UPI123Pay: RBI ਗਵਰਨਰ ਸ਼ਕਤੀਕਾਂਤ ਦਾਸ ਨੇ ਫੀਚਰ ਫ਼ੋਨ ਲਈ ਯੂਪੀਆਈ ਲਾਂਚ ਕੀਤਾ ਹੈ, ਜਿਸ ਨੂੰ UPI123pay ਨਾਂ ਦਿੱਤਾ ਹੈ। ਉਨ੍ਹਾਂ ਨੇ ਡਿਜ਼ੀਟਲ ਭੁਗਤਾਨ ਲਈ 24x7 ਹੈਲਪਲਾਈਨ ਵੀ ਲਾਂਚ ਕੀਤੀ ਹੈ। ਫੀਚਰ ਫ਼ੋਨਾਂ 'ਤੇ ਯੂਪੀਆਈ ਪੇਂਡੂ ਖੇਤਰਾਂ ਦੇ ਉਨ੍ਹਾਂ ਲੋਕਾਂ ਦੀ ਮਦਦ ਕਰੇਗਾ ਜੋ ਸਮਾਰਟਫ਼ੋਨ ਦੀ ਵਰਤੋਂ ਨਹੀਂ ਕਰ ਸਕਦੇ। ਇਸ 'ਚ ਤੁਹਾਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਣ ਵਾਲੀਆਂ ਹਨ ਤੇ ਪੈਸੇ ਕਿਵੇਂ ਟਰਾਂਸਫਰ ਕੀਤੇ ਜਾ ਸਕਦੇ ਹਨ, ਇਸ ਬਾਰੇ ਪੂਰੀ ਜਾਣਕਾਰੀ ਇੱਥੇ ਦਿੱਤੀ ਗਈ ਹੈ।

UPI (ਯੂਨੀਫਾਈਡ ਪੇਮੈਂਟਸ ਇੰਟਰਫੇਸ) '123PAY' ਉਨ੍ਹਾਂ ਯੂਜਰਾਂ ਲਈ ਸੇਵਾਵਾਂ ਦੇਵੇਗਾ, ਜੋ ਫੀਚਰ ਫੋਨ ਦੀ ਵਰਤੋਂ ਕਰਦੇ ਹਨ।

UPI 123Pay ਗਾਹਕਾਂ ਨੂੰ ਸਕੈਨ ਤੇ ਪੇਅ ਨੂੰ ਛੱਡ ਕੇ ਲਗਭਗ ਸਾਰੇ ਲੈਣ-ਦੇਣ ਲਈ ਫੀਚਰ ਫੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਵੇਗਾ।

ਇਸ 'ਚ ਲੈਣ-ਦੇਣ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ ਹੈ। ਇਸ ਸਹੂਲਤ ਦੀ ਵਰਤੋਂ ਕਰਨ ਲਈ ਗਾਹਕਾਂ ਨੂੰ ਆਪਣੇ ਬੈਂਕ ਖਾਤੇ ਨੂੰ ਫੀਚਰ ਫ਼ੋਨ ਨਾਲ ਲਿੰਕ ਕਰਨਾ ਹੋਵੇਗਾ।

ਫੀਚਰ ਫੋਨ ਯੂਜ਼ਰ ਹੁਣ ਚਾਰ ਟੈਕਨੀਕਲ ਆਪਸਨਾਂ ਦੇ ਆਧਾਰ 'ਤੇ ਮਲਟੀਪਲ ਟ੍ਰਾਂਜੈਕਸ਼ਨ ਕਰ ਸਕਣਗੇ।

ਇਨ੍ਹਾਂ 'ਚ IVR (ਇੰਟਰਐਕਟਿਵ ਵੌਇਸ ਰਿਸਪਾਂਸ) ਨੰਬਰ 'ਤੇ ਕਾਲ ਕਰਨਾ, ਫੀਚਰ ਫ਼ੋਨਾਂ 'ਚ ਐਪ ਦੀ ਕਾਰਜ ਕੁਸ਼ਲਤਾ, ਮਿਸਡ ਕਾਲ-ਅਧਾਰਿਤ ਅਪ੍ਰੋਚ ਤੇ ਪ੍ਰੋਕਸੀਮਿਟੀ ਸਾਊਂਡ ਬੇਸਡ ਪੇਮੈਂਟ ਸ਼ਾਮਲ ਹਨ।

ਅਜਿਹੇ ਯੂਜਰਸ ਦੋਸਤਾਂ ਤੇ ਪਰਿਵਾਰ ਨੂੰ ਭੁਗਤਾਨ ਕਰ ਸਕਦੇ ਹਨ, ਯੂਟਿਲਿਟੀ ਬਿੱਲਾਂ ਦਾ ਭੁਗਤਾਨ ਕਰ ਸਕਦੇ ਹਨ, ਆਪਣੇ ਵਾਹਨਾਂ ਦਾ ਫਾਸਟੈਗ ਰੀਚਾਰਜ ਕਰ ਸਕਦੇ ਹਨ, ਮੋਬਾਈਲ ਬਿੱਲਾਂ ਦਾ ਭੁਗਤਾਨ ਕਰ ਸਕਦੇ ਹਨ ਤੇ ਯੂਜਰਸ ਅਕਾਊਂਟ ਬੈਲੇਂਸ ਦੀ ਜਾਂਚ ਕਰ ਸਕਦੇ ਹਨ।

ਗਾਹਕ ਬੈਂਕ ਖਾਤਿਆਂ ਨੂੰ ਲਿੰਕ ਕਰਨ, UPI ਪਿੰਨ ਸੈੱਟ ਕਰਨ ਜਾਂ ਬਦਲ ਵੀ ਸਕਣਗੇ।

ਇੱਕ ਰਿਪੋਰਟ ਅਨੁਸਾਰ ਅੰਦਾਜ਼ਨ 40 ਕਰੋੜ ਮੋਬਾਈਲ ਫ਼ੋਨ ਯੂਜਰ ਹਨ, ਜਿਨ੍ਹਾਂ ਕੋਲ ਫੀਚਰ ਫ਼ੋਨ ਹਨ।

UPI123Pay ਦੀ ਵਰਤੋਂ ਕਿਵੇਂ ਕਰੀਏ?

ਸਭ ਤੋਂ ਪਹਿਲਾਂ ਯੂਜਰਾਂ ਨੂੰ ਆਪਣੇ ਬੈਂਕ ਅਕਾਊਂਟ ਨੂੰ UPI123Pay ਨਾਲ ਲਿੰਕ ਕਰਨਾ ਹੋਵੇਗਾ।

ਇਸ ਤੋਂ ਬਾਅਦ ਯੂਜਰਾਂ ਨੂੰ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ UPI ਪਿੰਨ ਸੈੱਟ ਕਰਨਾ ਹੋਵੇਗਾ।

ਇੱਕ ਵਾਰ ਇਹ ਹੋ ਜਾਣ ਤੋਂ ਬਾਅਦ ਯੂਜਰ ਹੁਣ ਆਪਣੇ ਫੀਚਰ ਫ਼ੋਨ ਤੋਂ ਆਈਵੀਆਰ 'ਤੇ ਕਾਲ ਕਰਕੇ ਮਨੀ ਟ੍ਰਾਂਸਫ਼ਰ, ਬਿਜਲੀ ਬਿੱਲ, ਐਲਪੀਜੀ ਬਿੱਲ ਆਦਿ ਸਮੇਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।

ਪੈਸੇ ਟ੍ਰਾਂਸਫ਼ਰ ਕਰਨ ਲਈ ਯੂਜਰਾਂ ਨੂੰ ਪਹਿਲਾਂ ਸਰਵਿਸ ਦੀ ਚੋਣ ਕਰਨੀ ਹੋਵੇਗੀ, ਫਿਰ ਉਹ ਨੰਬਰ ਦਰਜ ਕਰਨਾ ਹੁੰਦਾ ਹੈ ਜਿਸ 'ਤੇ ਉਹ ਪੈਸੇ ਟ੍ਰਾਂਸਫਰ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਰਕਮ ਦਰਜ ਕਰਨੀ ਹੋਵੇਗੀ ਅਤੇ ਆਪਣਾ UPI ਪਿੰਨ ਪਾਉਣਾ ਹੋਵੇਗਾ।

ਕਿਸੇ ਵਪਾਰੀ ਨੂੰ ਭੁਗਤਾਨ ਕਰਨ ਲਈ ਯੂਜਰ ਦੋ ਤਰੀਕਿਆਂ ਵਿੱਚੋਂ ਕਿਸੇ ਇੱਕ ਦੀ ਚੋਣ ਕਰ ਸਕਦੇ ਹਨ। ਪਹਿਲਾ ਹੈ ਐਪ ਦੀ ਵਰਤੋਂ ਕਰਕੇ ਅਤੇ ਦੂਜਾ ਮਿਸ ਕਾਲ ਦੇ ਕੇ।

ਇਸ ਤੋਂ ਇਲਾਵਾ ਤੁਰੰਤ ਪੈਸੇ ਟ੍ਰਾਂਸਫਰ ਕਰਨ ਲਈ ਇੱਕ ਵੌਇਸ ਮੈਥਡ ਵੀ ਹੈ।