Facebook New Feature: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਆਪਣੇ ਆਸਾਨ ਤੇ ਲਗਾਤਾਰ ਆਉਣ ਵਾਲੇ ਨਵੇਂ ਫੀਚਰਜ਼ ਕਾਰਨ ਪੂਰੀ ਦੁਨੀਆ 'ਚ ਮਸ਼ਹੂਰ ਹੈ। ਇਹ ਅਜਿਹਾ ਪਲੇਟਫਾਰਮ ਹੈ ਜਿਸ ਨੂੰ ਘੱਟ ਪੜ੍ਹੇ ਲਿਖੇ ਲੋਕ ਵੀ ਚੰਗੀ ਤਰ੍ਹਾਂ ਵਰਤਦੇ ਹਨ। ਇਸ ਦੀ ਵਰਤੋਂ ਨੂੰ ਆਸਾਨ ਬਣਾਉਣ ਲਈ ਕੰਪਨੀ ਜਲਦ ਹੀ ਇਸ 'ਚ ਇਕ ਹੋਰ ਖਾਸ ਫੀਚਰ ਜੋੜਨ ਦੀ ਤਿਆਰੀ ਕਰ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਲੋਕਾਂ ਲਈ ਕਿਸੇ ਵੀ ਪੋਸਟ 'ਤੇ ਟਿੱਪਣੀ ਕਰਨਾ ਆਸਾਨ ਹੋ ਜਾਵੇਗਾ। ਰਿਪੋਰਟਜ਼ ਮੁਤਾਬਕ ਕੰਪਨੀ ਯੂਜ਼ਰਜ਼ ਨੂੰ ਫੇਸਬੁੱਕ 'ਤੇ ਕਿਸੇ ਵੀ ਪੋਸਟ 'ਤੇ 10 ਸੈਕਿੰਡ ਤਕ ਵੌਇਸ ਕਮੈਂਟਜ਼ ਦਾ ਵਿਕਲਪ ਦੇ ਸਕਦੀ ਹੈ।


ਵਾਇਸ ਇਫੈਕਟ ਵੀ ਉਪਲਬਧ ਹੋਣਗੇ


ਖਬਰਾਂ ਮੁਤਾਬਕ ਮੇਟਾ (Meta) ਦੀ ਮਲਕੀਅਤ ਵਾਲੀ ਫੇਸਬੁੱਕ ਕੰਪਨੀ ਨੇ ਇਸ ਖਾਸ ਫੀਚਰ 'ਤੇ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਤਕ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਫੇਸਬੁੱਕ ਯੂਜ਼ਰਜ਼ ਹੁਣ ਕਿਸੇ ਵੀ ਪੋਸਟ 'ਤੇ ਉਸ 'ਤੇ ਲਿਖਣ ਤੋਂ ਇਲਾਵਾ ਵਾਇਸ ਮੈਸੇਜ ਰਾਹੀਂ ਟਿੱਪਣੀ ਵੀ ਕਰ ਸਕਦੇ ਹਨ। ਹਾਲਾਂਕਿ ਟਿੱਪਣੀ ਕਰਨ ਲਈ ਆਡੀਓ ਸਮਾਂ ਸਿਰਫ 10 ਸਕਿੰਟ ਤਕ ਉਪਲਬਧ ਹੋਵੇਗਾ। ਇਸ ਤੋਂ ਇਲਾਵਾ ਵੌਇਸ ਕੁਮੈਂਟ ਕਰਦੇ ਹੋਏ ਤੁਹਾਨੂੰ ਵਾਇਸ ਇਫੈਕਟਸ ਵੀ ਮਿਲਣਗੇ।


ਇਸ ਤਰ੍ਹਾਂ ਕੰਮ ਕਰੇਗਾ


ਇਸ ਫੀਚਰ ਦੇ ਕੰਮ ਕਰਨ ਦੇ ਤਰੀਕੇ ਦੀ ਗੱਲ ਕਰੀਏ ਤਾਂ ਇਹ ਟਾਈਪਿੰਗ ਦੇ ਸਮਾਨ ਹੋਵੇਗਾ। ਮੰਨ ਲਓ ਕਿ ਤੁਹਾਡੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਹੈ। ਜੇਕਰ ਤੁਸੀਂ ਇਸ 'ਤੇ ਆਪਣੀ ਪ੍ਰਤੀਕਿਰਿਆ ਦੇਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਪੋਸਟ ਦੇ ਹੇਠਾਂ ਦਿੱਤੇ ਟਿੱਪਣੀ ਭਾਗ 'ਤੇ ਕਲਿੱਕ ਕਰਨਾ ਹੋਵੇਗਾ। ਸੱਜੇ ਪਾਸੇ ਤੁਸੀਂ ਵੌਇਸ ਟਿੱਪਣੀ ਦਾ ਵਿਕਲਪ ਲੱਭ ਸਕਦੇ ਹੋ। ਇਸ ਨੂੰ ਚੁਣਨ ਤੋਂ ਬਾਅਦ, ਤੁਸੀਂ ਆਪਣਾ ਵੌਇਸ ਸੁਨੇਹਾ ਰਿਕਾਰਡ ਕਰੋ ਅਤੇ ਉੱਥੇ ਐਂਟਰ ਦਬਾਓ। ਤੁਹਾਡੀ ਆਵਾਜ਼ ਦੀ ਟਿੱਪਣੀ ਪੋਸਟ 'ਤੇ ਅਪਲੋਡ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Katrina kaif ਤੇ ਵਿੱਕੀ ਕੌਸ਼ਲ ਦੇ ਵਿਆਹ ਤੋਂ ਪਹਿਲਾਂ ਵੈਨਿਊ ਦਾ ਵੀਡੀਓ ਹੋਇਆ ਲੀਕ, ਦੇਖੋ ਵੀਡੀਓ


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/


 


https://apps.apple.com/in/app/811114904