ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆੰਫ਼ ਇੰਡੀਆ (SBI) ਨੇ ਆਪਣੇ ਗਾਹਕਾਂ ਨੂੰ ਆਨਲਾਈਨ ਧੋਖਾਧੜੀ ਨੂੰ ਲੈ ਕੇ ਸਾਵਧਾਨ ਕੀਤਾ ਹੈ। ਬੈਂਕ ਨੇ ਗਾਹਕਾਂ ਨੂੰ ਕਿਹਾ ਹੈ ਕਿ ਜੇ ਤੁਹਾਨੂੰ ਦੂਜੇ ਪਾਸਿਓਂ ਕੋਈ QR ਕੋਡ ਮਿਲਦਾ ਹੈ, ਤਾਂ ਤੁਸੀਂ ਉਸ ਨੂੰ ਗ਼ਲਤੀ ਨਾਲ ਵੀ ਸਕੈਨ ਨਾ ਕਰਨਾ। ਜੇ ਤੁਸੀਂ ਇੰਝ ਕਰਦੇ ਹੋ, ਤਾਂ ਤੁਹਾਡੇ ਅਕਾਊਂਟ ਵਿੱਚੋਂ ਪੈਸੇ ਗ਼ਾਇਬ ਹੋ ਸਕਦੇ ਹਨ।

 

ਕਿਵੇਂ ਹੁੰਦੀ QR ਕੋ ਨਾਲ ਬੈਂਕ ਧੋਖਾਧੜੀ?

ਕਿਵੇਂ ਕਿਸੇ ਵੱਲੋਂ ਭੇਜਿਆ ਗਿਆ QR ਕੋਡ ਤੁਹਾਡਾ ਬੈਂਕ ਖਾਤਾ ਖਾਲੀ ਕਰ ਸਕਦਾ ਹੈ, ਇਹ ਸਮਝਾਉਣ ਲਈ SBI ਨੇ ਸੋਸ਼ਲ ਮੀਡੀਆ ਸਾਈਟ ਉੱਤੇ ਇੱਥ ਵੀਡੀਓ ਵੀ ਸ਼ੇਅਰ ਕੀਤਾ ਹੈ। ਉਸ ਵਿੱਚ ਦੱਸਿਆ ਗਿਆ ਹੈ ਕਿ QR ਕੋਡ ਸਦਾ ਪੇਮੈਂਟ ਕਰਨ ਲਈ ਵਰਤਿਆ ਜਾਂਦਾ ਹੈ, ਨਾ ਕਿ ਪੇਮੈਂਟ ਰਿਸੀਵ ਕਰਨ ਲਈ। ਇਸੇ ਲਈ ਪੇਮੈਂਟ ਰਿਸੀਵ ਕਰਨ ਦੇ ਨਾਂ ’ਤੇ ਕਦੇ ਵੀ QR ਕੋਡ ਸਕੈਨ ਨਾ ਕਰੋ। ਇਸ ਨਾਲ ਤੁਹਾਡਾ ਖਾਤਾ ਖਾਲੀ ਹੋ ਸਕਦਾ ਹੈ।

 

ਸਟੇਟ ਬੈਂਕ ਆਫ਼ ਇੰਡੀਆ ਨੇ ਟਵੀਟ ’ਚ ਲਿਖਿਆ ਹੈ ਕਿ ਜਦੋਂ ਤੁਸੀਂ ਕੋਈ QR ਕੋਡ ਸਕੈਨ ਕਰਦੇ ਹੋ, ਤਾਂ ਤੁਹਾਨੂੰ ਪੈਸੇ ਨਹੀਂ ਮਿਲਦੇ। ਤੁਹਾਨੂੰ ਕੇਵਲ ਇੱਕ ਸੰਦੇਸ਼ ਮਿਲਦਾ ਹੈ ਕਿ ਤੁਹਾਡਾ ਬੈਂਕ ਖਾਤਾ ਅਕਾਊਂਟ X ਰਕਮ ਲਈ ਡੇਬਿਟ ਹੈ, ਜਦੋਂ ਤੱਕ ਕੋਈ ਭੁਗਤਾਨ ਨਹੀਂ ਕਰਨਾ, ਤਦ ਤੱਕ ਕਿਸੇ ਵੱਲੋਂ ਸਾਂਝੇ ਕੀਤੇ ਗਏ QR ਕੋਡ ਨੂੰ ਸਕੈਨ ਨਾ ਕਰੋ।

 

SBI ਨੇ ਗਾਹਕਾਂ ਨੂੰ ਫ਼ੇਕ ਲੋਨ ਕਾਲਜ਼ ਤੋਂ ਵੀ ਕੀਤਾ ਸਾਵਧਾਨ

SBI ਨੇ ਆਪਣੇ ਗਾਹਕਾਂ ਨੂੰ ਫ਼ੇਕ ਲੋਨ ਕਾੱਲਜ਼ ਨੂੰ ਲੈ ਕੇ ਵੀ ਸਾਵਧਾਨ ਕੀਤਾ ਹੈ। SBI ਨੇ ਸੋਸ਼ਲ ਮੀਡੀਆ ਰਾਹੀਂ ਗਾਹਕਾਂ ਨੂੰ ਕਿਹਾ ਹੈ ਕਿ ਜੇ ਕੋਈ ਤੁਹਾਡੇ ਨਾਲ SBI Loan Finance Ltd.ਤੋਂ ਜਾਂ ਅਜਿਹੀ ਕਿਸੇ ਹੋਰ ਕੰਪਨੀ ਤੋਂ ਸੰਪਰਕ ਕਰਦਾ ਹੈ,ਤ  ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਉਸ ਦਾ SBI ਨਾਲ ਕੋਈ ਲੈਣਾ-ਦੇਣਾ ਨਹੀਂ। ਇਹ ਲੋਕ ਝੂਠੀਆਂ ਲੋਨ ਆੱਫ਼ਰਜ਼ ਦੇ ਕੇ ਸਾਡੇ ਗਾਹਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।