Facebook rules: ਫੇਸਬੁੱਕ ਦੀ ਵਰਤੋਂ ਵੱਡੀ ਗਿਣਤੀ ਲੋਕ ਕਰ ਰਹੇ ਹਨ। ਇੱਥੇ ਤੁਹਾਨੂੰ ਵੱਖ-ਵੱਖ ਲੋਕਾਂ ਤੇ ਸਮੂਹਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਇੰਨਾ ਹੀ ਨਹੀਂ ਤੁਸੀਂ ਇਸ ਪਲੇਟਫਾਰਮ 'ਤੇ ਆਪਣੀਆਂ ਰੀਲਾਂ ਤੇ ਫੋਟੋਆਂ ਵੀ ਸ਼ੇਅਰ ਕਰ ਸਕਦੇ ਹੋ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੇ ਵਿਸ਼ੇ ਹਨ ਜਿਨ੍ਹਾਂ ਬਾਰੇ ਫੇਸਬੁੱਕ 'ਤੇ ਸਮੱਗਰੀ ਸਾਂਝੀ ਕਰਨ ਨਾਲ ਤੁਹਾਨੂੰ ਜੇਲ੍ਹ ਹੋ ਸਕਦੀ ਹੈ। ਜੇਕਰ ਤੁਸੀਂ ਅਜੇ ਤੱਕ ਇਸ ਬਾਰੇ ਨਹੀਂ ਜਾਣਦੇ ਤਾਂ ਆਓ ਅੱਜ ਤੁਹਾਨੂੰ ਇਸ ਬਾਰੇ ਦੱਸਦੇ ਹਾਂ ਤਾਂ ਜੋ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕੋ।
1. ਕ੍ਰਾਈਮ ਵੀਡੀਓ
ਜੇਕਰ ਤੁਸੀਂ ਫੇਸਬੁੱਕ 'ਤੇ ਕਿਸੇ ਅਪਰਾਧ ਦੀ ਵੀਡੀਓ ਸ਼ੇਅਰ ਕਰ ਰਹੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਵੀਡੀਓ 'ਚ ਜੋ ਵੀ ਸੀਨ ਮੌਜੂਦ ਹਨ, ਉਨ੍ਹਾਂ ਵਿੱਚ ਅਜਿਹਾ ਕੁਝ ਵੀ ਨਾ ਹੋਵੇ ਜੋ ਦੇਖਣਯੋਗ ਨਾ ਹੋਵੇ। ਜੇਕਰ ਇਤਰਾਜ਼ਯੋਗ ਸੀਨ ਹੁੰਦੇ ਹਨ ਤੇ ਕਿਸੇ ਨੂੰ ਇਹ ਸਮੱਗਰੀ ਪਸੰਦ ਨਹੀਂ ਆਉਂਦੀ ਤੇ ਜੇਕਰ ਉਸ ਤੁਹਾਡੇ ਖਿਲਾਫ ਰਿਪੋਰਟ ਕਰ ਦੇਵੇ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ।
2. ਹਿੰਸਾ ਨਾਲ ਸਬੰਧਤ ਵੀਡੀਓ
ਫੇਸਬੁੱਕ 'ਤੇ ਹਿੰਸ ਨਾਲ ਸਬੰਧਤ ਵੀਡੀਓ ਪੋਸਟ ਕਰਨ ਨਾਲ ਤੁਹਾਨੂੰ ਜੇਲ੍ਹ ਹੋ ਸਕਦੀ ਹੈ। ਅਜਿਹੇ ਵੀਡੀਓਜ਼ 'ਚ ਕਾਫੀ ਇਤਰਾਜ਼ਯੋਗ ਸਮੱਗਰੀ ਹੁੰਦੀ ਹੈ, ਜਿਸ ਨੂੰ ਲੋਕ ਅਕਸਰ ਪਸੰਦ ਨਹੀਂ ਕਰਦੇ।
3. ਅਡਲਟ ਸਮੱਗਰੀ
ਜੇਕਰ ਕੋਈ ਵਿਅਕਤੀ ਫੇਸਬੁੱਕ 'ਤੇ ਲਗਾਤਾਰ ਅਡਲਟ ਸਮੱਗਰੀ ਪੋਸਟ ਕਰ ਰਿਹਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਅਜਿਹਾ ਕਰਨਾ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ।
4. ਵੀਡੀਓ ਪਾਇਰੇਸੀ
ਜੇਕਰ ਤੁਸੀਂ ਵੀਡੀਓ ਪਾਇਰੇਸੀ ਨਾਲ ਸਬੰਧਤ ਕੋਈ ਵੀ ਕੰਟੈਂਟ ਪੋਸਟ ਕਰਦੇ ਹੋ, ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ, ਕਿਉਂਕਿ ਵੀਡੀਓ ਪਾਇਰੇਸੀ ਭਾਰਤ ਵਿੱਚ ਇੱਕ ਅਪਰਾਧ ਹੈ। ਇਸ ਨਾਲ ਫਿਲਮਾਂ ਦਾ ਕਾਫੀ ਨੁਕਸਾਨ ਹੁੰਦਾ ਹੈ।
5. ਅਪਮਾਨਜਨਕ ਵੀਡੀਓ
ਜੇਕਰ ਤੁਸੀਂ ਫੇਸਬੁੱਕ 'ਤੇ ਕੋਈ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ ਜੋ ਅਪਮਾਨਜਨਕ ਹੈ ਤੇ ਕਿਸੇ ਨੂੰ ਇਸ 'ਤੇ ਇਤਰਾਜ਼ ਹੈ, ਤਾਂ ਇਹ ਵੀਡੀਓ ਤੁਹਾਨੂੰ ਜੇਲ੍ਹ ਭਜਵਾ ਸਕਦੀ ਹੈ। ਅਜਿਹੇ ਵੀਡੀਓਜ਼ ਨੂੰ ਫੇਸਬੁੱਕ 'ਤੇ ਪੋਸਟ ਕਰਨ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ, ਨਹੀਂ ਤਾਂ ਤੁਹਾਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।