ਤਿਉਹਾਰਾਂ ਦੇ ਸੀਜ਼ਨ 'ਚ ਈ-ਕਾਮਰਸ ਪਲੇਟਫਾਰਮ ਫਲਿਪਕਾਰਟ 'ਤੇ ਸੇਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਹਿਲਾਂ ਜਿੱਥੇ ਕੰਪਨੀ ਬਿਗ ਬਿਲੀਅਨ ਡੇਜ਼ ਸੇਲ 'ਚ ਗਾਹਕਾਂ ਨੇ ਜੰਮ ਕੇ ਖਰੀਦਦਾਰੀ ਕੀਤੀ ਤਾਂ ਹੁਣ ਦੀਵਾਲੀ ਸੇਲ ਸ਼ੁਰੂ ਹੋਣ ਵਾਲੀ ਹੈ। 29 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਸੇਲ ਚਾਰ ਨਵੰਬਰ ਤਕ ਚੱਲੇਗੀ। ਫਲਿਪਕਾਰਟ ਦੀ ਇਸ ਸੇਲ 'ਚ ਸਮਾਰਟਫੋਨ ਸਮੇਤ ਕਈ ਸਾਰੇ ਪ੍ਰੋਡਕਟਸ 'ਤੇ ਭਾਰੀ ਛੋਟ ਦੇ ਰਹੀ ਹੈ। ਇਸ ਸੇਲ 'ਚ ਡਸਕਾਊਂਟ 'ਤੇ ਵਿਕਣ ਵਾਲੇ ਕੁਝ ਸਮਾਰਟਫੋਨ ਇਸ ਤਰ੍ਹਾਂ ਹਨ। Samsung Galaxy M51 ਫਲਿਪਕਾਰਟ ਦੀ ਦੀਵਾਲੀ ਸੇਲ 'ਚ ਸੈਮਸੰਗ ਦਾ ਇਹ ਸਮਾਰਟਫੋਨ ਤਹਾਨੂੰ 24,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਮਿਲੇਗਾ। ਇਸ ਫੋਨ 'ਚ AMOLED ਡਿਸਪਲੇਅ, ਸਨੈਪਡ੍ਰੈਗਨ 730G ਪ੍ਰੋਸੈਸਰ ਅਤੇ 7,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਨੂੰ ਸੇਲ 'ਚ ਖਰੀਦਣਾ ਤੁਹਾਡੇ ਲਈ ਫਾਇਦੇਮੰਦ ਸੌਦਾ ਸਾਬਤ ਹੋ ਸਕਦਾ ਹੈ। Vivo V20 ਇਸ ਸੇਲ 'ਚ ਵੀਵੋ ਦਾ ਇਹ ਫੋਨ 24,990 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਆਰਡਰ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਐਕਸਚੇਂਜ ਦੇ ਤਹਿਤ 2500 ਰੁਪਏ ਦਾ ਵਾਧੂ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। Vivo V20 ਚ AMLOED ਡਿਸਪਲੇਅ, ਸਨੈਪਡ੍ਰੈਗਨ 720G ਪ੍ਰੋਸੈਸਰ ਅਤੇ 44MP ਫਰੰਟ ਕੈਮਰਾ ਦਿੱਤਾ ਗਿਆ ਹੈ। LG G8X LG ਦੇ ਇਸ ਫੋਨ ਨੂੰ ਤੁਸੀਂ ਸੇਲ 'ਚ 24,990 ਰੁਪਏ 'ਚ ਖਰੀਦ ਸਕੋਗੇ। ਇਹ ਇਕ ਡਿਊਲ ਸਕ੍ਰੀਨ ਫੋਨ ਹੈ ਜਿਸ 'ਚ ਸਨੈਪਡ੍ਰੈਗਨ 855 ਪ੍ਰੋਸੈਸਰ ਦਿੱਤਾ ਗਿਆ ਹੈ। ਜੇਕਰ ਤੁਸੀਂ ਇਸ ਫੋਨ ਦੀ ਖਰੀਦਣ ਦੀ ਪਲਾਨਿੰਗ ਕਰ ਰਹੇ ਹਨ ਤੇ ਤਿੰਨ ਨਵੰਬਰ ਨੂੰ ਦੁਪਹਿਰ 12 ਵਜੇ ਤੋਂ ਇਸ ਆਰਡਰ ਕਰ ਸਕਦੇ ਹਨ। Poco X2 ਪੋਕੋ ਦੇ ਇਸ ਫੋਨ ਨੂੰ ਫਲਿਪਕਾਰਟ ਸੇਲ 'ਚ 16,499 ਰੁਪਏ 'ਚ ਖਰੀਦ ਸਕਦੇ ਹਨ। ਇਸ 'ਚ ਸਮਾਰਟਫੋਨ ਸਨੈਪਡ੍ਰੈਗਨ 730G ਪ੍ਰੋਸੈਸਰ, 120Hz ਡਿਸਪਲੇਅ ਅਤੇ 64MP ਕੁਆਡ ਕੈਮਰਾ ਸੈਟਅਪ ਦਿੱਤਾ ਗਿਆ ਹੈ। Motorola One Fusion+ ਇਨ੍ਹਾਂ ਤੋਂ ਇਲਾਵਾ ਜੇਕਰ ਤੁਸੀਂ ਇਸ ਫੈਸਟਿਵ ਸੀਜ਼ਨ ਮੋਟੋਰੋਲਾ ਦਾ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ Motorola One Fusion+ ਨੂੰ ਇਸ ਸੇਲ 16,499 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਚ 65MP ਕੁਆਡ ਕੈਮਰਾ ਸੈਟਅਪ ਤੇ ਸਨੈਪਡ੍ਰੈਗਨ 730G ਪ੍ਰੋਸੈਸਰ ਦਿੱਤਾ ਗਿਆ ਹੈ।