How to get PVC aadhar card: ਪਿਛਲੇ ਕੁਝ ਸਾਲਾਂ 'ਚ ਆਧਾਰ ਕਾਰਡ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧੀ ਹੈ। ਅੱਜਕੱਲ੍ਹ ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਲੈਣ ਲਈ ਆਧਾਰ ਕਾਰਡ ਜ਼ਰੂਰੀ ਹੈ। ਸਰਕਾਰ ਵੱਲੋਂ ਪਹਿਲੀ ਵਾਰ 2009 'ਚ ਆਧਾਰ ਕਾਰਡ ਜਾਰੀ ਕੀਤਾ ਗਿਆ ਸੀ। ਉਦੋਂ ਤੋਂ ਇਸ ਦੀ ਵਰਤੋਂ ਲੋਕਾਂ ਦੀ ਜ਼ਿੰਦਗੀ 'ਚ ਲਗਾਤਾਰ ਵਧਦੀ ਗਈ ਹੈ। ਸਕੂਲ 'ਚ ਦਾਖ਼ਲੇ ਤੋਂ ਲੈ ਕੇ ਕਾਲਜ 'ਚ ਐਡਮਿਸ਼ਨ ਤੱਕ, ਹਸਪਤਾਲ 'ਚ ਦਿਖਾਉਣ ਲਈ, ਜਾਇਦਾਦ ਖਰੀਦਣ ਲਈ, ਸਫ਼ਰ ਕਰਨ ਲਈ, ਬੈਂਕ 'ਚ ਖਾਤਾ ਖੋਲ੍ਹਣ ਲਈ ਆਧਾਰ ਕਾਰਡ ਨੂੰ ਹਰ ਥਾਂ ਇੱਕ ਜ਼ਰੂਰੀ ਪਛਾਣ ਪੱਤਰ ਵਜੋਂ ਵਰਤਿਆ ਜਾਂਦਾ ਹੈ।

ਅਜਿਹੇ 'ਚ ਜੇਕਰ ਇਸ ਦੀ ਵਧਦੀ ਵਰਤੋਂ ਕਾਰਨ ਕਾਰਡ ਗੁੰਮ ਹੋ ਜਾਂਦਾ ਹੈ ਤਾਂ ਇਹ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ। ਇਸ ਕਾਰਨ ਤੁਹਾਡੇ ਕਈ ਕੰਮ ਰੁੱਕ ਸਕਦੇ ਹਨ। ਜੇਕਰ ਤੁਹਾਡਾ ਆਧਾਰ ਕਾਰਡ ਵੀ ਕਿਤੇ ਗੁੰਮ ਹੋ ਗਿਆ ਹੈ ਤਾਂ ਅਜਿਹੇ 'ਚ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਹੀ ਸਿਰਫ਼ 50 ਰੁਪਏ ਦਾ ਭੁਗਤਾਨ ਕਰਕੇ ਆਸਾਨੀ ਨਾਲ ਨਵਾਂ ਪੀਵੀਸੀ ਆਧਾਰ ਕਾਰਡ ਪ੍ਰਾਪਤ ਕਰ ਸਕਦੇ ਹੋ। ਤਾਂ ਆਓ ਅਸੀਂ ਤੁਹਾਨੂੰ PVC ਆਧਾਰ ਕਾਰਡ ਆਨਲਾਈਨ ਆਰਡਰ ਕਰਨ ਬਾਰੇ ਦੱਸਦੇ ਹਾਂ -

ਪੀਵੀਸੀ ਆਧਾਰ ਕਾਰਡ ਦਾ ਆਰਡਰ ਕਿਵੇਂ ਕਰੀਏ?

ਪੀਵੀਸੀ ਆਧਾਰ ਕਾਰਡ ਆਰਡਰ ਕਰਨ ਲਈ ਤੁਹਾਨੂੰ ਆਧਾਰ ਜਾਰੀ ਕਰਨ ਵਾਲੀ ਸੰਸਥਾ UIDAI ਦੀ ਅਧਿਕਾਰਤ ਵੈੱਬਸਾਈਟ https://uidai.gov.in/ 'ਤੇ ਕਲਿੱਕ ਕਰਨਾ ਹੋਵੇਗਾ।

ਇੱਥੇ ਹੇਠਾਂ ਸਕ੍ਰੋਲ ਕਰਨ 'ਤੇ ਤੁਹਾਨੂੰ PVC ਆਧਾਰ ਕਾਰਡ ਦਾ ਆਪਸ਼ਨ ਦਿਖਾਈ ਦੇਵੇਗਾ।

ਇਸ ਆਪਸ਼ਨ 'ਤੇ ਕਲਿੱਕ ਕਰੋ।

ਇੱਥੇ ਤੁਹਾਨੂੰ 12 ਅੰਕਾਂ ਵਾਲਾ ਯੂਨਿਕ ਆਧਾਰ ਨੰਬਰ ਦਰਜ ਕਰਨਾ ਹੋਵੇਗਾ।

ਇਸ ਤੋਂ ਬਾਅਦ Captchaਦਰਜ ਕਰੋ।

ਅੱਗੇ ਤੁਹਾਨੂੰ ਆਧਾਰ ਨਾਲ ਲਿੰਕ ਕੀਤਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ, ਉਸ ਨੂੰ ਐਂਟਰ ਕਰੋ।

Continues below advertisement


ਇਸ ਤੋਂ ਬਾਅਦ ਸਾਰੇ ਵੇਰਵਿਆਂ ਦੀ ਜਾਂਚ ਕਰਨ ਤੋਂ ਬਾਅਦ ਭੁਗਤਾਨ ਆਪਸ਼ਨ ਚੁਣੋ।

ਆਨਲਾਈਨ ਭੁਗਤਾਨ ਕਰਨ ਤੋਂ ਬਾਅਦ ਤੁਹਾਨੂੰ ਇੱਕ ਸਲਿੱਪ ਮਿਲੇਗੀ।

ਇਸ ਤੋਂ ਬਾਅਦ ਪੀਵੀਸੀ ਆਧਾਰ ਕਾਰਡ 2 ਤੋਂ 3 ਦਿਨਾਂ 'ਚ ਤੁਹਾਡੇ ਆਧਾਰ ਕਾਰਡ 'ਚ ਦਰਜ ਪਤੇ 'ਤੇ ਪਹੁੰਚ ਜਾਵੇਗਾ।

ਪੀਵੀਸੀ ਆਧਾਰ ਕਾਰਡ ਦੇ ਲਾਭ
ਦੱਸ ਦੇਈਏ ਕਿ ਪੀਵੀਸੀ ਆਧਾਰ ਕਾਰਡ ਆਰਡਰ ਕਰਨ ਦੇ ਕਈ ਫ਼ਾਇਦੇ ਹਨ। ਇਹ ਕਾਰਡ ਬਿਲਕੁਲ ਕ੍ਰੈਡਿਟ ਕਾਰਡ ਵਰਗਾ ਹੈ। ਉੱਪਰੋਂ ਇਸ ਕਾਰਡ 'ਤੇ ਪਲਾਸਟਿਕ ਦੀ ਸ਼ੀਟ ਲੱਗੀ ਹੋਈ ਹੈ। ਇਸ ਨਾਲ ਇਹ ਪਾਣੀ ਨਾਲ ਗਿੱਲਾ ਨਹੀਂ ਹੁੰਦਾ। ਇਸ ਦੇ ਨਾਲ ਹੀ ਇਸ ਦੇ ਫਟਣ ਦਾ ਡਰ ਵੀ ਨਹੀਂ ਰਹਿੰਦਾ।