ਡੁਕਾਟੀ ਦਾ 955 ਸੀਸੀ ਸੁਪਰਕਵਾਡ੍ਰੋ ਇੰਜਣ ਵਾਲਾ ਬਾਈਕ ਲਾਂਚ, ਕੀਮਤ 15 ਲੱਖ
ਇਸ ਤੋਂ ਇਲਾਵਾ ਇਸ ਮੋਟਰਸਾਈਕਲ ਵਿੱਚ ਏਬੀਐਸ, ਡੁਕਾਟੀ ਟ੍ਰੈਕਸ਼ਨ ਕੰਟ੍ਰੋਲ (ਡੀਟੀਸੀ), ਡੁਕਾਟੀ ਕੁਇਕ ਸ਼ਿਫ਼ਟ (ਡੀਕਿਊਐਸ), ਇੰਜਣ ਬ੍ਰੇਕ ਕੰਟ੍ਰੋਲ (ਈਬੀਸੀ) ਤੇ ਰਾਈਡ-ਬਾਇ-ਰਾਈਡ ਵਰਗੇ ਇਲੈਕਟ੍ਰੌਨਿਕ ਫੀਚਰਜ਼ ਦਿੱਤੇ ਗਏ ਹਨ। ਮੋਟਰਸਾਈਕਲ ਦੇ ਸਪੈਸ਼ਲ ਵਰਸ਼ਨ ਵਿੱਚ ਕਾਲਾ ਵ੍ਹੀਲ ਦਿੱਤਾ ਗਿਆ ਹੈ। (ਤਸਵੀਰਾਂ- ਡੁਕਾਟੀ)
ਪਨਿਗਲ ਕੋਰਸੇ ਦਾ ਵਜ਼ਨ ਸਟੈਂਡਰਡ 959 ਪਨਿਗਲ ਤੋਂ ਤਕਰੀਬਨ ਸਵਾ ਦੋ ਕਿੱਲੋ ਘੱਟ ਹੈ। ਇਸ ਵਿੱਚ 955 ਸੀਸੀ ਸੁਪਰਕਵਾਡ੍ਰੋ ਇੰਜਣ ਹੈ, ਜੋ 150 ਹਾਰਸ ਪਾਵਰ ਤੇ 102 ਨਿਊਟਨ ਮੀਟਰ ਟਾਰਕ ਪੈਦਾ ਕਰਦਾ ਹੈ। ਇੰਜਣ ਵਿੱਚ ਛੇ ਸਪੀਡ ਗਿਅਰਬੌਕਸ ਵੀ ਹੈ।
ਪਨਿਗਲ ਕੋਰਸੇ ਦੇ ਸਟੈਂਡਰਡ ਵਰਸ਼ਨ ਨੂੰ 67000 ਰੁਪਏ ਵਿੱਚ ਬੁੱਕ ਕੀਤਾ ਜਾ ਸਕਦਾ ਹੈ।
ਡੁਕਾਟੀ ਨੇ ਇਸ ਦੀ ਐਕਸ ਸ਼ੋਅ ਰੂਮ ਕੀਮਤ 15 ਲੱਖ 20 ਹਜ਼ਾਰ ਰੁਪਏ ਰੱਖੀ ਹੈ।
ਇਟਾਲੀਅਮ ਕੰਪਨੀ ਡੁਕਾਟੀ ਨੇ ਮੰਗਲਵਾਰ ਨੂੰ ਆਪਣੀ ਸੁਪਰ ਬਾਈਕ 959 ਪਨਿਗਲ ਕੋਰਸੇ ਲਾਂਚ ਕੀਤਾ ਹੈ। ਇਸ ਤੋਂ ਬਾਅਦ ਕੰਪਨੀ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਇਹ ਭਾਰਤੀ ਬਾਜ਼ਾਰ ਵਿੱਚ ਆਉਣ ਵਾਲਾ ਸਪੈਸ਼ਲ ਐਡੀਸ਼ਨ ਹੈ ਜੋ ਡੁਕਾਟੀ ਕੋਰਸੇ ਮੋਟੋਜੀਪੀ ਰੰਗਾਂ ਵਾਲਾ ਹੋਵੇਗਾ।