ਨਵੀਂ ਦਿੱਲੀ: ਆਉਣ ਵਾਲੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ 'ਕੈਂਡੀਡੇਟ ਕਨੈਕਟ' ਤੇ 'ਸ਼ੇਅਰ ਟੂ ਵੋਟੇਡ' ਨਾਂ ਦੇ ਦੋ ਨਵੇਂ ਟੂਲ ਲੌਂਚ ਕੀਤੇ ਹਨ। ਇਨ੍ਹਾਂ ਦੀ ਮਦਦ ਨਾਲ ਫੇਸਬੁੱਕ ਯੂਜ਼ਰ ਉਮੀਦਵਾਰਾਂ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹਨ। ਇਨ੍ਹੀਂ ਦਿਨੀਂ ਕੰਪਨੀ ਇੰਡੀਅਨ ਸਪੈਸੀਫਿਕ ਟੂਲ ਨਾਲ ਭਾਰਤੀ ਯੂਜ਼ਰਸ ਨੂੰ ਆਪਣੇ ਨਾਲ ਜ਼ਿਆਦਾ ਤੋਂ ਜ਼ਿਆਦਾ ਕਨੈਕਟ ਰੱਖਣਾ ਚਾਹੁੰਦੀ ਹੈ। ‘ਕੈਂਡੀਡੇਟ ਕਨੈਕਟ’ ਫੀਚਰ ਨਾਲ ਆਮ ਜਨਤਾ ਆਪਣੇ ਉਮੀਦਵਾਰ ਬਾਰੇ ਹਰ ਪਹਿਲੂ ਤੋਂ ਜਾਣ ਸਕੇਗੀ ਤੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਲੈ ਪਾਵੇਗੀ। ਜਦ ਕਿ ਸ਼ੇਅਰ ਟੂ ਵੋਟੇਡ ਫੀਚਰ ਨਾਲ ਯੂਜ਼ਰਸ ਆਪਣੇ ਵੋਟਿੰਗ ਦੀ ਜਾਣਕਾਰੀ ਦੋਸਤਾਂ ਨਾਲ ਸ਼ੇਅਰ ਕਰ ਸਕਣਗੇ। ਇਸ ਤੋਂ ਇਲਾਵਾ ਕੰਪਨੀ ਦਾ ਕਹਿਣਾ ਹੈ ਕਿ ਚੋਣਾਂ ਸਬੰਧੀ ਮੁੱਦਿਆਂ ਨਾਲ ਨਜਿੱਠਣ ਲਈ ਕੰਪਨੀ ਨੇ ਪਹਿਲਾਂ ਨਾਲੋਂ ਤਿੰਨ ਗੁਣਾ ਵੱਡੀ ਟੀਮ ਤਿਆਰ ਕੀਤੀ ਹੈ ਜੋ ਸਿੰਗਾਪੁਰ ‘ਚ ਬੈਠ ਕੇ ਲੋਕ ਸਭਾ ਚੋਣਾਂ ‘ਤੇ ਨਜ਼ਰ ਰੱਖੇਗੀ।