RO Water : ਖਾਰੇ ਅਤੇ ਹਾਰਡ ਵਾਟਰ ਨੂੰ ਪੀਣ ਲਾਇਕ ਬਣਾਉਣ ਲਈ RO ਦੀ ਵਰਤੋਂ ਕੀਤੀ ਜਾਂਦੀ ਹੈ। RO ਦੀ ਵਰਤੋਂ ਕਰਦਿਆਂ ਹੋਇਆਂ ਇੱਕ ਪਾਸੇ ਤੋਂ ਸ਼ੁੱਧ ਪਾਣੀ ਨਿਕਲਦਾ ਹੈ ਅਤੇ ਦੂਜੇ ਪਾਸੇ ਤੋਂ ਅਸ਼ੁੱਧ ਪਾਣੀ ਨਿਕਲਦਾ ਹੈ। ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ RO ਤੋਂ ਨਿਕਲਣ ਵਾਲੇ ਸ਼ੁੱਧ ਪਾਣੀ ਦੀ ਵਰਤੋਂ ਪੀਣ ਲਈ ਕੀਤੀ ਜਾਂਦੀ ਹੈ, ਪਰ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ RO ਤੋਂ ਨਿਕਲਣ ਵਾਲੇ ਅਸ਼ੁੱਧ ਪਾਣੀ ਦਾ ਕੀ ਕਰਨਾ ਚਾਹੀਦਾ ਹੈ।
ਤੁਹਾਨੂੰ ਦੱਸ ਦਈਏ ਕਿ RO ਤੋਂ ਨਿਕਲਣ ਵਾਲਾ ਅਸ਼ੁੱਧ ਪਾਣੀ ਪੀਣ ਲਈ ਬਿਲਕੁਲ ਵੀ ਠੀਕ ਨਹੀਂ ਹੁੰਦਾ, ਪਰ ਇਸ ਦੀ ਵਰਤੋਂ ਕਈ ਕੰਮਾਂ ਲਈ ਕੀਤੀ ਜਾ ਸਕਦੀ ਹੈ। ਤੁਸੀਂ ਇਸ ਪਾਣੀ ਨਾਲ ਸਾਫ-ਸਫਾਈ ਕਰ ਸਕਦੇ ਹੋ ਅਤੇ ਇਸ ਨੂੰ ਦੂਜੇ ਕੰਮਾਂ ਲਈ ਵੀ ਵਰਤ ਸਕਦੇ ਹੋ, ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।
ਕੂਲਰ ਵਿੱਚ ਕਰੋ ਵਰਤੋਂ
ਗਰਮੀਆਂ ਵਿੱਚ ਕੂਲਰ ਵਿੱਚ ਪਾਣੀ ਪਾਉਣ ਲਈ 4-6 ਬਾਲਟੀਆਂ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ RO ਦੇ ਗੰਦੇ ਪਾਣੀ ਨੂੰ ਟੂਟੀ ਦੇ ਪਾਣੀ ਵਿੱਚ ਮਿਲਾ ਕੇ ਕੂਲਰ ਵਿੱਚ ਪਾਉਣ ਲਈ ਵਰਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Cashew: ਇੱਕ ਦਿਨ ਵਿੱਚ ਕਿੰਨੇ ਕਾਜੂ ਖਾਣੇ ਸਿਹਤ ਲਈ ਫਾਇਦੇਮੰਦ ਹੁੰਦੇ? 95 ਫੀਸਦੀ ਲੋਕ ਇਹ ਨਹੀਂ ਜਾਣਦੇ
ਕਾਰ ਜਾਂ ਬਾਥਰੂਮ ਦੇ ਪਾਣੀ ਲਈ ਵਰਤੋਂ ਕਰ ਸਕਦੇ
ਟਾਇਲਟ ਜਾਂ ਬਾਥਰੂਮ ਨੂੰ ਸਾਫ਼ ਕਰਨ ਲਈ ਇੱਕ ਬਾਲਟੀ ਪਾਣੀ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ RO ਤੋਂ ਨਿਕਲੇ ਪਾਣੀ ਦੀ ਵਰਤੋਂ ਕਰ ਸਕਦੇ ਹੋ।
ਬਗੀਚੇ ਵਿੱਚ ਲੱਗੇ ਪੌਦਿਆਂ ਲਈ RO ਦੇ ਪਾਣੀ ਦੀ ਵਰਤੋਂ ਕਰ ਸਕਦੇ
ਤੁਸੀਂ ਬਗੀਚੇ ਵਿੱਚ ਲੱਗੇ ਪੌਦਿਆਂ ਵਿੱਚ RO ਤੋਂ ਨਿਕਲੇ ਗੰਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਤੁਹਾਡੇ ਪੌਦਿਆਂ ਦਾ ਲੰਬੇ ਸਮੇਂ ਤੱਕ ਵਿਕਾਸ ਹੋ ਸਕਦਾ ਹੈ। ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਕੁਝ ਪੌਦਿਆਂ 'ਚ ਪਾਣੀ ਪਾ ਕੇ ਪਹਿਲਾਂ ਇਸ ਦੀ ਜਾਂਚ ਕਰ ਸਕਦੇ ਹੋ। ਜ਼ਿਆਦਾਤਰ ਪੌਦੇ 2000ppm ਤੱਕ ਦੇ TDS ਲੈਵਲ ‘ਤੇ ਆਸਾਨੀ ਨਾਲ ਵਧਦੇ ਹਨ।
ਪੋਚਾ ਲਾਉਣ ਅਤੇ ਸਾਫ-ਸਫਾਈ ਲਈ ਵਰਤੋਂ ਕਰ ਸਕਦੇ
ਘਰ ਦੀ ਸਫ਼ਾਈ ਵਿੱਚ ਬਹੁਤ ਸਾਰਾ ਪਾਣੀ ਬਰਬਾਦ ਹੁੰਦਾ ਹੈ। ਅਜਿਹੇ 'ਚ RO ਦੇ ਪਾਣੀ ਨੂੰ ਪੋਚਾ ਲਾਉਣ ਲਈ ਵਰਤ ਸਕਦੇ ਹੋ।
ਇਹ ਵੀ ਪੜ੍ਹੋ: Cancer: ਜੇਕਰ ਤੁਹਾਡੇ ਸਰੀਰ 'ਚ ਨਜ਼ਰ ਆਉਂਦੇ ਇਹ ਲੱਛਣ ਤਾਂ ਹੋ ਸਕਦਾ ਸਿਰ ਦਾ ਕੈਂਸਰ, ਇਦਾਂ ਕਰੋ ਪਛਾਣ