ਨਵੀਂ ਦਿੱਲੀ: ਮੋਟੋਰੋਲਾ ਨੇ ਆਪਣਾ ਨਵਾਂ ਸਮਾਰਟਫੋਨ ਮੋਟੋ z ਤੇ ਮੋਟੋ z ਪਲੱਸ ਭਾਰਤ 'ਚ ਲਾਂਚ ਕਰ ਦਿੱਤਾ ਹੈ। ਮੋਟੋ z ਦੀ ਕੀਮਤ 39,999 ਰੁਪਏ ਤੇ ਮੋਟੋ z ਪਲੱਸ ਦੀ ਕੀਮਤ 24, 999 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ 17 ਅਕਤੂਬਰ ਤੋਂ ਐਮਾਜੌਮ ਤੇ ਫਲਿਪਕਾਰਟ 'ਤੇ ਵਿਕਰੀ ਲਈ ਉਪਲਬਧ ਹੋਵੇਗਾ। ਮੋਟੋ z ਨੂੰ ਕੰਪਨੀ ਨੇ ਇਸ ਸਾਲ ਜੂਨ 'ਚ ਲਾਂਚ ਕੀਤਾ ਸੀ।
Moto Z 5.2mm ਮੋਟਾਈ ਦੇ ਨਾਲ ਦੁਨੀਆ ਦਾ ਸਭ ਤੋਂ ਪਤਲਾ ਸਮਾਰਟਫੋਨ ਹੈ। ਇਸ ਸਮਾਰਟਫੋਨ 'ਚ 5.5 ਇੰਚ ਦੀ ਡਿਸਪਲੇਅ ਹੈ, ਜਿਸ ਦੀ ਰੈਜ਼ੂਲੇਸ਼ਨ 2560×1440 ਪਿਕਸਲ ਹੈ। ਇਸ 'ਚ 2.2GHz ਕਵਾਲਕਾਮ ਸਨੈਪਡ੍ਰੈਗਨ 820 ਕਵਾਡ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਕੰਪਨੀ ਨੇ ਇਸ 'ਚ 4 ਜੀਬੀ ਰੈਮ ਦੇ ਨਾਲ 32 ਜੀਬੀ ਤੇ 64 ਜੀਬੀ ਇੰਟਰਨਲ ਮੈਮਰੀ ਦਿੱਤੀ ਹੈ। ਇਸ ਨੂੰ ਐਸਡੀ ਕਾਰਡ ਨਾਲ 2 ਟੀਬੀ ਤੱਕ ਵਧਾਇਆ ਜਾ ਸਕਦਾ ਹੈ।
ਪਾਵਰ ਲਈ Moto Z 'ਚ 2,600mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 30 ਘੰਟੇ ਦਾ ਟਾਕਟਾਈਮ ਬੈਕਅੱਪ ਦਿੰਦਾ ਹੈ। ਫੋਨ ਸਿਰਫ 15 ਮਿੰਟ ਚਾਰਜ ਕਰ ਕੇ 8 ਘੰਟੇ ਦਾ ਬੈਕਅੱਪ ਦੇ ਸਕਦਾ ਹੈ। Moto Z 'ਚ OIS ਦੇ ਨਾਲ 13 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ।