ਨਵੀਂ ਦਿੱਲੀ: ਕਾਰ ਖ਼ਰੀਦਦੇ ਸਮੇਂ ਅਸੀਂ ਸਾਰੀਆਂ ਕੰਪਨੀਆਂ ਦਾ ਨਾਂ ਜ਼ਰੂਰ ਵੇਖਦੇ ਹਾਂ। ਜਿਹੜੀ ਕਾਰ ਕੰਪਨੀ ਭਰੋਸੇਮੰਦ ਹੁੰਦੀ ਹੈ, ਲੋਕ ਉਸ ਦੀ ਕਾਰ ਸਭ ਤੋਂ ਵੱਧ ਖ਼ਰੀਦਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜਿਹੜੀ ਕੰਪਨੀ ਦੀ ਕਾਰ ਤੁਸੀਂ ਖ਼ਰੀਦ ਰਹੇ ਹੋ, ਉਸ ਦੇ ਨਾਂਅ ਦੇ ਮਤਲਬ ਕੀ ਹਨ। ਆਓ ਰਤਾ ਵੇਖੀਏ:


Maruti Suzuki: ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਹੈ। ਕੀ ਤੁਸੀਂ ਜਾਣਦੇ ਹੋ ਕਿ ਹਨੂਮਾਨ ਜੀ ਦਾ ਇੱਕ ਨਾਂ ‘ਮਾਰੂਤੀ’ ਵੀ ਹੈ ਤੇ ਉਸੇ ਨੂੰ ਧਿਆਨ ’ਚ ਰੱਖਦਿਆਂ ਕੰਪਨੀ ਨੂੰ ਇਹ ਨਾਂ ਦਿੱਤਾ ਗਿਆ ਹੈ। ਬਾਅਦ ’ਚ ਜਦੋਂ ਮਾਰੂਤੀ ਤੇ ਜਾਪਾਨ ਦੀ ਕੰਪਨੀ ‘ਸੁਜ਼ੂਕੀ’ ਵਿਚਾਲੇ ਸਾਂਝੇ ਉੱਦਮ ਲਈ ਸਮਝੌਤਾ ਹੋਇਆ, ਤਦ ਮਾਰੂਤੀ ਦਾ ਨਾਂ ਬਦਲ ਕੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਰੱਖਿਆ ਗਿਆ।


Honda: ਹੌਂਡਾ ਦਾ ਨਾਂ ਇਸ ਦੇ ਬਾਨੀ ਸੋਈਕਿਰੋ ਹੌਂਡਾ ਦੇ ਨਾਂ ਉੱਤੇ ਰੱਖਿਆ ਗਿਆ ਹੈ।


BMW: ਮਹਿੰਗੀਆਂ ਕਾਰ ਕੰਪਨੀਆਂ ਵਿੱਚ BMW ਦਾ ਨਾਂ ਸ਼ਾਮਲ ਹੈ। BMW ਦਰਅਸਲ ਇਸ ਕੰਪਨੀ ਦਾ ਛੋਟਾ ਨਾਂ ਹੈ। ਬੀਐਮਡਬਲਿਯੂ ਦਾ ਪੂਰਾ ਮਤਲਬ Bavarian Motor Works ਹੈ।


Hyundai: ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੂਡਾਂਈ ਦੇ ਨਾਂ ਦੇ ਪਿੱਛੇ ਵੀ ਕਾਫ਼ੀ ਕੁਝ ਹੈ। ਸਾਲ 1947 ’ਚ ਚੁੰਗ ਜੂ-ਯੰਗ ਨੇ ਇੱਕ ਨਿਰਮਾਣ ਫ਼ਰਮ ਵਜੋਂ ਇਸ ਦੀ ਸ਼ੁਰੂਆਤ ਕੀਤੀ ਸੀ। ਹੂਡਾਂਈ ਦਰਅਸਲ ਕੋਰੀਆਈ ਸ਼ਬਦ Hanja ਤੋਂ ਨਿਕਲਿਆ ਹੈ; ਜਿਸ ਦਾ ਮਤਲਬ ‘ਆਧੁਨਿਕ ਸਮਾਂ’ ਹੁੰਦਾ ਹੈ।


Ford Motor: ਫ਼ੌਰਡ ਕੰਪਨੀ ਦਾ ਨਾਂ ਉਸ ਦੇ ਬਾਨੀ ਹੈਨਰੀ ਫ਼ੌਰਡ ਦੇ ਨਾਂ ਉੱਤੇ ਪਿਆ ਹੈ। ਸਾਲ 1913 ’ਚ ਆਈ ਵਿਸ਼ਵ ਆਰਥਿਕ ਮੰਦੀ ਤੋਂ ਫ਼ੌਰਡ ਕੰਪਨੀ ਨੇ ਖ਼ੁਦ ਨੂੰ ਬਚਾ ਕੇ ਰੱਖਿਆ ਸੀ।


Datsun: ਪਹਿਲਾਂ ਇਸ ਕੰਪਨੀ ਦਾ ਨਾਂ DAT ਸੀ; ਜੋ Den, Aoyama ਤੇ Takeuchi ਦੇ ਪਹਿਲੇ ਅੱਖਰ ਤੋਂ ਲਿਆ ਗਿਆ ਹੈ। ਬਾਅਦ ਵਿੱਚ ਇਸ ਨੂੰ ਬਦਲ ਕੇ DATSON ਕਰ ਦਿੱਤਾ ਗਿਆ; ਬਾਅਦ ’ਚ ਜਦੋਂ ਇਸ ਨੂੰ ਨਿਸਾਨ ਮੋਟਰ ਨੇ ਖ਼ਰੀਦ ਲਿਆ, ਤਾਂ ਇਸ ਦਾ ਨਾਂ DATSUN ਰੱਖ ਦਿੱਤਾ ਗਿਆ।


Toyota: ਇਸ ਕੰਪਨੀ ਦਾ ਨਾਂ ਇਸ ਦੇ ਬਾਨੀ ਸਾਕਿਚੀ ਟੋਯੋਡਾ ਦੇ ਨਾਂ ’ਤੇ ਪਿਆ ਹੈ। ਸ਼ੁਰੂਆਤ ਵਿੱਚ ਕੰਪਨੀ ਦਾ ਨਾਂ Toyeda ਸੀ; ਬਾਅਦ ’ਚ ਇਸ ਨੂੰ Toyota ਕਰ ਦਿੱਤਾ ਗਿਆ।


Nissan: ਜਾਪਾਨ ਦੀ ਕਾਰ ਨਿਰਮਾਤਾ ਕੰਪਨੀ ਨਿਸਾਨ ਦਾ ਨਾਂਅ ਪਹਿਲਾਂ Nippon Sangyo ਸੀ; ਬਾਅਦ ਇਸੇ ਦਾ ਛੋਟਾ ਨਾਂ ‘ਨਿਸਾਨ’ ਪੈ ਗਿਆ।


Volkswagen: ਇਸ ਜਰਮਨ ਕਾਰ ਕੰਪਨੀ ਨੂੰ ਨਾਜ਼ੀ ਸੋਸ਼ਲ ਪਾਰਟੀ ਨੇ ਸ਼ੁਰੂ ਕੀਤਾ ਸੀ। ਦਰਅਸਲ, ਜਰਮਨ ਤਾਨਾਸ਼ਾਹ ਹਿਟਲਰ ਘੱਟ ਕੀਮਤ ਵਾਲੀ ਅਜਿਹੀ ਕਾਰ ਬਣਾਉਣੀ ਚਾਹੁੰਦਾ ਸੀ, ਜਿਸ ਨਾਲ ਆਮ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ। ਕਾਰ ਦਾ ਨਾਮ Volks+Wagen ਦੋ ਸ਼ਬਦਾਂ ਨੂੰ ਜੋੜ ਕੇ ਤਿਆਰ ਕੀਤਾ ਗਿਆ ਹੈ; ਜਿਸ ਵਿੱਚ ਫ਼ੌਕਸ ਦਾ ਦਾ ਮਤਲਬ ‘ਜਨਤਾ’ ਅਤੇ ‘ਵੈਗਨ’ ਦਾ ਮਤਲਬ ‘ਵਾਹਨ’ ਹੁੰਦਾ ਹੈ।


Renault: ਫ਼ਰਾਂਸ ਦੀ ਇਸ ਕਾਰ ਕੰਪਨੀ ਦਾ ਨਾਂਅ ਇਸ ਦੇ ਬਾਨੀ Louis Renault KS ਦੇ ਨਾਂ ਉੱਤੇ ਪਿਆ ਹੈ।


Car loan Information:

Calculate Car Loan EMI