ਨਵੀਂ ਦਿੱਲੀ: ਟੈਕ ਕੰਪਨੀ ਫੇਸਬੁੱਕ ਆਪਣੇ ਸਬ ਬ੍ਰਾਂਡ ਵ੍ਹੱਟਸਐਪ ਤੇ ਇੰਸਟਾਗ੍ਰਾਮ ਐਪ ਤੋਂ ਵੱਖ ਦਿੱਸਣ ਲਈ ਫੇਸਬੁੱਕ ਨੇ ਆਪਣੇ ਲੋਗੋ ‘ਚ ਬਦਲਾਅ ਕੀਤਾ ਹੈ। ਅਸਲ ਕੰਪਨੀ ਦੇ ਤੌਰ ‘ਤੇ ਵ੍ਹੱਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ ਹੋਰਨਾਂ ਐਪਸ ਤੋਂ ਖੁਦ ਨੂੰ ਵੱਖ ਕਰਨ ਦੀ ਕੋਸ਼ਿਸ਼ ਜਲਦੀ ਹੀ ਐਪ ‘ਚ ਬਦਲਾਅ ਦੌਰਾਨ ਨਜ਼ਰ ਆਵੇਗੀ।
ਕੰਪਨੀ ਦਾ ਨਵਾਂ ਲੋਗੋ ਬਾਅਦ ‘ਚ ਕੰਪਨੀ ਨੂੰ ਉਸ ਦੇ ਪ੍ਰਮੁੱਖ ਸੋਸ਼ਲ ਮੀਡੀਆ ਫੇਸਬੁੱਕ ਐਪ ‘ਚ ਫਰਕ ਦਿਖਾਵੇਗਾ। ਇਸ ਦੀ ਆਪਣੀ ਬ੍ਰਾਂਡਿੰਗ ਬਣੀ ਰਹੇਗੀ। ਕੰਪਨੀ ਦੇ ਮੁੱਖ ਮਾਰਕੀਟਿੰਗ ਅਫਸਰ ਐਂਟੋਨੀਓ ਲੂਸਿਓ ਨੇ ਸੋਮਵਾਰ ਨੂੰ ਬਿਆਨ ‘ਚ ਕਿਹਾ, “ਨਵੀਂ ਬ੍ਰਾਂਡਿੰਗ ਕਲੀਅਰੈਂਸ ਲਈ ਤਿਆਰ ਕੀਤੀ ਗਈ ਹੈ। ਇਸ ਨਾਲ ਕੰਪਨੀ ਹੋਰ ਐਪਸ ‘ਚ ਵਿਜੂਅਲ ਫਰਕ ਪੈਦਾ ਕਰਨ ਲਈ ਕਸਟਮ ਟਾਈਪੋਗ੍ਰਾਫੀ ਤੇ ਕੈਪੀਟਲਾਜੇਸ਼ਨ ਦਾ ਇਸਤੇਮਾਲ ਕੀਤਾ ਜਾਂਦਾ ਹੈ।”
ਕੰਪਨੀ ‘ਚ ਫੇਸਬੁੱਕ ਐਪ, ਮੈਸੇਂਜਰ, ਇੰਸਟਾਗ੍ਰਾਮ, ਵ੍ਹਟਸਐਪ, ਓਕੁਲ, ਵਰਕਪਲੇਸ, ਪੋਰਟਲ ਤੇ ਕੈਲਿਬ੍ਰਾ ਹਨ। ਆਉਣ ਵਾਲੇ ਹਫਤਿਆਂ ‘ਚ ਫੇਸਬੁਕ ਆਪਣੀ ਨਵੀਂ ਵੈੱਬਸਾਈਟ ਦੇ ਨਾਲ-ਨਾਲ ਆਪਣੇ ਪ੍ਰੋਡਕਟਸ ਤੇ ਮਾਰਕੀਟਿੰਗ ਮੈਟੋਰਿਅਲਸ ‘ਚ ਨਵੇਂ ਬ੍ਰਾਂਡ ਦਾ ਇਸਤੇਮਾਲ ਕਰਨ ਲੱਗੇਗੀ।