Twitter New CEO: ਐਲੋਨ ਮਸਕ ਨੇ ਆਖਰਕਾਰ ਟਵਿੱਟਰ ਲਈ ਸੀਈਓ ਲੱਭ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਟਵਿੱਟਰ ਦਾ ਨਵਾਂ ਸੀਈਓ ਇਨਸਾਨ ਨਹੀਂ, ਸਗੋਂ ਕੁੱਤਾ ਹੈ। ਉਹ ਮਸਕ ਦਾ ਪਾਲਤੂ ਕੁੱਤਾ ਫਲੋਕੀ ਹੈ।
ਮਸਕ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਕੁੱਤਾ ਫਲੋਕੀ ‘ਦੂਜੇ ਆਦਮੀ’ ਨਾਲੋਂ ਬਿਹਤਰ ਹੈ, ਹਾਲਾਂਕਿ ਉਸ ਨੇ ਕਿਸੇ ਖਾਸ ਵਿਅਕਤੀ ਦਾ ਨਾਮ ਨਹੀਂ ਲਿਆ ਹੈ। ਮਸਕ ਟਵਿਟਰ ਨੂੰ 44 ਅਰਬ ਡਾਲਰ ਵਿੱਚ ਖਰੀਦਣ ਤੋਂ ਬਾਅਦ ਇਸ ਦਾ ਮਾਲਕ ਬਣਨ ਤੋਂ ਬਾਅਦ ਉਸ ਨੇ ਪਰਾਗ ਅਗਰਵਾਲ ਸਮੇਤ ਕਈ ਅਧਿਕਾਰੀਆਂ ਨੂੰ ਕੱਢ ਦਿੱਤਾ ਸੀ।
ਦਰਅਸਲ ਟਵਿੱਟਰ ਦੇ ਸੀਈਓ ਐਲਨ ਮਸਕ ਨੇ ਇਕ ਟਵੀਟ ਸ਼ੇਅਰ ਕੀਤਾ ਹੈ। ਇਸ ਟਵੀਟ ’ਚ ਉਨ੍ਹਾਂ ਦੀ ਸੀਈਓ ਦੀ ਕੁਰਸੀ ’ਤੇ ਕੋਈ ਹੋਰ ਨਜ਼ਰ ਆ ਰਿਹਾ ਹੈ। ਐਲਨ ਮਸਕ ਨੇ ਇਸ ਕੁਰਸੀ ’ਤੇ ਕੁੱਤੇ ਨੂੰ ਬਿਠਾਇਆ ਹੈ। ਇੰਨਾ ਹੀ ਨਹੀਂ ਟਵਿਟੱਰ ਦੇ ਸੀਈਓ ਨੇ ਕੁੱਤੇ ਨੂੰ ਕਾਲੀ ਟੀ-ਸ਼ਰਟ ਪਾ ਕੇ ਸੀਈਓ ਦੀ ਨਵੀਂ ਪਛਾਣ ਵੀ ਦਿੱਤੀ ਹੈ, ਜਿਸ ’ਤੇ ਸੀਈਓ ਵੀ ਲਿਖਿਆ ਹੋਇਆ ਹੈ। ਐਲੋਨ ਮਸਕ ਦੇ ਇਸ ਟਵੀਟ ਨੂੰ ਹੁਣ ਤਕ 15 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਐਲਨ ਮਸਕ ਦੀ ਇਸ ਪੋਸਟ ’ਤੇ ਯੂਜ਼ਰਜ਼ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਐਲਨ ਮਸਕ ਨੇ ਕੁੱਤੇ ਦੀ ਤਸਵੀਰ ਪੋਸਟ ਕਰਨ ਤੋਂ ਬਾਅਦ ਪਹਿਲਾ ਕੁਮੈਂਟ ਕਰਦਿਆਂ ਲਿਖਿਆ So much better than that other guy! ! ਯਾਨੀ ਇਸ ਸੀਟ ਨੂੰ ਸੰਭਾਲਣ ਲਈ ਕੁੱਤਾ ਦੂਜੇ ਵਿਅਕਤੀ ਨਾਲੋਂ ਲੱਖ ਗੁਣਾ ਬਿਹਤਰ ਹੈ। ਇਸ ਤੋਂ ਤੁਰੰਤ ਬਾਅਦ ਮਸਕ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ। ਨਵੀਂ ਪੋਸਟ ’ਚ ਕੁੱਤੇ ਦੇ ਸਾਹਮਣੇ ਟਵਿੱਟਰ ਦੇ ਕੁਝ ਦਸਤਾਵੇਜ਼ ਦਿਖਾਈ ਦੇ ਰਹੇ ਹਨ। ਹਾਲਾਂਕਿ, ਟਵਿੱਟਰ ਦੇ ਨਵੇਂ ਬੌਸ, Floki ਦਾ ਨਾਮ ਵੀ ਇੱਥੇ ਦਿਖਾਈ ਦਿੰਦਾ ਹੈ। ਦੱਸਣਯੋਗ ਹੈ ਕਿ ਹਾਲ ਹੀ ’ਚ ਐਲਨ ਮਸਕ ਨੇ ਵੀ ਟਵਿੱਟਰ ’ਤੇ ਆਪਣਾ ਨਾਂ ਬਦਲਿਆ ਸੀ। ਹਾਲਾਂਕਿ ਬਾਅਦ ਵਿਚ ਇਸ ਨੂੰ ਠੀਕ ਕਰ ਲਿਆ ਸੀ।
ਇਹ ਵੀ ਪੜ੍ਹੋ: Canada News: ਕੈਨੇਡਾ 'ਚ ਖਾਲਿਸਤਾਨ ਪੱਖੀਆਂ ਨੇ ਮੰਦਰ ਦੀਆਂ ਕੰਧਾਂ 'ਤੇ ਲਿਖੇ ਭਾਰਤ ਵਿਰੋਧੀ ਨਾਅਰੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral Video: ਲਾਈਕਸ ਲਈ ਜੋੜੇ ਨੇ ਬਣਾਈ ਸੁਹਾਗਰਾਤ ਦੀ ਵੀਡੀਓ! ਇੰਸਟਾਗ੍ਰਾਮ 'ਤੇ ਕੀਤੀ ਸ਼ੇਅਰ, ਗੰਦੇ ਕਮੈਂਟਸ ਦੇ ਡਰ ਤੋਂ ਕੀਤਾ ਇਹ ਕੰਮ!