ਐਪਲ ਅਤੇ ਫੇਸਬੁੱਕ ਵਿਚਾਲੇ ਲੜਾਈ ਰੁਕਣ ਦਾ ਨਾਮ ਨਹੀਂ ਲੈ ਰਹੀ। ਐਪਲ ਦੇ ਐਪ ਸਟੋਰ ਦੀ ਨਵੀਂ ਪ੍ਰਾਈਵੇਸੀ ਪੋਲਿਸੀ ਦਾ ਵਿਰੋਧ ਕਰ ਰਹੀ ਫੇਸਬੁੱਕ ਨੇ ਹੁਣ ਐਪਲ ਦਾ ਵੈਰੀਫਿਕੇਸ਼ਨ ਬਲਿਊ ਟਿਕ ਹਟਾ ਦਿੱਤਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਫੈਸਲਾ ਕਿਉਂ ਲਿਆ ਗਿਆ ਹੈ, ਕਿਉਂਕਿ ਐਪਲ ਦੇ ਇੰਸਟਾਗ੍ਰਾਮ ਪੇਜ 'ਤੇ ਅਜੇ ਵੀ ਨੀਲਾ ਟਿੱਕ ਹੈ।
ਐਪਲ ਦੀ ਨਵੀਂ ਪ੍ਰਾਈਵੇਸੀ ਪੋਲਿਸੀ ਦੇ ਤਹਿਤ ਐਪਲ ਦੇ ਐਪ ਸਟੋਰ ਤੋਂ ਕੋਈ ਐਪ ਡਾਊਨਲੋਡ ਕਰਨ ਤੋਂ ਪਹਿਲਾਂ ਤੁਹਾਨੂੰ ਉਸ ਐਪ ਦੀ ਪ੍ਰਾਈਵੇਸੀ ਪੋਲਿਸੀ ਮਿਲੇਗੀ ਜਿਸ ਵਿੱਚ ਯੂਜ਼ਰ ਦੇ ਡੇਟਾ ਸਮੇਤ ਬਹੁਤ ਸਾਰੀ ਮਹੱਤਵਪੂਰਣ ਜਾਣਕਾਰੀ ਹੋਵੇਗੀ। ਇਸ ਦੇ ਨਾਲ ਯੂਜ਼ਰ ਇਹ ਵੀ ਜਾਣ ਸਕਣਗੇ ਕਿ ਇੱਕ ਐਪ ਤੁਹਾਡੇ ਕਿਸੇ ਵੀ ਡੇਟਾ ਨਾਲ ਕੀ ਕਰ ਰਿਹਾ ਹੈ ਅਤੇ ਕਿਸੇ ਵੀ ਫ਼ੀਚਰ ਦਾ ਐਕਸੈਸ ਕਿਉਂ ਲੈ ਰਿਹਾ ਹੈ। ਨਵੀਂ ਨੀਤੀ iOS, iPadOS, macOS, watchOS 'ਤੇ ਲਾਗੂ ਹੋਵੇਗੀ। ਇਹ ਪੋਲਿਸੀ ਐਪਲ ਦੇ ਇਨਹਾਉਸ ਐਪਸ 'ਤੇ ਵੀ ਲਾਗੂ ਹੋਵੇਗੀ।
ਫੇਸਬੁੱਕ ਐਪਲ ਦੀ ਨਵੀਂ ਪ੍ਰਾਈਵੇਸੀ ਪੋਲਿਸੀ ਦਾ ਵਿਰੋਧ ਕਰ ਰਹੀ ਹੈ ਅਤੇ ਵਟਸਐਪ ਨੇ ਵੀ ਇਸ ਨੂੰ ਪੱਖਪਾਤੀ ਦੱਸਿਆ ਹੈ। ਵਟਸਐਪ ਦਾ ਕਹਿਣਾ ਹੈ ਕਿ ਥਰਡ ਪਾਰਟੀ ਐਪ ਲਈ ਨਿਊਟਰੇਸ਼ਨ ਲੇਬਲ ਹੈ ਪਰ ਉਨ੍ਹਾਂ ਐਪਸ ਦਾ ਕੀ ਹੋਵੇਗਾ ਜੋ ਪਹਿਲਾਂ ਹੀ ਆਈਫੋਨ 'ਚ ਇੰਸਟਾਲ ਹਨ। ਐਪਲ ਨੇ ਸਪੱਸ਼ਟ ਕੀਤਾ ਹੈ ਕਿ ਨਵਾਂ ਨਿਯਮ ਐਪਲ ਦੇ ਥਰਡ ਪਾਰਟੀ ਐਪਸ ਅਤੇ ਐਪਲੀਕੇਸ਼ਨਸ ‘ਤੇ ਵੀ ਲਾਗੂ ਹੋਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Facebook ਨੇ ਚੁੱਕਿਆ Apple ਖ਼ਿਲਾਫ਼ ਵੱਡਾ ਕਦਮ, ਜਾਣੋ ਕੀ ਹੈ ਪੂਰਾ ਮਾਮਲਾ
ਏਬੀਪੀ ਸਾਂਝਾ
Updated at:
26 Dec 2020 01:18 PM (IST)
ਐਪਲ ਅਤੇ ਫੇਸਬੁੱਕ ਵਿਚਾਲੇ ਲੜਾਈ ਰੁਕਣ ਦਾ ਨਾਮ ਨਹੀਂ ਲੈ ਰਹੀ। ਐਪਲ ਦੇ ਐਪ ਸਟੋਰ ਦੀ ਨਵੀਂ ਪ੍ਰਾਈਵੇਸੀ ਪੋਲਿਸੀ ਦਾ ਵਿਰੋਧ ਕਰ ਰਹੀ ਫੇਸਬੁੱਕ ਨੇ ਹੁਣ ਐਪਲ ਦਾ ਵੈਰੀਫਿਕੇਸ਼ਨ ਬਲਿਊ ਟਿਕ ਹਟਾ ਦਿੱਤਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਫੈਸਲਾ ਕਿਉਂ ਲਿਆ ਗਿਆ ਹੈ, ਕਿਉਂਕਿ ਐਪਲ ਦੇ ਇੰਸਟਾਗ੍ਰਾਮ ਪੇਜ 'ਤੇ ਅਜੇ ਵੀ ਨੀਲਾ ਟਿੱਕ ਹੈ।
- - - - - - - - - Advertisement - - - - - - - - -