iPhone: ਦੁਨੀਆ ਦੀ ਵੱਡੀ ਫ਼ੋਨ ਮੇਕਰ ਕੰਪਨੀ ‘ਐਪਲ’ ਨੂੰ ਆਪਣੇ ਆਈਫ਼ੋਨ 12 ਸੀਰੀਜ਼ ਦੇ ਸਮਾਰਟਫ਼ੋਨ ਨਾਲ ਚਾਰਜਰ ਨਾ ਦੇਣਾ ਭਾਰੀ ਪੈ ਗਿਆ। 9to5Google ਦੀ ਰਿਪੋਰਟ ਮੁਤਾਬਕ ਬ੍ਰਾਜ਼ੀਲ ਦੀ ਕੰਜ਼ਿਊਮਰ ਪ੍ਰੋਟੈਕਸ਼ਨ ਏਜੰਸੀ Procon-SP ਨੇ ਐਪਲ ’ਤੇ ਇਸ ਲਈ 20 ਲੱਖ ਡਾਲਰ ਭਾਵ 14 ਕਰੋੜ ਭਾਰਤੀ ਰੁਪਏ ਦਾ ਜੁਰਮਾਨਾ ਲਾਇਆ ਹੈ।
ਬ੍ਰਾਜ਼ੀਲੀਅਨ ਏਜੰਸੀ ਨੇ ਭਰਮਾਊ ਇਸ਼ਤਿਹਾਰ, ਬਿਨਾ ਚਾਰਜਰ ਦੇ ਡਿਵਾਈਸ ਵੇਚਣਾ ਤੇ ਅਣਉਚਿਤ ਨਿਯਮਾਂ ਨੂੰ ਜੁਰਮਾਨੇ ਦਾ ਕਾਰਣ ਦੱਸਿਆ ਹੈ। ਪ੍ਰੋਕੋਨ ਐੱਪ ਨੇ ਇਹ ਵੀ ਦੱਸਿਆ ਹੈ ਕਿ ਐਪਲ ਦੇ ਇਸ ਕਦਮ ਨਾਲ ਵਾਤਾਵਰਣ ਨੂੰ ਕੋਈ ਲਾਭ ਹੁੰਦਾ ਨਹੀਂ ਦਿਸ ਰਿਹਾ।
ਆਪਣੇ ਫ਼ੈਸਲੇ ’ਚ ਏਜੰਸੀ ਨੇ ਐਪਲ ਤੋਂ ਇਹ ਵੀ ਪੁੱਛਿਆ ਕਿ ਕੀ ਕੰਪਨੀ ਨੇ ਚਾਰਜਰ ਕੱਢਣ ਤੋਂ ਬਾਅਦ iPhone 12 ਦੀ ਕੀਮਤ ਘਟਾ ਦਿੱਤੀ ਹੈ? ਭਾਵੇਂ ਐਪਲ ਨੇ ਅੱਗਿਓਂ ਕੋਈ ਜਵਾਬ ਨਹੀਂ ਦਿੱਤਾ। ਕੰਪਨੀ ਨੇ ਅਜਿਹੇ ਸੁਆਲਾਂ ਦੇ ਜਵਾਬ ਵੀ ਨਹੀਂ ਦਿੱਤੇ; ਜਿਵੇਂ ਕਿ ਚਾਰਜਰ ਨਾਲ ਅਤੇ ਉਸ ਦੇ ਬਿਨਾ ਹੈਂਡਸੈੱਟ ਦੀ ਕੀਮਤ ਕੀ ਸੀ ਅਤੇ ਕੀ ਕੰਪਨੀ ਨੇ ਚਾਰਜਰ ਦਾ ਪ੍ਰੋਡਕਸ਼ਨ ਘਟਾ ਦਿੱਤਾ ਹੈ?
ਬਾਕਸ ਨਾਲ ਚਾਰਜਰ ਨਾ ਮਿਲਣ ਤੋਂ ਇਲਾਵਾ ਏਜੰਸੀ ਨੇ ਕੰਪਨੀ ਨੂੰ ਕੁਝ ਹੋਰ ਮੁੱਦਿਆਂ ਉੱਤੇ ਵੀ ਸੁਆਲ ਪੁੱਛੇ ਹਨ। iOS ਅਪਡੇਟ ਦੇ ਮਾਮਲੇ ’ਤੇ ਏਜੰਸੀ ਨੇ ਪੁੱਛਿਆ – ਅਜਿਹਾ ਕਿਹਾ ਜਾ ਰਿਹਾ ਹੈ ਕਿ ਕੁਝ ਯੂਜ਼ਰਜ਼ ਨੂੰ ਆਈਫ਼ੋਨਜ਼ ਅਪਡਟ ਕਰਨ ਤੋਂ ਬਾਅਦ ਕਈ ਫ਼ੰਕਸ਼ਨਜ਼ ਵਿੱਚ ਮੁਸ਼ਕਿਲ ਆਈ ਸੀ, ਜਿਸ ਵਿੱਚ Apple ਨੇ ਕੋਈ ਮਦਦ ਨਹੀਂ ਕੀਤੀ। ਐਪਲ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਬ੍ਰਾਜ਼ੀਲ ਵਿੱਚ ਸਖ਼ਤ ਖਪਤਕਾਰ ਸੁਰੱਖਿਆ ਕਾਨੂੰਨ ਤੇ ਸੰਸਥਾਨ ਹਨ; ਜਿਨ੍ਹਾਂ ਦਾ ਸਤਿਕਾਰ ਐਪਲ ਨੂੰ ਕਰਨਾ ਹੋਵੇਗਾ।
ਪਿਛਲੇ ਸਾਲ ਐਪਲ ਨੇ ਕਿਹਾ ਸੀ ਕਿ ਉਹ ਚਾਰਜਰ ਨਾ ਦੇ ਕੇ ਆਪਣੀ ਈ-ਵੇਸਟ (ਇਲੈਕਟ੍ਰੌਨਿਕ ਕੂੜਾ-ਕਰਕਟ) ਦੀ ਸਮੱਸਿਆ ਘਟਾ ਰਹੀ ਹੈ।
https://play.google.com/store/
https://apps.apple.com/in/app/