ਨਵੀਂ ਦਿੱਲੀ: ਬੀਜੇਪੀ ਦਾ ਸਾਥ ਛੱਡ ਬਾਲੀਵੁੱਡ ਐਕਟਰ ਅਤੇ ਰਾਜਨੇਤਾ ਸ਼ਤਰੁਘਨ ਸਿਨ੍ਹਾਂ ਅੱਜ ਕਾਂਗਰਸ ‘ਚ ਸ਼ਾਮਲ ਹੋਣਗੇ। ਉਹ 11:30 ਵਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਪਾਰਟੀ ‘ਚ ਸ਼ਾਮਲ ਹੋਣਗੇ। ਸ਼ਤਰੁਘਨ ਸਿਨ੍ਹਾ ਪਟਨਾ ਸਾਹਿਬ ਤੋਂ ਲੋਕਸਭਾ ਸੀਟ ਦੇ ਕਾਂਗਰਸ ਪਾਰਟੀ ਉਮੀਦਵਾਰ ਹੋਣਗੇ।


ਉਧਰ ਭਾਜਪਾ ਨੇ ਵੀ ਪਟਨਾ ਸੀਟ ਤੋਂ ਆਪਣਾ ਉਮੀਦਵਾਰ ਕੇਂਦਰੀ ਮੰਤਰੀ ਰਵੀਸ਼ੰਕਰ ਨੂੰ ਐਲਾਨਿਆ ਹੈ। ਜਿਸ ਕਾਰਨ ਸਿਨ੍ਹਾ ਨੇ ਕਾਂਗਰਸ ‘ਚ ਸ਼ਾਮਲ ਹੋਣ ਦਾ ਫੈਸਲਾ ਲਿਆ। ਕਰੀਬ ਤਿੰਨ ਦਹਾਕਿਆਂ ਤੋਂ ਬੀਜੇਪੀ ‘ਚ ਰਹਿ ਚੁੱਕੇ ਸਿਨ੍ਹਾ ਲਗਾਤਾਰ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਪਾਰਟੀ ਦੀ ਨੀਤੀਆਂ ਦੀ ਆਲੋਚਨਾ ਕਰ ਰਹੇ ਸੀ। ਇਸ ਕਾਰਨ ਪਾਰਟੀ ਨੇ ਉਨ੍ਹਾਂ ਨੂੰ ਇਸ ਵਾਰ ਟਿਕਟ ਨਹੀਂ ਦਿੱਤਾ।

ਪਟਨਾ ਦੀ ਸੀਟ ‘ਤੇ ਆਖਰੀ ਪੜਾਅ ‘ਚ 19 ਮਈ ਨੂੰ ਵੋਟਿੰਗ ਹੋਵੇਗੀ। ਪਟਨਾ ਜ਼ਿਲ੍ਹੇ ਤੋਂ 2014 ‘ਚ ਦੋਵੇਂ ਸੀਟਾਂ ‘ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ।