Katrina Vicky Marriage : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੈ। ਹਰ ਕੋਈ ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੀ ਚਰਚਾ ਕਰ ਰਿਹਾ ਹੈ। ਉਨ੍ਹਾਂ ਦਾ ਵਿਆਹ ਸਖ਼ਤ ਸੁਰੱਖਿਆ ਵਿਚਕਾਰ ਹੋਵੇਗਾ। ਖਬਰਾਂ ਦੀ ਮੰਨੀਏ ਤਾਂ ਵਿਆਹ 'ਚ ਸੁਰੱਖਿਆ ਸਖਤ ਹੋਵੇਗੀ, ਨਾਲ ਹੀ ਫੋਟੋ ਕਲਿੱਕ ਕਰਨ 'ਤੇ ਸੈਲਫੀ ਲੈਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਸਖ਼ਤ ਸੁਰੱਖਿਆ ਦੇ ਬਾਅਦ ਵੀ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੇ ਹਨ, ਜਿਸ ਵਿਚ ਸਿਕਸ ਸੈਂਸ ਬਰਵਾੜਾ ਕਿਲਾ (Six Senses Fort Barwara) ਚਮਕਦਾ ਨਜ਼ਰ ਆ ਰਿਹਾ ਹੈ।

ਨਾ ਹੀ ਨਹੀਂ ਫੋਰਟ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਕੁਝ ਡਾਂਸਰ ਰਿਤਿਕ ਰੋਸ਼ਨ ਅਤੇ ਐਸ਼ਵਰਿਆ ਰਾਏ ਦੀ ਫਿਲਮ 'ਜੋਧਾ ਅਕਬਰ' ਦੇ ਸੂਫੀ ਗੀਤ 'ਖਵਾਜਾ ਮੇਰੇ ਖਵਾਜਾ' 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਖਬਰਾਂ ਮੁਤਾਬਕ ਇਹ ਪਰਫਾਰਮੈਂਸ ਮਹਿਮਾਨ ਦੇ ਆਉਣ ਦੇ ਦੌਰਾਨ ਦਿੱਤੀ ਗਈ। ਯਾਨੀ ਮਹਿਮਾਨਾਂ ਦਾ ਸੁਫੀਆਨਾ ਅੰਦਾਜ਼ ਵਿੱਚ ਸੁਆਗਤ ਕੀਤਾ ਗਿਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਪੌੜੀਆਂ ਚੜ੍ਹ ਰਹੇ ਹਨ ਅਤੇ ਕੁਝ ਡਾਂਸਰ ਪਰਫਾਰਮ ਕਰ ਰਹੇ ਹਨ। ਹਾਲਾਂਕਿ ਇਹ ਵੀਡੀਓ ਬਹੁਤ ਦੂਰ ਤੋਂ ਸ਼ੂਟ ਕੀਤਾ ਗਿਆ ਹੈ, ਇਸ ਲਈ ਕਿਸੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ, ਸਿਰਫ਼ ਗੀਤ ਦੀ ਆਵਾਜ਼ ਹੀ ਸਾਫ਼ ਸੁਣਾਈ ਦਿੰਦੀ ਹੈ। ਵੀਡੀਓ ਦੇਖੋ।

ਤੁਹਾਨੂੰ ਦੱਸ ਦੇਈਏ ਕਿ ਵਿੱਕੀ ਅਤੇ ਕੈਟਰੀਨਾ ਨੂੰ ਕੱਲ ਯਾਨੀ 6 ਦਸੰਬਰ ਨੂੰ ਮੁੰਬਈ ਦੇ ਪ੍ਰਾਈਵੇਟ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਦੋਵੇਂ ਆਪਣੇ ਵਿਆਹ ਵਾਲੇ ਸਥਾਨ ਲਈ ਜਾ ਰਹੇ ਸਨ। ਦੋਵੇਂ ਰਾਤ ਨੂੰ ਜੈਪੁਰ ਪਹੁੰਚੇ ਅਤੇ ਅੱਜ ਆਪਣੇ ਕਿਲ੍ਹੇ 'ਚ ਪਹੁੰਚ ਜਾਣਗੇ। ਦੱਸ ਦੇਈਏ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਰਾਜਸਥਾਨ ਦੇ ਸਵਾਈ ਮਾਧੋਪੁਰ ਵਚ ਸਿਕਸ ਸੈਂਸ ਫੋਰਟ ਵਿਚ ਇਕ ਦੂਜੇ ਨਾਲ ਸੱਤ ਫੇਰੇ ਲੈਣ ਜਾ ਰਹੇ ਹਨ। ਦੋਵੇਂ 9 ਦਸੰਬਰ ਨੂੰ ਸੱਤ ਫੇਰੇ ਲੈਣਗੇ। ਵਿਆਹ ਵਿਚ ਸ਼ਾਮਲ ਹੋਣ ਲਈ ਕੈਟਰੀਨਾ ਦਾ ਪਰਿਵਾਰ ਵੀ ਭਾਰਤ ਆਇਆ ਹੈ।

ਇਹ ਵੀ ਪੜ੍ਹੋ: ਖੇਤੀ ਮੰਤਰੀ ਨੇ ਕਿਹਾ ਅੰਦੋਲਨ 'ਚ ਸ਼ਹੀਦ ਕਿਸਾਨਾਂ ਦਾ ਨਹੀਂ ਕੋਈ ਰਿਕਾਰਡ, ਰਾਹੁਲ ਨੇ ਲੋਕ ਸਭਾ 'ਚ ਪੇਸ਼ ਕਰ ਦਿੱਤੀ ਲਿਸਟ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904