ਸਮਾਰਟਫੋਨ ਕੰਪਨੀ ਓਪੋ ਨੇ ਆਪਣਾ ਨਵਾਂ ਫੋਨ ਓਪੇ ਰੇਨੋ 4 ਐਸਈ (Oppo Reno 4 SE) ਲਾਂਚ ਕੀਤਾ ਹੈ। ਫਿਲਹਾਲ ਇਹ ਫੋਨ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਨੂੰ ਦੋ ਵੇਰੀਐਂਟ ਨਾਲ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। 5 ਜੀ ਨੈਟਵਰਕ ਸਪੋਰਟ ਨਾਲ ਲੈਸ ਇਸ ਫੋਨ 'ਚ ਤੁਹਾਨੂੰ ਤਿੰਨ ਕਲਰ ਆਪਸ਼ਨ ਮਿਲਣਗੇ। ਇਸ ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜੋ ਤੁਹਾਡੀ ਫੋਟੋਗ੍ਰਾਫੀ ਦੇ ਤਜ਼ਰਬੇ ਨੂੰ ਹੋਰ ਬਿਹਤਰ ਬਣਾਏਗਾ। ਆਓ ਜਾਣਦੇ ਹਾਂ ਫੋਨ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ।
Oppo Reno 4 SE ਦੀਆਂ ਸਪੇਸੀਫਿਕੇਸ਼ਨਸ:
ਓਪੋ ਰੇਨੋ 4 ਐਸਈ 'ਚ 6.43 ਇੰਚ ਦੀ ਫੁੱਲ ਐਚਡੀ + AMOLED ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਇਹ ਫੋਨ ਐਂਡਰਾਇਡ 10 'ਤੇ ਅਧਾਰਤ ਕਲਰਰੋਸ 7.2 'ਤੇ ਕੰਮ ਕਰਦਾ ਹੈ।
Battery:
ਬੈਟਰੀ ਦੀ ਗੱਲ ਕਰੀਏ ਤਾਂ ਇਸ 'ਚ 4300mAh ਦੀ ਬੈਟਰੀ ਦਿੱਤੀ ਗਈ ਹੈ, ਜੋ 65 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
WhatsApp ਦੇ ਟੌਪ 5 ਕੰਮ ਦੇ ਟਿੱਪਸ ਅਤੇ ਟ੍ਰਿਕਸ, ਇਨ੍ਹਾਂ ਨੂੰ ਜਾਣਨਾ ਤੁਹਾਡੇ ਲਈ ਹੈ ਜ਼ਰੂਰੀ
ਕੀਮਤ:
ਚੀਨ 'ਚ ਓਪੋ ਰੇਨੋ 4 ਐਸਈ ਦੇ 8 ਜੀਬੀ ਰੈਮ + 128 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 2499 ਯੂਆਨ ਯਾਨੀ ਤਕਰੀਬਨ 27,100 ਰੁਪਏ ਹੈ ਅਤੇ 8 ਜੀਬੀ ਰੈਮ + 256 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 2799 ਰੁਪਏ ਯਾਨੀ ਤਕਰੀਬਨ 30,400 ਰੁਪਏ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਟ੍ਰਿਪਲ ਰੀਅਰ ਕੈਮਰੇ ਨਾਲ ਲੈਸ Oppo Reno 4 SE ਹੋਇਆ ਲਾਂਚ, ਜਾਣੋ ਕੀ ਹੈ ਖ਼ਾਸ?
ਏਬੀਪੀ ਸਾਂਝਾ
Updated at:
22 Sep 2020 07:51 PM (IST)
ਸਮਾਰਟਫੋਨ ਕੰਪਨੀ ਓਪੋ ਨੇ ਆਪਣਾ ਨਵਾਂ ਫੋਨ ਓਪੇ ਰੇਨੋ 4 ਐਸਈ (Oppo Reno 4 SE) ਲਾਂਚ ਕੀਤਾ ਹੈ। ਫਿਲਹਾਲ ਇਹ ਫੋਨ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਨੂੰ ਦੋ ਵੇਰੀਐਂਟ ਨਾਲ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ।
- - - - - - - - - Advertisement - - - - - - - - -