ਨਵੀਂ ਦਿੱਲੀ: ਵਿਸ਼ਵ ਇਮੋਜੀ ਦਿਵਸ 17 ਜੁਲਾਈ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਫੇਸਬੁੱਕ ਨੇ ਇਸ ਮੌਕੇ ਇੱਕ ਸ਼ਾਨਦਾਰ ਇਮੋਜੀ ਲਾਂਚ ਕੀਤੀ ਹੈ। ਇਹ ਹੋਰ ਇਮੋਜੀ ਤੋਂ ਬਹੁਤ ਵੱਖਰਾ ਹੈ ਕਿਉਂਕਿ ਇਹ ਸਾਊਂਡ ਇਮੋਜੀ ਹੈ। ਫੇਸਬੁੱਕ ਸਾਊਂਡ ਇਮੋਜੀ ਨੂੰ ਪੇਸ਼ ਕਰਨ ਵਾਲੀ ਪਹਿਲੀ ਕੰਪਨੀ ਬਣ ਗਈ ਹੈ। ਇਹ ਨਾ ਸਿਰਫ ਗੱਲਬਾਤ ਨੂੰ ਵਧੇਰੇ ਆਕਰਸ਼ਕ ਬਣਾਵੇਗੀ, ਬਲਕਿ ਉਪਭੋਗਤਾਵਾਂ ਲਈ ਗੱਲਬਾਤ ਦਾ ਅਨੁਭਵ ਵੀ ਬਿਹਤਰ ਹੋਵੇਗਾ। ਫੇਸਬੁੱਕ ਨੇ 16 ਜੁਲਾਈ ਨੂੰ ਹੀ ਸਾਊਂਡ ਇਮੋਜੀ ਨੂੰ ਰੋਲਆਊਟ ਕਰ ਦਿੱਤਾ ਹੈ।


ਫੇਸਬੁੱਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵਲੋਂ ਬਣਾਈ ਸਾਊਂਡ ਇਮੋਜੀ ਅਗਲੀ ਪੀੜ੍ਹੀ ਦੀ ਇਮੋਜੀ ਹੈ। ਇਸ ਦੇ ਨਾਲ ਯੂਜ਼ਰਸ ਮੈਸੇਜ 'ਚ ਇਮੋਜੀ ਦੇ ਨਾਲ ਸਾਊਂਡ ਕਲਿੱਪ ਵੀ ਭੇਜ ਸਕਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਇਮੋਜੀ ਦੇ ਨਾਲ ਕਈ ਕਿਸਮਾਂ ਦੀਆਂ ਆਵਾਜ਼ਾਂ ਜੋੜਨ ਦੀ ਸੁਵਿਧਾ ਮਿਲੇਗੀ, ਜਿਸ ਵਿੱਚ ਤਾੜੀਆਂ ਮਾਰਨ, ਢੋਲ ਵਜਾਉਣ ਅਤੇ ਉੱਚੀ ਹਾਸੇ ਜਿਹੇ ਆਪਸ਼ਨ ਚੁਣ ਸਕਦੇ ਹੋ।


ਕਿਵੇਂ ਕਰੀਏ ਵਰਤੀਏ Soundmojis


ਫੇਸਬੁੱਕ ਮੈਸੇਂਜਰ ਐਪ ਖੋਲ੍ਹੋ, ਫਿਰ ਉਪਭੋਗਤਾ ਨਾਲ ਚੈੱਟ ਓਪਨ ਕਰੋ, ਜਿਸ 'ਚ ਸਮਾਇਲੀ ਫੇਸ 'ਤੇ ਕਲਿੱਕ ਕਰੋ। ਇਸ ਮਗਰੋਂ ਐਕਸਪ੍ਰੇਸ਼ਨ ਮੀਨੂੰ ਖੋਲ੍ਹੇਗਾ। ਇਸ ਵਿਚ ਲਾਊਡ ਸਪੀਕਰਾਂ ਦੇ ਆਈਕਨ 'ਤੇ ਕਲਿਕ ਕਰੋ ਅਤੇ ਇਸ ਨੂੰ ਚੁਣੋ। ਇਸ ਤੋਂ ਬਾਅਦ ਉਪਭੋਗਤਾ Soundmojis ਭੇਜਣ ਤੋਂ ਪਹਿਲਾਂ ਇੱਕ ਝਲਕ ਵੇਖਣਗੇ।


ਫੇਸਬੁੱਕ ਨੇ ਕਿਹਾ ਹੈ ਕਿ ਇਹ Soundmojis ਦੀ ਇੱਕ ਪੂਰੀ ਲਾਇਬ੍ਰੇਰੀ ਲਾਂਚ ਕਰੇਗੀ, ਜਿੱਥੇ ਬਹੁਤ ਸਾਰੀਆਂ ਆਵਾਜ਼ਾਂ ਦੀ ਚੋਣ ਕੀਤੀ ਜਾ ਸਕਦੀ ਹੈ। ਇਹ ਹੌਲੀ ਹੌਲੀ ਰੋਲਆਊਟ ਕੀਤਾ ਜਾਵੇਗਾ। ਇਸ ਵਿੱਚ ਨਵੇਂ ਸਾਊਂਡ ਇਫੈਕਟਸ ਅਤੇ ਸਾਊਂਡ ਬਾਈਟਸ ਸ਼ਾਮਲ ਹੋਣਗੇ। ਹਰੇਕ ਆਵਾਜ਼ ਲਈ ਵੱਖਰਾ ਇਮੋਜੀ ਹੋਵੇਗਾ। ਇਮੋਜੀ ਦੇ ਨਾਲ ਕਈ ਰੰਗਾਂ ਅਤੇ ਕੰਪਨ ਨੂੰ ਸ਼ਾਮਲ ਕਰਨ ਦਾ ਵਿਕਲਪ ਹੋਵੇਗਾ।


ਇਹ ਵੀ ਪੜ੍ਹੋ: Corona Update: ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 66 ਨਵੇਂ ਕੇਸ, ਲਗਾਤਾਰ ਤੀਜੇ ਦਿਨ ਇੱਕ ਦੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904