇਂਜ ਆਫਰ ਵੀ ਹੈ। ਇਸ ਤੋਂ ਇਲਾਵਾ ਈਐਮਆਈ ਅਤੇ ਬੈਂਕ ਕਾਰਡ ਆਫਰਸ ਵੀ ਦਿੱਤੇ ਜਾ ਰਹੇ ਹਨ। ਜਿਸ 'ਚ ਐਕਸਸ ਬੈਂਕ ਕਾਰਡ ਧਾਰਕਾਂ ਨੂੰ 1500 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।


Motorola Razr 2019: ਫੋਲਡਏਬਲ ਸਮਾਰਟਫੋਨ ਮੋਟੋਰੋਲਾ ਰੇਜਰ ਸਮਾਰਟਫੋਨ 'ਤੇ 40,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਸੇਲ 'ਚ ਇਹ ਫੋਨ 84,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਅਗਲੀ ਕੀਮਤ 1,24,999 ਰੁਪਏ ਹੈ। ਇਹ ਸਮਾਰਟਫੋਨ ਫਲਿਪਕਾਰਟ ਸੇਲ ਲਈ ਉਪਲਬਧ ਹੋਵੇਗਾ। ਇਸ ਦੇ ਨਾਲ ਕੰਪਨੀ 14,850 ਰੁਪਏ ਦਾ ਐਕਸਚੇਂਜ ਆਫਰ 3,542 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਨੋ ਕੋਸਟ ਈਐਮਆਈ ਵੀ ਆਫਰ ਕਰ ਰਹੀ ਹੈ।


Samsung Galaxy S20+: 2020 'ਚ ਹੀ ਲੌਂਚ ਇਸ ਫੋਨ ਦੀ ਕੀਮਤ 'ਚ 24,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਸਮਾਰਟਫੋਨ ਨੂੰ 49,999 ਰੁਪਏ ਦੀ ਕੀਮਤ 'ਚ ਖੀਰਦਿਆ ਜਾ ਸਕਦਾ ਹੈ। ਇਹ ਸਮਾਰਟਫੋਨ ਪਹਿਲਾਂ 73,999 ਰੁਪਏ ਦੀ ਕੀਮਤ 'ਚ ਉਪਲਬਧ ਸੀ। ਫਲਿਪਕਾਰਟ 'ਤੇ ਇਸ ਸਮਾਰਟਫੋਨ ਦੀ ਖਰੀਦ ਤੇ 14,850 ਰੁਪਏ ਤਕ ਦਾ ਐਕਸਚੇਜ ਆਫਰ ਵੀ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਫਲਿਪਕਾਰਟ ਸਮਾਰਟ ਅਪਗ੍ਰੇਡ ਪਲਾਨ ਲਿਆ ਹੈ ਤਾਂ ਤਹਾਨੂੰ 15,000 ਰੁਪਏ ਤਕ ਦਾ ਵਾਧੂ ਡਿਸਕਾਊਂਟ ਮਿਲੇਗਾ।


Samsung Galaxy Note 10+: ਇਸ ਸਮਾਰਟਫੋਨ ਨੂੰ ਫਲਿੱਪਕਾਰਟ ਦੀ ਸੇਲ 'ਚ 59,999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ 79,999 ਰੁਪਏ ਹੈ। ਫੋਨ ਤੇ 20,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਦੀ ਖਰੀਦ 'ਤੇ ਫਲਿਪਕਾਰਟ ਯੂਜ਼ਰਸ ਨੂੰ 14,850 ਰੁਪਏ ਤਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਸੈਮਸੰਗ ਦੇ ਇਸ ਫਲੈਗਸ਼ਿਪ ਸਮਾਰਟਫੋਨ 'ਤੇ ਨੋ ਕੋਸਟ ਈਐਮਆਈ ਦਿੱਤੀ ਜਾ ਰਹੀ ਹੈ।


ਅੱਜ ਰਾਤ ਆਸਮਾਨ 'ਚ ਦਿਖੇਗਾ ਦੁਰਲੱਭ ਨਜ਼ਾਰਾ, ਜਾਣੋ ਕੀ ਹੋਵੇਗਾ ਖਾਸ


Samsung Galaxy M51: ਸੈਮਸੰਗ ਦੇ ਇਸ ਮਿਡ ਬਜਟ ਸਮਾਰਟਫੋਨ 'ਤੇ 2,500 ਰੁਪਏ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ 'ਚ 7,000mAh ਦੀ ਬੈਟਰੀ ਹੈ। ਅਮੇਜਨ ਸੇਲ 'ਚ ਇਸ ਸਮਾਰਟਫੋਨ 'ਤੇ ਤੁਸੀਂ ਇਸ ਨੂੰ 24,999 ਰੁਪਏ ਦੀ ਥਾਂ 22,499 ਰੁਪਏਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਿਟੀ ਬੈਂਕ, ਕੋਟਕ ਬੈਂਕ 'ਤੇ ਆਈਸੀਆਈਸੀਆਈ ਕਾਰਡ ਧਾਰਕਾਂ ਨੂੰ 3,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਤੁਸੀਂ ਇਹ ਸਮਾਰਟਫੋਨ 20,000 ਰੁਪਏ ਤੋਂ ਘੱਟ ਕੀਮਤ 'ਚ ਖਰੀਦ ਸਕਦੇ ਹਨ।


ਤੁਰਕੀ 'ਚ ਸ਼ਕਤੀਸ਼ਾਲੀ ਭੂਚਾਲ ਨਾਲ 17 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖ਼ਮੀ, ਇਮਾਰਤਾਂ ਤਬਾਹ


Realme Narzo 20 Pro: ਇਸ ਬਜਟ ਸਮਾਰਟਫੋਨ 'ਤੇ ਫਲਿੱਪਕਾਰਟ ਸੇਲ 'ਚ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। ਇਸ ਦੇ 6GB RAM+64GB ਵੇਰੀਏਂਟ ਨੂੰ 13,999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ 6.5 ਇੰਚ ਦੇ ਫੁੱਲ ਐਚਡੀਪਲੱਸ ਡਿਸਪਲੇਅ ਪੈਨਲ ਨਾਲ ਆਉਂਦਾ ਹੈ। ਇਸ 'ਚ MediaTek Helio G95 SoC ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 4,500mAh ਦੀ ਬੈਟਰੀ ਅਤੇ 65W ਦੀ ਸੁਪਰਡਾਰਟ ਫਾਸਟ ਚਾਰਜਿੰਗ ਫੀਚਰ ਹੈ। ਫੋਨ 'ਚ 48 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ