ਚੰਡੀਗੜ੍ਹ: ਪਿਛਲੇ ਦਿਨੀਂ ਭਾਰਤ ਸਰਕਾਰ ਵੱਲੋਂ 118 ਚੀਨੀ Apps ਬੈਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ 'ਚ ਸਭ ਤੋਂ ਵੱਧ ਮਸ਼ਹੂਰ ਗੇਮਿੰਗ ਐਪ PUB G ਵੀ ਸ਼ਾਮਲ ਸੀ। ਭਾਰਤ ਸਰਕਾਰ ਦੇ ਇਸ ਗੇਮ ਨੂੰ ਬੈਨ ਕਰਨ ਦੇ ਫੈਸਲੇ ਨੇ ਦੇਸ਼ ਅੰਦਰ ਦੇ ਨੌਜਵਾਨਾਂ ਨੂੰ ਆਪਣਾ ਖੁਦ ਬੈਟਲ ਰੋਇਲ ਗੇਮ ਤਿਆਰ ਕਰਨ ਦਾ ਮੌਕਾ ਦਿੱਤਾ ਹੈ। nCore ਗੇਮਸ ਭਾਰਤ ਵੱਲੋਂ ਤਿਆਰ PUB-G ਵਰਗੀ ਹੀ ਇੱਕ ਗੇਮ ਤਿਆਰ ਕੀਤੀ ਗਈ ਹੈ, ਇਸ ਗੇਮ ਦਾ ਨਾਮ ਹੈ FAU:G ਯਾਨੀ ਫੀਅਰਲੈਸ ਐਂਡ ਯੂਨਾਈਟਡ: ਗਾਰਡਸ।





ਇਸ ਗੇਮ ਦੇ ਨਿਰਮਾਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਐਪ ਦੇ ਨਾਅਰੇ ਨੂੰ ਹੁੰਗਾਰਾ ਦਿੱਤਾ ਹੈ। ਇਹ ਗੇਮ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਸਲਾਹ ਹੇਠ ਤਿਆਰ ਕੀਤੀ ਗਈ ਹੈ। ਫਿਲਹਾਲ ਇਸ ਗੇਮ ਬਾਰੇ ਕੁੱਝ ਵਧੇਰੇ ਜਾਣਕਾਰੀ ਤਾਂ ਨਹੀਂ ਹੈ ਪਰ ਇਸ ਨੂੰ ਬੈਨ PUB G ਦਾ ਬਦਲ ਦੱਸਿਆ ਜਾ ਰਿਹਾ ਹੈ। ਇਸ ਗੇਮ ਦਾ 20% ਨੈੱਟ ਰੈਵੀਨਿਊ @BharatKeVeer ਟਰੱਸਟ  ਨੂੰ ਦਾਨ ਕੀਤਾ ਜਾਵੇਗਾ।


ਇਹ ਵੀ ਪੜ੍ਹੋਇਸ ਮਹੀਨੇ ਲਾਂਚ ਹੋਵੇਗਾ Royale Enfield ਦਾ ਇਹ ਨਵਾਂ ਮੋਟਰਸਾਈਕਲ, ਜਾਣੋ ਕੀ ਕੁਝ ਹੋਵੇਗਾ ਖਾਸ






 


ਇਹ ਵੀ ਪੜ੍ਹੋFarmer's Success Stoty: ਬਾਪ ਦੇ ਕੈਂਸਰ ਨਾਲ ਲੱਗਾ ਵੱਡਾ ਝਟਕਾ, ਫੇਰ ਸ਼ੁਰੂ ਕੀਤੀ ਨੈਚੂਰਲ ਖੇਤੀ, ਅੱਜ ਕਮਾ ਰਿਹਾ ਸਾਲਾਨਾ 27 ਲੱਖ