News
News
ਟੀਵੀabp shortsABP ਸ਼ੌਰਟਸਵੀਡੀਓ
X

ਐਪਲ ਦੇ SIRI ਨੂੰ ਚਣੌਤੀ ਦੇਵੇਗਾ ਗੂਗਲ ਅਸਿਸਟੈਂਟ 

Share:
ਨਵੀਂ ਦਿੱਲੀ: ਗੂਗਲ ਨੇ ਆਪਣਾ ਸਮਾਰਟਫੋਨ ਪਿਕਸਲ ਤੇ ਪਿਕਸਲ XL ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਅਮਰੀਕਾ 'ਚ ਮੰਗਲਵਾਰ ਰਾਤ ਇੱਕ ਇਵੈਂਟ ਦੌਰਾਨ ਇਹ ਸਮਾਰਟਫੋਨ ਲਾਂਚ ਕੀਤਾ ਹੈ। ਇੱਥੇ ਗੂਗਲ ਨੇ ਆਪਣੇ ਇਸ ਸਮਾਰਟਫੋਨ ਬਾਰੇ ਕਈ ਦਾਅਵੇ ਕੀਤੇ ਹਨ। ਗੂਗਲ ਦੇ ਸੀ.ਈ.ਓ. ਭਾਰਤੀ ਮੂਲ ਦੇ ਸੁੰਦਰ ਪਿਚਾਈ ਦਾ ਕਹਿਣਾ ਹੈ ਕਿ ਮੋਬਾਈਲ ਨਾਲ ਆ ਰਹੇ ਬਦਲਾਅ 'ਚ ਗੂਗਲ ਸਭ ਤੋਂ ਅੱਗੇ ਰਹੇਗਾ। ਗੂਗਲ ਸਮਾਰਟਫੋਨ 'ਚ ਕਾਫੀ ਵੱਡਾ ਹਿੱਸਾ ਇਨਵੈਸਟ ਕਰਨ ਜਾ ਰਿਹਾ ਹੈ।
ਗੂਗਲ ਪਿਕਸਲ ਸੀਰੀਜ਼ 'ਚ ਐਪਲ ਦੇ SIRI ਨੂੰ ਚਣੌਤੀ ਦੇਣ ਲਈ ਗੂਗਲ ਅਸਿਸਟੈਂਟ ਦਿੱਤਾ ਗਿਆ ਹੈ। ਇਸ ਦੇ ਇਸਤੇਮਾਲ ਲਈ ਯੂਜਰ ਨੂੰ ਹੋਮ ਬਟਨ 'ਤੇ ਕਲਿੱਕ ਕਰਕੇ ਹੋਲਡ ਕਰਨਾ ਹੋਏਗਾ ਜਾਂ ਫਿਰ “hot word,” ‘jumps into action’  ਬੋਲਦਿਆਂ ਹੀ ਅਸਿਸਟੈਂਟ ਆਨ ਹੋ ਜਾਏਗਾ। ਕੰਪਨੀ ਨੇ ਇਸ ਦਾ ਡੇਮੋ ਕਰਕੇ ਦਿਖਾਇਆ।
ਗੂਗਲ ਦਾ ਦਾਅਵਾ ਹੈ ਕਿ ਪਿਕਸਲ ਸਮਾਰਟਫੋਨ ਦਾ ਕੈਮਰਾ ਸਭ ਤੋਂ ਬੈਸਟ ਹੈ। 5 ਤੇ 5.5 ਇੰਚ ਸਮਾਰਟਫੋਨ 'ਚ  ਪਾਸਟ ਚਾਰਜਿੰਗ ਦੀ ਸਹੂਲਤ ਦਿੱਤੀ ਗਈ ਹੈ। ਦਾਅਵਾ ਹੈ ਕਿ ਪਿਕਸਲ ਸਮਾਰਟਫੋਨ ਨੂੰ 15 ਮਿੰਟ ਚਾਰਜ ਕਰਨ 'ਤੇ 7 ਘੰਟੇ ਤੱਕ ਦੀ ਬੈਟਰੀ ਲਾਈਫ ਮਿਲੇਗੀ।
ਪਿਕਸਲ ਸਮਾਰਟਫੋਨ ਨੂੰ ਤਾਈਵਾਨ ਦੀ ਮੋਬਾਈਲ ਕੰਪਨੀ HTC ਨੇ ਤਿਆਰ ਕੀਤਾ ਹੈ ਪਰ ਗੂਗਲ ਨੇ ਆਪਣੀ ਨਵੀਂ ਪਿਕਸਲ ਸੀਰੀਜ਼ 'ਚ ਵੱਡਾ ਬਦਲਾਅ ਕਰਦਿਆਂ ਮੋਬਾਈਲ ਬਣਾਉਣ ਵਾਲੀ ਕੰਪਨੀ ਦੀ ਬ੍ਰੈਂਡਿੰਗ ਬੰਦ ਕਰ ਦਿੱਤੀ ਹੈ।
 
Published at : 05 Oct 2016 03:10 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

iPhone Discount: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, iPhone 16 Pro ਅਤੇ iPhone 16 Pro Max ਆਮ ਗਾਹਕਾਂ ਲਈ ਹੋਇਆ ਸਸਤਾ; ਜਾਣੋ ਕਿੰਨੇ ਦਾ ਮਿਲ ਰਿਹਾ ਫੋਨ

iPhone Discount: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, iPhone 16 Pro ਅਤੇ iPhone 16 Pro Max ਆਮ ਗਾਹਕਾਂ ਲਈ ਹੋਇਆ ਸਸਤਾ; ਜਾਣੋ ਕਿੰਨੇ ਦਾ ਮਿਲ ਰਿਹਾ ਫੋਨ

Apple Watch: ਕੈਮਰੇ ਅਤੇ AI ਫੀਚਰਸ ਨਾਲ ਲੈਸ ਹੋਣਗੀਆਂ Apple Watches, ਇੰਝ ਮਿਲੇਗਾ ਆਈਫੋਨ 16 ਸੀਰੀਜ਼ ਵਾਲਾ ਕਮਾਲ ਫੀਚਰ...

Apple Watch: ਕੈਮਰੇ ਅਤੇ AI ਫੀਚਰਸ ਨਾਲ ਲੈਸ ਹੋਣਗੀਆਂ Apple Watches, ਇੰਝ ਮਿਲੇਗਾ ਆਈਫੋਨ 16 ਸੀਰੀਜ਼ ਵਾਲਾ ਕਮਾਲ ਫੀਚਰ...

Cheap Recharge: ਇਹ ਕੰਪਨੀ ਲਿਆਈ 180 ਦਿਨਾਂ ਦਾ ਸਭ ਤੋਂ ਸਸਤਾ ਪਲਾਨ! ਕਾਲਿੰਗ ਤੇ Data ਦਾ ਮਾਣ ਸਕੋਗੇ ਆਨੰਦ!

Cheap Recharge: ਇਹ ਕੰਪਨੀ ਲਿਆਈ 180 ਦਿਨਾਂ ਦਾ ਸਭ ਤੋਂ ਸਸਤਾ ਪਲਾਨ! ਕਾਲਿੰਗ ਤੇ Data ਦਾ ਮਾਣ ਸਕੋਗੇ ਆਨੰਦ!

iPhone Price: ਆਈਫੋਨ ਦੀਆਂ ਧੜੰਮ ਡਿੱਗੀਆਂ ਕੀਮਤਾਂ, ਗਾਹਕਾਂ ਵਿਚਾਲੇ ਫਿਰ ਮੱਚੀ ਹਲਚਲ; ਜਾਣੋ ਕਿੰਨਾ ਸਸਤਾ ਹੋਇਆ ਫੋਨ ?

iPhone Price: ਆਈਫੋਨ ਦੀਆਂ ਧੜੰਮ ਡਿੱਗੀਆਂ ਕੀਮਤਾਂ, ਗਾਹਕਾਂ ਵਿਚਾਲੇ ਫਿਰ ਮੱਚੀ ਹਲਚਲ; ਜਾਣੋ ਕਿੰਨਾ ਸਸਤਾ ਹੋਇਆ ਫੋਨ ?

iPhone Models: ਇਸ ਸਾਲ ਗਾਇਬ ਹੋਣਗੇ ਇਹ ਦੋ iPhone ਮਾਡਲ ? ਐਪਲ ਦੇ ਫੈਸਲੇ ਨੇ ਯੂਜ਼ਰਸ ਦੇ ਉਡਾਏ ਹੋਸ਼!

iPhone Models: ਇਸ ਸਾਲ ਗਾਇਬ ਹੋਣਗੇ ਇਹ ਦੋ iPhone ਮਾਡਲ ? ਐਪਲ ਦੇ ਫੈਸਲੇ ਨੇ ਯੂਜ਼ਰਸ ਦੇ ਉਡਾਏ ਹੋਸ਼!

ਪ੍ਰਮੁੱਖ ਖ਼ਬਰਾਂ

ਪੰਜਾਬ 'ਚ ਟਰੱਕਾਂ ਦੀ ਭੰਨਤੋੜ, 8 ਲੋਕ ਜ਼ਖ਼ਮੀ, ਜਾਣੋ ਪੂਰਾ ਮਾਮਲਾ

ਪੰਜਾਬ 'ਚ ਟਰੱਕਾਂ ਦੀ ਭੰਨਤੋੜ, 8 ਲੋਕ ਜ਼ਖ਼ਮੀ, ਜਾਣੋ ਪੂਰਾ ਮਾਮਲਾ

Crime News: ਲੁਧਿਆਣਾ 'ਚ ਵੱਡੀ ਵਾਰਦਾਤ! NRI ਮਹਿਲਾ ਨੂੰ ਜਿੰਦਾ ਸਾੜਿਆ, ਕਿਰਾਏਦਾਰ ਹਿਰਾਸਤ 'ਚ; ਅਮਰੀਕਾ ਤੋਂ ਡੇਢ ਸਾਲ ਪਹਿਲਾਂ ਆਈ ਸੀ ਭਾਰਤ

Crime News: ਲੁਧਿਆਣਾ 'ਚ ਵੱਡੀ ਵਾਰਦਾਤ! NRI ਮਹਿਲਾ ਨੂੰ ਜਿੰਦਾ ਸਾੜਿਆ, ਕਿਰਾਏਦਾਰ ਹਿਰਾਸਤ 'ਚ; ਅਮਰੀਕਾ ਤੋਂ ਡੇਢ ਸਾਲ ਪਹਿਲਾਂ ਆਈ ਸੀ ਭਾਰਤ

ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ

ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ

ਜਾਣੋ ਭੋਜਨ ਕਰਨ ਤੋਂ ਬਾਅਦ ਕਿੰਨੀ ਦੇਰ ਬਾਅਦ ਪਾਣੀ ਪੀਣਾ ਰਹਿੰਦਾ ਸਹੀ

ਜਾਣੋ ਭੋਜਨ ਕਰਨ ਤੋਂ ਬਾਅਦ ਕਿੰਨੀ ਦੇਰ ਬਾਅਦ ਪਾਣੀ ਪੀਣਾ ਰਹਿੰਦਾ ਸਹੀ