AC Tips: ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਮੀਂਹ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਪਰ ਫਿਰ ਵੀ ਏਅਰ ਕੰਡੀਸ਼ਨਰ ਦੀ ਲੋੜ ਲਗਾਤਾਰ ਮਹਿਸੂਸ ਕੀਤੀ ਜਾ ਰਹੀ ਹੈ। ਬਰਸਾਤ ਦੇ ਮੌਸਮ ਵਿੱਚ ਨਮੀ ਵੱਧ ਜਾਂਦੀ ਹੈ ਅਤੇ ਕੂਲਰ ਅਤੇ ਪੱਖੇ ਇਸਨੂੰ ਹਟਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹਿੰਦੇ ਹਨ। ਗਰਮੀਆਂ ਦੇ ਮੁਕਾਬਲੇ ਬਰਸਾਤ ਦੇ ਮੌਸਮ ਵਿੱਚ ਏਸੀ ਦੀ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਤੁਹਾਡੀ ਛੋਟੀ ਜਿਹੀ ਗਲਤੀ ਨਾਲ AC 'ਚ ਅੱਗ ਲੱਗ ਸਕਦੀ (AC may catch fire) ਹੈ ਅਤੇ ਪੂਰਾ ਏਅਰ ਕੰਡੀਸ਼ਨਰ ਬਰਬਾਦ ਹੋ ਸਕਦਾ ਹੈ।
ਮੀਂਹ ਕਾਰਨ ਤਾਪਮਾਨ 'ਚ ਹਲਕੀ ਕਮੀ ਆਈ ਹੈ ਪਰ ਇੰਨੀ ਰਾਹਤ ਨਹੀਂ ਮਿਲੀ ਹੈ ਕਿ ਏਅਰ ਕੰਡੀਸ਼ਨਰ ਦੀ ਲੋੜ ਹੀ ਨਾ ਰਹੇ। ਵੈਸੇ ਇਸ ਮੌਸਮ ਦੇ ਵਿੱਚ ਹੁੰਮਸ ਵੱਧ ਜਾਂਦੀ ਹੈ। ਹਾਲਾਂਕਿ ਗਰਮੀਆਂ ਦੇ ਮੁਕਾਬਲੇ ਇਸ ਮੌਸਮ 'ਚ ਘੱਟ ਏਸੀ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਫਿਰ ਵੀ ਇਸ ਦਾ ਧਿਆਨ ਰੱਖਣਾ ਜ਼ਰੂਰੀ ਹੈ। ਅਕਸਰ ਲੋਕ ਸੋਚਦੇ ਹਨ ਕਿ ਗਰਮੀਆਂ ਵਿੱਚ ਏਸੀ ਦੀ ਦੇਖਭਾਲ ਜ਼ਿਆਦਾ ਜ਼ਰੂਰੀ ਹੈ, ਇਹ ਇੱਕ ਗਲਤੀ ਬਹੁਤ ਵੱਡਾ ਨੁਕਸਾਨ ਕਰਦੀ ਹੈ।
ਆਓ ਤੁਹਾਨੂੰ ਦੱਸਦੇ ਹਾਂ AC ਨਾਲ ਜੁੜੇ ਕੁੱਝ ਟਿਪਸ ਜਿਨ੍ਹਾਂ ਦੇ ਜ਼ਰੀਏ ਤੁਸੀਂ ਬਰਸਾਤ ਦੇ ਮੌਸਮ 'ਚ AC ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰੱਖ ਸਕਦੇ ਹੋ ਅਤੇ ਇਸ ਨੂੰ ਅੱਗ ਲੱਗਣ ਤੋਂ ਬਚਾ ਸਕਦੇ ਹੋ।
ਬਰਸਾਤ ਦੇ ਮੌਸਮ 'ਚ ਭੁੱਲ ਕੇ ਵੀ ਨਾ ਕਰੋ ਇਹ ਵੱਡੀਆਂ ਗਲਤੀਆਂ
ਜੇਕਰ ਏਸੀ ਬਾਹਰ ਛੱਤ 'ਤੇ ਜਾਂ ਕਿਸੇ ਖੁੱਲ੍ਹੀ ਜਗ੍ਹਾ 'ਤੇ ਰੱਖਿਆ ਗਿਆ ਹੈ ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ 'ਚ ਪਾਣੀ ਜਮ੍ਹਾ ਨਾ ਹੋਵੇ। ਲਗਾਤਾਰ ਪਾਣੀ ਜਮ੍ਹਾਂ ਹੋਣ ਕਾਰਨ ਬਾਹਰੀ ਤਾਰਾਂ ਦੇ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਤੇ ਮੀਂਹ ਦੇ ਵਿੱਚ ਸ਼ਾਰਟ ਸਰਕਟ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਜੇਕਰ out door ਦੇ ਨੇੜੇ ਬਿਜਲੀ ਦੀਆਂ ਹੋਰ ਤਾਰਾਂ ਹਨ, ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਉਹ ਕਿਤੇ ਵੀ ਟੁੱਟੀਆਂ ਨਾ ਹੋਣ। ਕਈ ਵਾਰ ਇਸ ਕਾਰਨ ਕਰੰਟ ਬਾਹਰ ਵਹਿੰਦਾ ਹੈ ਜੋ AC ਤੱਕ ਪਹੁੰਚ ਸਕਦਾ ਹੈ।
ਬਰਸਾਤ ਦੇ ਮੌਸਮ ਵਿੱਚ ਕਈ ਵਾਰ ਬਿਜਲੀ ਕੱਟ ਲੱਗ ਜਾਂਦੇ ਹਨ। ਜੇਕਰ ਤੁਹਾਡੇ ਇਲਾਕੇ 'ਚ ਵੀ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਲਗਾਤਾਰ AC ਚਲਾਉਣ ਤੋਂ ਬਚਣਾ ਚਾਹੀਦਾ ਹੈ। ਬਿਜਲੀ ਦੇ ਉਤਰਾਅ-ਚੜ੍ਹਾਅ ਕਾਰਨ AC ਖਰਾਬ ਹੋ ਸਕਦਾ ਹੈ।
ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਸਿਰਫ ਰਿਮੋਟ ਨਾਲ ਏਸੀ ਬੰਦ ਕਰਕੇ ਸਵਿੱਚ ਤੋਂ ਆਨ ਰੱਖਦੇ ਹਨ। ਅਜਿਹੇ 'ਚ ਜੇਕਰ ਅਚਾਨਕ ਹਾਈ ਵੋਲਟੇਜ ਹੋ ਜਾਂਦੀ ਹੈ ਤਾਂ ਸ਼ਾਰਟ ਸਰਕਟ ਕਾਰਨ ਤੁਹਾਡੇ AC ਨੂੰ ਅੱਗ ਲੱਗ ਸਕਦੀ ਹੈ। ਇਸ ਲਈ ਜਦੋਂ ਵੀ AC ਰਿਮੋਟ ਤੋਂ ਬੰਦ ਕਰੋ ਤਾਂ ਹਮੇਸ਼ਾ ਸਵਿੱਚ ਤੋਂ ਵੀ ਬੰਦ ਰੱਖੋ।
ਬਰਸਾਤ ਦੇ ਮੌਸਮ ਵਿੱਚ ਏਸੀ ਫਿਲਟਰ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਫਿਲਟਰ 'ਚ ਗੰਦਗੀ ਹੋਣ ਕਾਰਨ ਕੂਲਿੰਗ ਘੱਟ ਹੋ ਜਾਂਦੀ ਹੈ ਅਤੇ ਕਮਰੇ ਨੂੰ ਠੰਡਾ ਕਰਨ ਲਈ ਕੰਪ੍ਰੈਸਰ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਕਾਰਨ AC ਦੀ ਪਰਫਾਰਮੈਂਸ ਘੱਟ ਜਾਂਦੀ ਹੈ।