Youtube: ਯੂਟਿਊਬ ਦੀ ਸਾਬਕਾ ਸੀਈਓ ਸੂਜ਼ਨ ਵੋਜਿਕੀ (Susan Wojcicki) ਦਾ ਦਿਹਾਂਤ ਹੋ ਗਿਆ ਹੈ। ਉਹ ਦੋ ਸਾਲਾਂ ਤੋਂ ਕੈਂਸਰ ਵਰਗੀ ਬੀਮਾਰੀ ਨਾਲ ਲੜ ਰਹੀ ਸੀ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੁੰਦਰ ਪਿਚਾਈ ਨੇ ਸੋਸ਼ਲ ਮੀਡੀਆ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੋਜਿਕੀ ਨੇ ਯੂਟਿਊਬ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਸੁੰਦਰ ਨੇ ਦੁੱਖ ਦਾ ਕੀਤਾ ਪ੍ਰਗਟਾਵਾ
ਦੋ ਸਾਲਾਂ ਤੱਕ ਕੈਂਸਰ ਨਾਲ ਪੀੜਤ ਹੋਣ ਤੋਂ ਬਾਅਦ, ਮੇਰੀ ਪਿਆਰੀ ਦੋਸਤ ਸੂਜ਼ਨ ਵੋਜਿਕੀ ਸਾਨੂੰ ਛੱਡ ਗਈ। ਮੈਂ ਬਹੁਤ ਦੁਖੀ ਹਾਂ। ਉਹ ਗੂਗਲ ਦੇ ਇਤਿਹਾਸ ਵਿੱਚ ਕਿਸੇ ਵੀ ਹੋਰ ਵਿਅਕਤੀ ਜਿੰਨੀ ਹੀ ਮਹੱਤਵਪੂਰਨ ਹੈ, ਤੇ ਉਸਦੇ ਬਿਨਾਂ ਇੱਕ ਸੰਸਾਰ ਦੀ ਕਲਪਨਾ ਕਰਨਾ ਔਖਾ ਹੈ। ਉਹ ਇੱਕ ਅਦੁੱਤੀ ਵਿਅਕਤੀ, ਨੇਤਾ, ਅਤੇ ਦੋਸਤ ਸੀ ਜਿਸਦਾ ਸੰਸਾਰ 'ਤੇ ਬਹੁਤ ਪ੍ਰਭਾਵ ਸੀ, ਅਤੇ ਮੈਂ ਅਣਗਿਣਤ ਗੂਗਲਰਾਂ ਵਿੱਚੋਂ ਇੱਕ ਹਾਂ ਜੋ ਕਹਿ ਸਕਦੇ ਹਨ ਕਿ ਉਹ ਸੂਜ਼ਨ ਨੂੰ ਜਾਣਦੇ ਸਨ। ਅਸੀਂ ਉਸਨੂੰ ਬਹੁਤ ਯਾਦ ਕਰਾਂਗੇ। ਉਸ ਦੇ ਪਰਿਵਾਰ ਨਾਲ ਸਾਡੀ ਹਮਦਰਦੀ ਹੈ।
ਉਸਨੇ ਅੱਗੇ ਲਿਖਿਆ, "ਉਹ ਗੂਗਲ ਦੇ ਸ਼ੁਰੂਆਤੀ ਕਰਮਚਾਰੀਆਂ ਵਿੱਚੋਂ ਇੱਕ ਸੀ ਅਤੇ ਉਸਨੂੰ AdSense ਬਣਾਉਣ ਲਈ 'ਗੂਗਲ ਫਾਊਂਡਰਜ਼ ਅਵਾਰਡ' ਪ੍ਰਾਪਤ ਹੋਇਆ ਸੀ।
YouTube ਦੇ CEO ਵਜੋਂ ਆਪਣੇ ਕਾਰਜਕਾਲ ਦੌਰਾਨ, ਪਲੇਟਫਾਰਮ ਇੱਕ ਗਲੋਬਲ ਪਾਵਰਹਾਊਸ ਬਣ ਗਿਆ, ਜਿਸ ਨੇ ਲੱਖਾਂ ਸਮੱਗਰੀ ਸਿਰਜਣਹਾਰਾਂ ਅਤੇ ਅਰਬਾਂ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸੂਜ਼ਨ ਵੋਜਿਕੀ ਨੇ 2014 ਤੋਂ 2023 ਦੀ ਸ਼ੁਰੂਆਤ ਤੱਕ ਐਲਫਾਬੇਟ ਦੀ ਸਬਸਿਡਰੀ ਯੂਟਿਊਬ ਦੀ ਅਗਵਾਈ ਕੀਤੀ ਸੀ।
ਫਰਵਰੀ 2023 ਵਿੱਚ ਸੂਜ਼ਨ ਵੋਜਿਕੀ ਵੱਲੋਂ ਗੂਗਲ ਦੀ ਮਲਕੀਅਤ ਵਾਲੀ ਕੰਪਨੀ ਛੱਡਣ ਤੋਂ ਬਾਅਦ ਭਾਰਤੀ-ਅਮਰੀਕੀ ਨੀਲ ਮੋਹਨ ਨੂੰ YouTube ਦਾ ਨਵਾਂ CEO ਨਿਯੁਕਤ ਕੀਤਾ ਗਿਆ ਸੀ। ਅਜਿਹੇ 'ਚ ਉਨ੍ਹਾਂ ਦਾ ਇਸ ਦੁਨੀਆ ਤੋਂ ਚਲੇ ਜਾਣਾ ਬਹੁਤ ਹੀ ਦੁਖਦਾਈ ਹੈ।