ਚੰਡੀਗੜ੍ਹ: ਕਿਸਾਨ ਅੰਦੋਲਨ ਕਰਕੇ ਜੀਓ ਦੇ ਧੜਾਧੜਾ ਨੰਬਰ ਪੋਰਟ ਹੋਣ ਮਗਰੋਂ ਰਿਲਾਇੰਸ ਕੰਪਨੀ ਘਬਰਾ ਗਈ ਹੈ। ਇਸ ਲਈ ਕੰਪਨੀ ਨੇ ਟਰਾਈ ਦੇ ਨਿਯਮਾਂ ਦੇ ਉਲਟ ਜਾ ਕੇ ਨੰਬਰ ਪੋਰਟ ਨੂੰ ਖੁਦ ਹੀ ਬ੍ਰੇਕ ਲਾ ਦਿੱਤੀ ਹੈ। ਕੰਪਨੀ ਨੰਬਰ ਪੋਰਟ ਲਈ ਕੋਡ ਨਹੀਂ ਭੇਜ ਰਹੀ। ਉਧਰ ਕਿਸਾਨ ਜਥੇਬੰਦੀਆਂ ਨੇ ਇਸ ਦੀ ਲਿਖਤੀ ਸ਼ਿਕਾਇਤ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਕੋਲ ਕੀਤੀ ਹੈ।
ਦੱਸ ਦਈਏ ਕਿ ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਵੱਲੋਂ ਜੀਓ ਮੋਬਾਈਲ ਦੇ ਬਾਈਕਾਟ ਕਰਨ ਦੇ ਐਲਾਨ ਮਗਰੋਂ ਸੂਬੇ ਵਿੱਚ ਕਿਸਾਨ ਤੇ ਨੌਜਵਾਨ ਲਗਾਤਾਰ ਜੀਓ ਦੇ ਨੰਬਰ ਦੂਜੀਆਂ ਮੋਬਾਈਲ ਕੰਪਨੀਆਂ ਵਿੱਚ ਪੋਰਟ ਕਰਵਾ ਰਹੇ ਹਨ। ਹੁਣ ਜੀਓ ਕੰਪਨੀ ਨੇ ਵਧਦੇ ਘਾਟੇ ਦੇ ਮੱਦੇਨਜ਼ਰ ਨੰਬਰ ਪੋਰਟ ਕਰਨੇ ਹੀ ਬੰਦ ਕਰ ਦਿੱਤੇ ਹਨ। ਲੋਕਾਂ ਨੇ ਦੱਸਿਆ ਕਿ ਜਦੋਂ ਉਹ ਜੀਓ ਦਾ ਮੋਬਾਈਲ ਨੰਬਰ ਪੋਰਟ ਕਰਨ ਲਈ 1900 ’ਤੇ ਮੈਸੇਜ ਕਰਦੇ ਹਨ ਤਾਂ ਅੱਗਿਓਂ ਮੈਸੇਜ ਫੇਲ੍ਹ ਆ ਰਿਹਾ ਹੈ, ਜਦਕਿ ਪਹਿਲਾਂ ਕੰਪਨੀ ਵੱਲੋਂ ਨੰਬਰ ਪੋਰਟ ਕਰਨ ਸਬੰਧੀ ਕੋਡ ਭੇਜਿਆ ਜਾਂਦਾ ਸੀ।
ਲੋਕਾਂ ਨੇ ਜਦੋਂ ਇਸ ਬਾਰੇ ਟੈਲੀਕਾਮ ਕੰਪਨੀ ਨੂੰ ਸ਼ਿਕਾਇਤ ਕੀਤੀ ਤਾਂ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੀ ਤਕਨੀਕੀ ਪ੍ਰੇਸ਼ਾਨੀ ਆ ਰਹੀ ਹੈ, ਉਹ ਇਸ ਵਿੱਚ ਕੁਝ ਨਹੀਂ ਕਰ ਸਕਦੇ। ਇੱਕ ਰਿਪੋਰਟ ਅਨੁਸਾਰ ਪਿਛਲੇ ਕੁਝ ਦਿਨਾਂ ਵਿੱਚ ਜੀਓ ਦੇ ਵੱਡੀ ਗਿਣਤੀ ਕੁਨੈਕਸ਼ਨ ਬੰਦ ਹੋ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਬਹੁਤ ਸਾਰੇ ਲੋਕ ਇਸ ਲਈ ਲੀ ਨੰਬਰ ਪੋਰਟ ਕਰਵਾ ਰਹੇ ਹਨ ਕਿਉਂਕਿ 1800 ਦੇ ਕਰੀਬ ਟਾਵਰ ਬੰਦ ਹੋਣ ਨਾਲ ਨੈੱਟਵਰਕ ਠੱਪ ਹੋ ਗਿਆ ਹੈ।
ਜੀਓ ਦੇ ਨੰਬਰ ਪੋਰਟ ਹੋਣ ਤੋਂ ਘਬਰਾਈ ਰਿਲਾਇੰਸ ਕੰਪਨੀ, ਖੇਡਿਆ ਨਵਾਂ ਦਾਅ, ਭੜਕੇ ਕਿਸਾਨਾਂ ਵੱਲੋਂ ਟਰਾਈ ਕੋਲ ਸ਼ਿਕਾਇਤ
ਏਬੀਪੀ ਸਾਂਝਾ
Updated at:
01 Jan 2021 11:01 AM (IST)
ਕਿਸਾਨ ਅੰਦੋਲਨ ਕਰਕੇ ਜੀਓ ਦੇ ਧੜਾਧੜਾ ਨੰਬਰ ਪੋਰਟ ਹੋਣ ਮਗਰੋਂ ਰਿਲਾਇੰਸ ਕੰਪਨੀ ਘਬਰਾ ਗਈ ਹੈ। ਇਸ ਲਈ ਕੰਪਨੀ ਨੇ ਟਰਾਈ ਦੇ ਨਿਯਮਾਂ ਦੇ ਉਲਟ ਜਾ ਕੇ ਨੰਬਰ ਪੋਰਟ ਨੂੰ ਖੁਦ ਹੀ ਬ੍ਰੇਕ ਲਾ ਦਿੱਤੀ ਹੈ।
- - - - - - - - - Advertisement - - - - - - - - -