ਫੇਸਬੁੱਕ ਨੇ ਨੋਟ ਕਰਕੇ ਰੱਖੇ ਸੀ 60,00,00,000 ਲੋਕਾਂ ਦੇ ਪਾਸਵਰਡ
ਏਬੀਪੀ ਸਾਂਝਾ | 22 Mar 2019 02:06 PM (IST)
ਨਵੀਂ ਦਿੱਲੀ: ਫੇਸਬੁੱਕ ਦਾ ਡੇਟਾ ਲੀਕ ਹੋਣਾ ਅਤੇ ਯੂਜ਼ਰਸ ਦੀ ਪ੍ਰਾਈਵੇਸੀ ਨਾਲ ਖਿਲਵਾੜ ਕਰਨਾ ਹੁਣ ਆਮ ਗੱਲ ਹੋ ਚੁੱਕੀ ਹੈ। ਕਈ ਪ੍ਰਾਈਵੇਸੀ ਅਤੇ ਡੇਟਾ ਲੀਕਸ ਤੋਂ ਬਾਅਦ ਇੱਕ ਵਾਰ ਫੇਰ ਫੇਸਬੁਕ ਨੇ 600 ਮਿਲੀਅਨ ਯੂਜ਼ਰਸ ਦੇ ਪਾਸਵਰਡ ਨਾਲ ਖਿਲਵਾੜ ਕੀਤਾ ਹੈ। ਇਨ੍ਹਾਂ ਪਾਸਵਰਡ ਨੂੰ ਕੰਪਨੀ ਦੇ ਸਰਵਰ ‘ਚ ਸਰਵਰ ‘ਚ ਪਲੇਨ ਟੈਕਸਟ ਫਾਰਮੈਟ ‘ਚ ਰੱਖਿਆ ਗਿਆ ਸੀ। ਇਸ ਰਿਪੋਰਟ ਦਾ ਖੁਲਾਸਾ KrebsonSecurity ਨੇ ਕੀਤਾ ਹੈ। KrebsonSecurity ਨੇ ਫੇਸਬੁੱਕ ਦੇ ਇੱਕ ਸੀਨੀਅਰ ਕਰਮਚਾਰੀ ਦਾ ਹਵਾਲਾ ਦਿੰਦੇ ਹੋਏ ਇਸ ਰਿਪੋਰਟ ‘ਚ ਜਾਣਕਾਰੀ ਦਿੱਤੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਫੇਸਬੁੱਕ ਦਾ ਇਹ ਪਾਸਵਰਡ 20,000 ਫੇਸਬੁੱਕ ਕਰਮੀਆਂ ਰਾਹੀਂ ਦੇਖਿਆ ਜਾ ਸਕਦਾ ਹੈ। ਹੁਣ ਤਕ ਜਿੰਨੇ ਖੁਲਾਸੇ ਹੋਏ ਹਨ ਉਸ ‘ਚ ਯੂਜ਼ਰਸ ਦੇ ਪਾਸਵਰਡ ਅਤੇ ਪਲੇਨ ਟੈਕਸਟ ਦਾ ਹਵਾਲਾ ਦਿੱਤਾ ਗਿਆ ਹੈ ਜਿਸ ‘ਚ ਸਾਲ 2012 ਦਾ ਜ਼ਿਕਰ ਵੀ ਹੈ। ਫੇਸਬੁੱਕ ਦੀ ਜਾਂਚ ਅਜੇ ਵੀ ਚਲ ਰਹੀ ਹੈ। ਫੇਸਬੁਕ ‘ਚ ਇੱਕ ਪੋਸਟ ‘ਚ ਇਸ ਗੱਲ ਤੋਂ ਇੰਕਾਰ ਕੀਤਾ ਹੈ ਕਿ ਯੂਜ਼ਰਸ ਦੇ ਪਾਸਵਰਡ ਖੁੱਲ੍ਹੇ ‘ਚ ਸੀ ਅਤੇ ਉਨ੍ਹਾਂ ਨੂੰ ਕਰਮਚਾਰੀ ਦੇਖ ਸਕਦੇ ਹਨ। ਕੰਪਨੀ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਉਸ ਨੇ ਕਈ ਲੱਖਾਂ ਫੇਸਬੁੱਕ ਲਾਈਟ ਯੂਜ਼ਰਸ, ਲੱਖਾਂ ਫੇਸਬੁਕ ਯੂਜ਼ਰਸ ਅਤੇ ਹਜ਼ਾਰਾਂ ਇੰਸਟਾਗ੍ਰਾਮ ਯੂਜ਼ਰਸ ਨੂੰ ਨੋਟੀਫਾਈ ਕਰ ਦਿੱਤਾ ਹੈ। ਕੰਪਨੀ ਨੇ ਅੱਗੇ ਕਿਹਾ, “ਸਾਡੇ ਕੋਲ ਪਾਸਵਰਡ ਲੀਕ ਹੋਣ ਦੇ ਸਹੀਂ ਅੰਕੜੇ ਨਹੀਂ ਹਨ ਪਰ ਰਿਪੋਰਟ ‘ਚ 200 ਮਿਲੀਅਨ ਤੋਂ 600 ਮਿਲੀਅਨ ਦੀ ਗੱਲ ਕੀਤੀ ਗਈ ਹੈ।” ਨੋਟ: ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੀ ਸਿਕਊਰਟੀ ਅਤੇ ਪ੍ਰਾਈਵੇਸੀ ਨੂੰ ਖ਼ਤਰਾ ਹੈ ਤਾਂ ਤੁਸੀਂ ਆਪਣਾ ਪਾਸਵਰਡ ਜ਼ਰੂਰ ਬਦਲ ਲਿਓ। ਨਾਲ ਹੀ ਟੂ ਫੈਕਟਰ ਆਥੈਂਟਿਕੇਸ਼ਨ ਸੇਵਾ ਵੀ ਸ਼ੁਰੂ ਕਰੋ।