Mistakes While Delete Apps From Mobile: ਅਸੀਂ ਮੋਬਾਈਲ ਜਾਂ ਸਮਾਰਟਫੋਨ ਵਿੱਚ ਕਈ ਐਪਸ ਦੀ ਵਰਤੋਂ ਕਰਦੇ ਹਾਂ। ਇਹਨਾਂ ਵਿੱਚ ਸੋਸ਼ਲ ਮੀਡੀਆ ਐਪਸ ਤੋਂ ਲੈ ਕੇ ਕਈ ਹੋਰ ਤਰ੍ਹਾਂ ਦੀਆਂ ਐਪਸ ਸ਼ਾਮਿਲ ਹਨ। ਉਪਭੋਗਤਾ ਆਪਣੀ ਜ਼ਰੂਰਤ ਦੇ ਅਨੁਸਾਰ ਆਪਣੇ ਸਮਾਰਟਫੋਨ 'ਤੇ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਐਪਸ ਨੂੰ ਡਾਊਨਲੋਡ ਕਰਦੇ ਹਨ। ਪਰ ਜਦੋਂ ਸਮਾਰਟਫੋਨ ਦੀ ਸਟੋਰੇਜ ਪੂਰੀ ਹੋਣ ਲੱਗਦੀ ਹੈ ਤਾਂ ਅਸੀਂ ਉਨ੍ਹਾਂ ਐਪਸ ਨੂੰ ਡਿਲੀਟ ਕਰ ਦਿੰਦੇ ਹਾਂ ਜੋ ਸਾਡੇ ਲਈ ਫਾਇਦੇਮੰਦ ਨਹੀਂ ਹੁੰਦੀਆਂ। ਜ਼ਿਆਦਾਤਰ ਯੂਜ਼ਰਸ ਐਪ 'ਤੇ ਟੈਪ ਕਰਕੇ ਇਸ ਨੂੰ ਡਿਲੀਟ ਕਰ ਦਿੰਦੇ ਹਨ। ਜੇਕਰ ਤੁਸੀਂ ਵੀ ਆਪਣੇ ਸਮਾਰਟਫੋਨ ਤੋਂ ਐਪਸ ਨੂੰ ਇਸੇ ਤਰ੍ਹਾਂ ਅਨਇੰਸਟੌਲ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਗਲਤੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ।


ਡਾਟਾ ਨਹੀਂ ਹੁੰਦਾ ਡਿਲੀਟ


ਤੁਹਾਨੂੰ ਦੱਸ ਦੇਈਏ ਕਿ ਸਮਾਰਟਫੋਨ ਤੋਂ ਕਿਸੇ ਐਪ ਨੂੰ ਡਿਲੀਟ ਕਰਨ ਤੋਂ ਬਾਅਦ ਵੀ ਉਸ ਤੋਂ ਤੁਹਾਡਾ ਜ਼ਰੂਰੀ ਡਾਟਾ ਡਿਲੀਟ ਨਹੀਂ ਹੁੰਦਾ ਹੈ। ਅਜਿਹੇ 'ਚ ਤੁਹਾਨੂੰ ਆਪਣੇ ਗੂਗਲ ਅਕਾਊਂਟ ਤੋਂ ਐਪ ਨੂੰ ਡਿਲੀਟ ਕਰਨਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਜਦੋਂ ਅਸੀਂ ਕਿਸੇ ਵੀ ਐਪ ਨੂੰ ਡਾਊਨਲੋਡ ਕਰਦੇ ਹਾਂ ਤਾਂ ਉਹ ਐਪ ਤੁਹਾਡੇ ਤੋਂ ਲੋਕੇਸ਼ਨ, SMS, ਫੋਟੋ ਗੈਲਰੀ, ਫ਼ੋਨ ਲੌਗ, ਮਾਈਕ੍ਰੋਫ਼ੋਨ ਆਦਿ ਕਈ ਤਰ੍ਹਾਂ ਦੀਆਂ ਪਰਮਿਸ਼ਨ ਲੈਂਦੀ ਹੈ। ਇਸ ਤੋਂ ਬਾਅਦ, ਇਹ ਤੁਹਾਡੇ ਮਹੱਤਵਪੂਰਨ ਡੇਟਾ ਨੂੰ ਆਪਣੇ ਸਰਵਰ 'ਤੇ ਸਟੋਰ ਕਰਦਾ ਰਹਿੰਦਾ ਹੈ।


ਬਿਨਾਂ ਲੌਗ ਆਊਟ ਨਾ ਕਰੋ ਡਿਲੀਟ


ਕਈ ਵਾਰ ਅਸੀਂ ਐਪ ਨੂੰ ਲੌਗ ਆਊਟ ਕੀਤੇ ਬਿਨਾਂ ਜਾਂ ਸਟੋਰੇਜ ਭਰ ਜਾਣ 'ਤੇ ਅਣਇੰਸਟੌਲ ਕਰ ਦਿੰਦੇ ਹਾਂ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕਰਨ ਨਾਲ ਐਪ ਨੇ ਜੋ ਵੀ ਤੁਹਾਡੀ ਮਹੱਤਵਪੂਰਨ ਜਾਣਕਾਰੀ ਇਕੱਠੀ ਕੀਤੀ ਹੈ। ਇਹ ਇਸਦੇ ਸਰਵਰ 'ਤੇ ਹੀ ਮੌਜੂਦ ਰਹਿੰਦਾ ਹੈ।


ਇਹ ਵੀ ਪੜ੍ਹੋ: Viral Video: ਆਟੋ ਹਲਕਾ, ਸਵਾਰੀ ਭਾਰੀ, ਦੇਖਦੇ ਹੀ ਦੇਖਦੇ ਹਵਾ ਵਿੱਚ ਉੱਠ ਗਿਆ ਆਟੋ ਅਤੇ ਫਿਰ..


ਇਸ ਤਰ੍ਹਾਂ ਡਿਲੀਟ ਕਰੋ ਐਪਾਂ ਨੂੰ


ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਰਾਹੀਂ ਤੁਸੀਂ ਐਪ ਦੇ ਸਰਵਰ ਵਿੱਚ ਸਟੋਰ ਕੀਤੇ ਆਪਣੇ ਮਹੱਤਵਪੂਰਨ ਡੇਟਾ ਨੂੰ ਹਮੇਸ਼ਾ ਲਈ ਡਿਲੀਟ ਕਰ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਸਮਾਰਟਫੋਨ ਦੀ ਸੈਟਿੰਗ 'ਚ ਗੂਗਲ ਆਪਸ਼ਨ ਸਿਲੈਕਟ ਕਰਨਾ ਹੋਵੇਗਾ। ਇਸ ਤੋਂ ਬਾਅਦ ਸੈਟਿੰਗਜ਼ ਫਾਰ ਗੂਗਲ ਐਪਸ ਦੇ ਆਪਸ਼ਨ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਕਨੈਕਟ ਕੀਤੇ ਐਪ 'ਤੇ ਜਾਣਾ ਹੋਵੇਗਾ। ਇੱਥੇ ਤੁਸੀਂ ਉਹ ਸਾਰੇ ਐਪਸ ਦੇਖੋਗੇ ਜਿਨ੍ਹਾਂ ਨੇ ਤੁਹਾਡੇ ਮਹੱਤਵਪੂਰਨ ਡੇਟਾ ਤੱਕ ਪਹੁੰਚ ਕੀਤੀ ਹੈ। ਇਸ ਤੋਂ ਬਾਅਦ, ਜਿਨ੍ਹਾਂ ਐਪਸ ਨੇ ਤੁਹਾਡੇ ਮਹੱਤਵਪੂਰਨ ਡੇਟਾ ਨੂੰ ਐਕਸੈਸ ਕੀਤਾ ਹੈ। ਉਸ ਨੂੰ ਡਿਲੀਟ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral Video: ਮੋਬਾਈਲ ਫੋਨ ਨਾ ਛੱਡਣ 'ਤੇ ਸੜਕ 'ਤੇ ਘਸੀਟਿਆ, ਬੀ.ਟੈੱਕ ਦੇ ਵਿਦਿਆਰਥੀ ਦੀ ਦਰਦਨਾਕ ਮੌਤ, ਵੀਡੀਓ ਆਈ ਸਾਹਮਣੇ