ਨਵੀਂ ਦਿੱਲੀ: ਫੇਸਬੁੱਕ ਲਗਾਤਾਰ ਆਪਣੇ ਯੂਜ਼ਰਸ ਲਈ ਕੋਈ ਨਾ ਕੋਈ ਨਵਾਂ ਫੀਚਰ ਲਾਂਚ ਕਰਦਾ ਰਹਿੰਦਾ ਹੈ। ਖ਼ਬਰਾਂ ਦੀ ਮੰਨੀਏ ਤਾਂ ਫੇਸਬੁੱਕ ਹੁਣ ਨਿਊਜ਼ ਨਾਂ ਦਾ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਨੂੰ ਜਲਦੀ ਹੀ ਲਾਂਚ ਕਰ ਦਿੱਤਾ ਜਾਵੇਗਾ। ਇਸ ਨਿਊਜ਼ ਟੈਬ ‘ਚ ਸੈਂਕੜੇ ਨਿਊਜ਼ ਪਬਲਿਸ਼ਰ ਦੀਆਂ ਖਬਰਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ।

The Washington Post ਦੀ ਰਿਪੋਰਟ ਮੁਤਾਬਕ ਫੇਸਬੁੱਕ ਨਿਊਜ਼ ਟੈਬ ‘ਚ ਕੰਟੈਂਟ ਲਈ ਕੰਪਨੀ ਪੈਸੇ ਵੀ ਦੇਵੇਗੀ। ਕੁਝ ਮਹੀਨੇ ਪਹਿਲਾਂ The Wall Street Journal ਦੀ ਰਿਪੋਰਟ ‘ਚ ਇਸ ਗੱਲ ਦਾ ਦਾਅਵਾ ਵੀ ਕੀਤਾ ਗਿਆ ਸੀ।

Facebook News ਟੈਬ ਨੂੰ ਲੈ ਕੇ ਫੇਸਬੁੱਕ ਦੇ ਕੋ-ਫਾਉਂਡਰ ਤੇ ਸੀਈਓ ਮਾਰਕ ਜ਼ੁਕਰਬਰਗ ਨੇ ਵੀ ਇਸੇ ਹਫਤੇ ਹਿੰਟ ਦਿੱਤਾ ਸੀ। ਉਨ੍ਹਾਂ ਕਿਹਾ ਸੀਕ ਕਿ ਇਸ ਹਫਤੇ ਅਸੀਂ ਇੱਕ ਵੱਡਾ ਐਲਾਨ ਕਰਨ ਵਾਲੇ ਹਾਂ ਤੇ ਇਹ ਹਾਈ ਕਵਾਲਟੀ ਦਾ ਜਰਨਲਿਜ਼ਮ ਹੋਵੇਗਾ। ਇਹ ਨਿਊਜ਼ ਤੇ ਜਰਨਲਿਜ਼ਮ ‘ਤੇ ਆਧਾਰਤ ਹੋਵੇਗਾ।

Facebook ਦੇ ਇਸ ਫੀਚਰ ਨੂੰ ਹੋਰ ਕਿੰਨਾ ਸਮਾਂ ਲੱਗੇਗਾ ਤੇ ਇਹ ਯੂਜ਼ਰਸ ਨੂੰ ਕਿੰਨਾ ਪਸੰਦ ਆਉਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਕਈ ਪਬਲਿਸ਼ਰਸ ਨੂੰ ਨੁਕਸਾਨ ਹੋ ਸਕਦਾ ਹੈ।