Cars Price Hike: ਨਵੇਂ ਸਾਲ ‘ਚ ਕਈ ਕੰਪਨੀਆਂ ਨੇ ਆਪਣੀਆਂ ਗੱਡੀਆਂ ਦੀ ਕੀਮਤ ਵਧਾ ਦਿੱਤੀ ਹੈ। ਵੋਲਵੋ, ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਆਡੀ ਸਮੇਤ ਕਈ ਕੰਪਨੀਆਂ ਦੀਆਂ ਗੱਡੀਆਂ ਮਹਿੰਗੀਆਂ ਹੋ ਗਈਆਂ ਨੇ। 


ਦੇਸ਼ ‘ਚ ਨਵੇਂ ਸਾਲ 2022 ਦਾ ਲੋਕ ਉਤਸਾਹ ਨਾਲ ਸਵਾਗਤ ਕਰ ਰਹੇ ਨੇ। ਇਸੇ ਵਿਚਕਾਰ ਅੱਜ ਤੋਂ ਕਈ ਕੰਪਨੀਆਂ ਨੇ ਗੱਡੀਆਂ ਦੀ ਕੀਮਤ ਵਧਾ ਦਿੱਤੀ ਹੈ, ਵੋਲਵੋ, ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਆਡੀ ਸਮੇਤ ਕਈ ਕੰਪਨੀਆਂ ਦੀਆਂ ਗੱਡੀਆਂ ਮਹਿੰਗੀ ਹੋ ਗਈਆਂ ਨੇ ਉੱਥੇ ਹੀ ਕੁਝ ਹੋਰ ਕੰਪਨੀਆਂ ਨੇ ਅਗਲੇ ਕੁਝ ਦਿਨਾਂ ‘ਚ ਵਧਾਉਣ ਦੇ ਸੰਕੇਤ ਦਿੱਤੇ ਨੇ। ਸਵੀਡਨ ਦੀ ਕਾਰ ਨਿਰਮਾਤਾ ਕੰਪਨੀ ਵੋਲਵੋ ਨੇ ਭਾਰਤ ‘ਚ ਆਪਣੇ ਚੋਣਵੇਂ ਵਾਹਨਾਂ ਦੀਆਂ ਕੀਮਤਾਂ ‘ਚ ਵਾਧਾ ਕਰ ਦਿੱਤਾ ਹੈ। 
ਸਵੀਡਨ ਦੀ ਕਾਰ ਨਿਰਮਾਤਾ ਕੰਪਨੀ ਵੋਲਵੋ ਵੱਧਦੀ ਲਾਗਤ ਦੇ ਮੱਦੇਨਜ਼ਰ ਭਾਰਤ ‘ਚ ਆਪਣੀਆਂ ਚੋਣਵੀਆਂ ਗੱਡੀਆਂ ਦੀਆਂ ਕੀਮਤਾਂ ‘ਚ ਅੱਜ ਤੋਂ ਇੱਕ ਲੱਖ ਰੁਪਏ ਤੋਂ ਲੈ ਕੇ ਤਿੰਨ ਲੱਖ ਰੁਪਏ ਤੱਕ ਦਾ ਵਾਧਾ ਕੀਤਾ ਹੈ। ਵੋਲਵੋ ਕਾਰ ਇੰਡੀਆ ਨੇ ਕਿਹਾ ਕਿ ਸੋਧ ਮੁੱਲਾਂ ਦੇ ਤਹਿਤ ਉਸਦਾ ਐੱਸਯੂਵੀ ਐਕਸਿਸ 40 ਟੀ4 ਆਰ ਡਿਜ਼ਾਈਨ ਨਾਲ ਦੋ ਲੱਖ ਰੁਪਏ ਵੱਧ ਕੀਮਤ ਨਾਲ 43.25 ਲੱਖ ਰੁਪਏ ਹੋਵੇਗਾ ਉੱਥੇ ਹੀ ਅੇਕਸਸੀ 60 ਬੀ5 ਇੰਸਕ੍ਰਿਪਸ਼ਨ ਐੱਸਯੂਵੀ (SUV) ਦੀ ਕੀਮਤ 1.6 ਲੱਖ ਰੁਪਏ ਵਾਧੇ ਦੇ ਨਾਲ 63.5 ਲੱਖ ਰੁਪਏ ਹੋ ਗਈ। ਇਸ ਤਰ੍ਹਾਂ ਕੰਪਨੀ ਦੀ ਸੇਡਾਨ ਐੱਸ 90 (Sedan S90)  ਕਾਰ ਤਿੰਨ ਲੱਖ ਰੁਪਏ ਮਹਿੰਗੀ ਹੋ ਗਈ ਹੈ ਅਤੇ ਇਸਦੀ ਕੀਮਤ 64.9 ਲੱਖ ਰੁਪਏ ਹੋਵੇਗੀ ਉੱਥੇ ਹੀ ਐੱਸਯੂਵੀ ਐੱਕਸਸੀ 90 ਇੱਕ ਲੱਖ ਰੁਪਏ ਵਧੀ ਹੋਈ ਕੀਮਤ ਦੇ ਨਾਲ 90.9 ਲੱਖ ਰੁਪਏ ‘ਚ ਮਿਲੇਗੀ। 


ਲਾਗਤ ਵਧਣ ਨਾਲ ਕੀਮਤਾਂ ‘ਚ ਇਜ਼ਾਫਾ 
ਕੰਪਨੀ ਨੇ ਕੀਮਤ ਵਧਾਉਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਪਿਛਲੇ ਕੁਝ ਸਾਲ ‘ਚ ਵਿਦੇਸ਼ੀ ਮੁਦਰਾ ਅੇਕਸਚੇਂਜ ‘ਚ ਉਤਰਾਅ-ਚੜ੍ਹਾਅ ਦਾ ਸਥਿਤੀ, ਗਲੋਬਲ ਪੱਧਰ ‘ਤੇ ਸਪਲਾਈ ਚੇਨ ‘ਚ ਰੁਕਾਵਟ, ਮਹਾਮਾਰੀ ਕਾਰਨ ਕੱਚੇ ਮਾਲ ਦੀਆਂ ਕੀਮਤਾਂ ਵੱਧ ਗਈਆਂ, ਵੋਲਵੋ ਕਾਰ ਇੰਡੀਆ ਆਪਣੇ ਸਾਰੇ ਡੀਜ਼ਲ ਮਾਡਲਾਂ ਦਾ ਉਤਪਾਦਨ ਚਰਣਬੱਧ ਤਰੀਕੇ ਨਾਲ ਬੰਦ ਕਰ ਰਹੀ ਹੈ ਅਤੇ ਪੂਰੀ ਤੲਰ੍ਹਾਂ ਪੈਟਰੋਲ ਨਾਲ ਚੱਲਣ ਵਾਲੀ ਕਾਰ ਹੀ ਬਣਾ ਰਹੀ ਹੈ। 


ਮਾਰੂਤੀ ਅਤੇ ਟਾਟਾ ਮੋਟਰਜ਼ ਨੇ ਵੀ ਵਧਾਈਆਂ ਕੀਮਤਾਂ 
ਓਧਰ, ਮਾਰੂਤੀ ਸੁਜ਼ੂਕੀ (Maruti Suzuki), ਟਾਟਾ ਮੋਟਰਜ਼ (Tata Motors), ਮਰਸਿਡੀਜ਼-ਬੈਨਜ਼ ਅਤੇ ਆਡੀ ਵਾਹਨ ਨਿਰਮਾਤਾ ਕੰਪਨੀਆਂ ਵੀ ਜਨਵਰੀ ‘ਚ ਗੱਡੀਆਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਚੁੱਕੀਆਂ ਨੇ, ਘਰੇਲੂ ਵਾਹਨ ਕੰਪਨੀ ਟਾਟਾ ਮੋਟਰਜ਼ ਨੇ ਅੱਜ ਤੋਂ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ 2.5 ਫਸਿਦ ਤੱਕ ਵਧਾ ਦਿੱਤੇ। ਕੰਪਨੀ ਦਾ ਕਹਿਣਾ ਹੈ ਕਿ ਕੱਚੇ ਮਾਲ ਦੀ ਲਾਗਤ ‘ਚ ਵਾਧੇ ਦੇ ਕਾਰਨ ਇਹ ਕਦਮ ਚੁੱਕਣਾ ਪੈ ਰਿਹਾ ਹੈ। 


ਟੋਇਟਾ (Toyota)  ਕਿਰਲੋਸਕਰ ਮੋਟਰ ਨੇ ਵੀ ਅੱਜ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ‘ਚ ਇਜ਼ਾਫਾ ਕੀਤਾ ਹੈ। ਆਟੋਮੋਬਾਈਲ ਨਿਰਮਾਤਾ ਟੋਇਟਾ ਕਿਰਲੋਸਕਰ ਮੋਟਰ ਨੇ 1 ਜਨਵਰੀ 2022 ਤੋਂ ਆਪਣੇ ਕਈ ਮਾਡਲਾਂ ਦੀਆਂ ਕੀਮਤਾਂ ਵਧਾ ਦਿੱਤੀ। ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਕੱਚੇ ਮਾਲ ਸਹਿਤ ਇਨਪੁੱਟ ਲਾਗਤ ‘ਚ ਲਗਾਤਾਰ ਇਜਾਫੇ ਦੇ ਚਲਦੇ ਕੀਮਤਾਂ ‘ਚ ਬਦਲਾਅ ਦੀ ਜਰੂਰਤ ਸੀ। ਕੰਪਨੀ ਮੁਤਾਬਕ ਇਹ ਪੱਕਾ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਕਿ ਲਾਗਤ ਵਾਧੇ ਦਾ ਗ੍ਰਾਹਕਾਂ ‘ਤੇ ਘੱਟ ਤੋਂ ਘੱਟ ਪ੍ਰਭਾਵ ਪਏ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904