ਸਕੂਲ ਕੋਰੋਨਾਵਾਇਰਸ ਕਾਰਨ ਆਨਲਾਈਨ ਕਲਾਸਾਂ ਲਾ ਰਹੇ ਹਨ। ਜੇ ਤੁਹਾਡੇ ਬੱਚੇ ਨੇ ਵੀ ਘਰ 'ਚ ਹੀ ਆਨਲਾਈਨ ਕਲਾਸਾਂ ਅਟੈਂਡ ਕਰਨੀਆਂ ਹਨ, ਤਾਂ ਇਹ ਸਵਾਲ ਤੁਹਾਡੇ ਦਿਮਾਗ 'ਚ ਪੈਦਾ ਹੋਵੇਗਾ ਕਿ ਕੀ ਇਸ ਲਈ ਸਮਾਰਟਫੋਨ ਜਾਂ ਟੈਬਲੇਟ ਵਧੀਆ ਹੋਵੇਗਾ। ਇਸ ਲਈ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਟੈਬਲੇਟ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਈ ਇੱਕ ਚੰਗਾ ਵਿਕਲਪ ਹੈ, ਕਿਉਂਕਿ ਇਸ ਦੀ ਸਕ੍ਰੀਨ ਸਮਾਰਟਫੋਨ ਨਾਲੋਂ ਵੱਡੀ ਹੈ ਤੇ ਚੀਜ਼ਾਂ ਨੂੰ ਸਮਝਣਾ ਸੌਖਾ ਹੋ ਜਾਵੇਗਾ।
ਮਾਰਕੀਟ 'ਚ ਅਜਿਹੇ ਬਹੁਤ ਸਾਰੇ ਟੈਬਲੇਟ ਹਨ ਜੋ ਤੁਹਾਡੇ ਬਜਟ 'ਚ ਵੀ ਹਨ ਤੇ ਤੁਹਾਡਾ ਬੱਚਾ ਇਸ 'ਤੇ ਚੰਗੀ ਤਰ੍ਹਾਂ ਪੜ੍ਹਾਈ ਵੀ ਕਰ ਸਕਦਾ ਹੈ ਤਾਂ ਆਓ ਜਾਣਦੇ ਹਾਂ ਇਨ੍ਹਾਂ ਆਪਸ਼ਨਸ ਬਾਰੇ।
Lenovo Tab M8 (2nd Gen) Wi-Fi
ਲੈਨੋਵੋ ਦੀ ਇਸ ਵਾਈ-ਫਾਈ ਓਨਲੀ ਟੈਬਲੇਟ ਦੀ 8 ਇੰਚ ਦੀ ਸਕ੍ਰੀਨ ਹੈ। ਇਹ ਟੈਬਲੇਟ 2 ਜੀਬੀ ਰੈਮ, 32 ਜੀਬੀ ਸਟੋਰੇਜ, 8 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 2 ਮੈਗਾਪਿਕਸਲ ਦਾ ਫਰੰਟ ਕੈਮਰਾ ਤੇ 5000 ਐਮਏਐਚ ਦੀ ਬੈਟਰੀ ਨਾਲ ਲੈਸ ਹੈ। ਲੈਨੋਵੋ ਦਾ ਇਹ ਟੈਬ ਐਂਡਰਾਇਡ 9 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਦੀ ਕੀਮਤ 9,999 ਰੁਪਏ ਹੈ।
Samsung Galaxy Tab A 8.0 Wifi
ਸੈਮਸੰਗ ਵਾਈ-ਫਾਈ ਓਨਲੀ ਟੈਬਲੇਟ ਦੀ ਇੱਕ 8 ਇੰਚ ਦੀ ਸਕ੍ਰੀਨ ਹੈ। ਇਸ 'ਚ 2 ਜੀਬੀ ਰੈਮ ਅਤੇ 32 ਜੀਬੀ ਇੰਟਰਨਲ ਸਟੋਰੇਜ ਉਪਲੱਬਧ ਹੈ। ਇਸ ਦੀ ਸਟੋਰੇਜ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਟੈਬ ਐਂਡਰਾਇਡ 9 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਵਿੱਚ 8 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਪਾਵਰ ਲਈ ਇਸ 'ਚ 5100 mAh ਦੀ ਬੈਟਰੀ ਹੈ। ਇਸ ਟੈਬ ਦੀ ਕੀਮਤ 9,999 ਰੁਪਏ ਹੈ।
Huawei MatePad T8 (WiFi Edition)
ਹੁਆਵੇਈ ਦੇ ਇਸ ਟੈਬ 'ਚ 8 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ। ਇਸ ਟੈਬਲੇਟ ਵਿੱਚ 2 ਜੀਬੀ ਰੈਮ, 32 ਜੀਬੀ ਇੰਟਰਨਲ ਸਟੋਰੇਜ, 8 ਇੰਚ ਦੀ ਸਕਰੀਨ, 5 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ 'ਚ 5100 mAh ਦੀ ਬੈਟਰੀ ਹੈ। ਹੁਆਵੇਈ ਟੈਬ ਐਂਡਰਾਇਡ 10 'ਤੇ ਕੰਮ ਕਰਦਾ ਹੈ। ਇਸ ਦੀ ਕੀਮਤ ਵੀ 9,999 ਰੁਪਏ ਹੈ।