ਮਹਿਤਾਬ-ਉਦ-ਦੀਨ
ਚੰਡੀਗੜ੍ਹ: ਅਮਰੀਕੀ ਪੁਲਾੜ ਖੋਜ ਏਜੰਸੀ ‘ਨਾਸਾ’ ਦੇ ਓਹਾਈਓ ਸੂਬੇ ’ਚ ਸੈਂਡਸਕੀ ਸਥਿਤ ਗਲੇਨ ਰਿਸਰਚ ਸੈਂਟਰ ਵਿਖੇ ਦੋ ਸਕੀਆਂ ਭੈਣਾਂ ਇਸ ਵੇਲੇ ਖ਼ੂਬ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਹ ਦੋਵੇਂ ਭਾਰਤੀ ਮੂਲ ਦੀਆਂ ਹਨ ਤੇ ਇਨ੍ਹਾਂ ਦਾ ਨਾਂਅ ਪੂਜਾ ਰਾਏ ਤੇ ਪ੍ਰਤਿਮਾ ਰਾਏ ਹੈ। ਦਰਅਸਲ, ਇਹ ਆਪਣੇ ਮੱਥੇ ਉੱਤੇ ਲੱਗੀਆਂ ਭਾਰਤੀ ਬਿੰਦੀਆਂ ਤੇ ਨੱਕ ਦੇ ਕੋਕਿਆਂ ਕਰਕੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਾਨ।
ਇਹ ਦੋਵੇਂ ਰਾਏ ਭੈਣਾਂ ਇਸ ਵੇਲੇ ‘ਨਾਸਾ’ ’ਚ ਇੰਟਰਨ ਕਰ (ਟ੍ਰੇਨਿੰਗ ਲੈ) ਰਹੀਆਂ ਹਨ। ਉਹ ਵੈੱਬ ਆਧਾਰਤ ਏਅਰੋਨੌਟਿਕਸ ਸਿਮੂਲੇਸ਼ਨਜ਼ ਲਈ ਜਾਵਾ ਐਪਲੈਟਸ ਨੂੰ ਜਾਵਾ ਸਕ੍ਰਿਪਟ ਵਿੱਚ ਤਬਦੀਲ ਕਰਨ ਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਬਾਇਓਮਿਮਿਕ੍ਰੀ ਤੇ AWS ਵੈੱਬ ਸਰਵਿਸੇਜ਼ ਦੀ ਸਿਖਲਾਈ ਲੈ ਰਹੀਆਂ ਹਨ।
ਪ੍ਰਤਿਮਾ ਰਾਏ ਕੰਪਿਊਟਰ ਇੰਜੀਨੀਅਰਿੰਗ ਦੀ ਵਿਦਿਆਰਥਣ ਹੈ ਤੇ ਉਹ CUNY ਨਿਊ ਯਾਰਕ ਸਿਟੀ ਕਾਲੇਜ ਆੱਫ਼ ਟੈਕਨੋਲੋਜੀ ’ਚ ਪੜ੍ਹ ਰਹੀ ਹੈ। ਉਹ ਨਾਸਾ ਦੇ PeTal ਪ੍ਰੋਜੈਕਟ ’ਤੇ ਕੰਮ ਕਰ ਰਹੀ ਹੈ। ਉਸ ਦਾ ਪ੍ਰੋਜੈਕਟ ਚੰਨ ਤੋਂ ਲੈ ਕੇ ਮੰਗਲ ਗ੍ਰਹਿ ਤੱਕ ਜੁੜਿਆ ਹੋਇਆ ਹੈ। ਉਹ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡੀਪ ਲਰਨਿੰਗ, ਬਾਇਓਮਿਮਿਕ੍ਰੀ ਤੇ AWS ਵੈੱਬ ਸਰਵਿਸੇਜ਼ ਸਿੱਖ ਰਹੀ ਹੈ।
ਪੂਜਾ ਰਾਏ ਨਿਊਯਾਰਕ ਸਿਟੀ ਕਾਲੇਜ ਆੱਫ਼ ਟੈਕਨੋਲੋਜੀ ’ਚ ਦੂਜੇ ਵਰ੍ਹੇ ਦੀ ਵਿਦਿਆਰਥਣ ਹੈ। ਉਹ ਕੰਪਿਊਟਰ ਇੰਜੀਨੀਅਰਿੰਗ ਟੈਕਨੋਲੋਜੀ ਵਿੱਚ ਉਚੇਰੀ ਸਿੱਖਿਆ ਹਾਸਲ ਕਰ ਰਹੀ ਹੈ। ਉਹ ਪਿਛਲੇ ਸਾਲ ਦੀ ਆਖ਼ਰੀ ਤਿਮਾਹੀ ਤੋਂ ਨਾਸਾ ਨਾਲ ਜੁੜੀ ਹੋਈ ਹੈ। ਉਸ ਦਾ ਪ੍ਰੋਜੈਕਟ STEM ਨਾਲ ਸਬੰਧਤ ਹੈ ਤੇ ਇਹ ਵੀ ਚੰਨ ਤੋਂ ਲੈ ਕੇ ਮੰਗਲ ਗ੍ਰਹਿ ਤੱਕ ਦੇ ਪ੍ਰੋਗਰਾਮਾਂ ਨਾਲ ਜੁੜਿਆ ਹੋਇਆ ਹੈ।
ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਨੌਤ ਨੇ ਹੁਣ ਆਪਣੇ ਇੱਕ ਟਵੀਟ ਰਾਹੀਂ ਇਨ੍ਹਾਂ ਦੋਵੇਂ ਰਾੲ ਭੈਣਾਂ ਦੀ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ: World Water Day 2021: ਵਧਦੇ ਜਲ ਸੰਕਟ ’ਚ UN ਸੰਮੇਲਨ, ਹੈਰਾਨਕੁਨ ਭਾਰਤ ’ਚ ਜਲ ਸੰਕਟ ਦੇ ਅੰਕੜੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904