ਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਸਰਹੱਦ 'ਤੇ ਚੱਲ ਰਹੇ ਵਿਵਾਦ ਤੋਂ ਬਾਅਦ ਹੀ ਲੋਕਾਂ ਨੇ ਚੀਨੀ ਐਪਸ ਤੇ ਚੀਜ਼ਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ। ਸਰਕਾਰ ਨੇ ਭਾਰਤ ਵਿੱਚ ਕੁੱਲ 59 ਚੀਨੀ ਐਪਸ ‘ਤੇ ਪਾਬੰਦੀ ਲਾਈ ਹੈ।

ਚੀਨੀ ਐਪਸ ‘ਤੇ ਪਾਬੰਦੀ ਲੱਗਣ ਤੋਂ ਬਾਅਦ Google Play Store ਤੇ App Store ਤੋਂ ਪ੍ਰਸਿੱਧ ਸ਼ੋਰਟ ਵੀਡੀਓ ਬਣਾਉਣ ਵਾਲੀ ਐਪ ਟਿੱਕਟੌਕ ਨੂੰ ਹਟਾ ਦਿੱਤਾ ਗਿਆ ਹੈ। ਯਾਨੀ ਯੂਜ਼ਰ ਹੁਣ ਇਸ ਐਪ ਨੂੰ ਡਾਊਨਲੋਡ ਨਹੀਂ ਕਰ ਸਕਦੇ ਪਰ ਜਦੋਂ ਅਸੀਂ ਪਲੇਅ ਸਟੋਰ 'ਤੇ ਹੋਰ ਐਪਸ ਦੀ ਜਾਂਚ ਕੀਤੀ, ਉਹ ਅਜੇ ਵੀ ਡਾਊਨਲੋਡ ਲਈ ਉਪਲਬਧ ਹਨ। ਯਾਨੀ ਅਜੇ ਹੋਰ ਐਪਸ ਨੂੰ ਹਟਾਇਆ ਨਹੀਂ ਗਿਆ ਹੈ।

ਭਾਰਤ ‘ਚ 59 ਚੀਨੀ ਐਪਸ ‘ਤੇ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69 ਏ ਤਹਿਤ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਦਾ ਮੁੱਖ ਕਾਰਨ ਉਪਭੋਗਤਾਵਾਂ ਦੇ ਡੇਟਾ ਦੀ ਨਿੱਜਤਾ ਬਾਰੇ ਦੱਸਿਆ ਗਿਆ ਹੈ। ਇਸ ਦੌਰਾਨ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਇਨ੍ਹਾਂ ਐਪਸ ‘ਤੇ ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ, ਭਾਰਤ ਦੀ ਰੱਖਿਆ, ਰਾਜ ਦੀ ਸੁਰੱਖਿਆ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਬੰਦੀ ਲਗਾਈ ਗਈ ਹੈ’।

ਇਹ ਵੀ ਪੜ੍ਹੋ:

ਸਰਕਾਰ ਦਾ ਵੱਡਾ ਫੈਸਲਾ, Tiktok ਸਣੇ 59 ਚੀਨੀ ਐਪਸ ‘ਤੇ ਲਗਾਈ ਪਾਬੰਦੀ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904