News
News
ਟੀਵੀabp shortsABP ਸ਼ੌਰਟਸਵੀਡੀਓ
X

ਸ਼ਿਓਮੀ ਨੇ ਲਾਈ 1 ਰੁਪਏ 'ਚ ਸਮਾਰਟਫ਼ੋਨ ਦੀ ਸੇਲ, ਤਿੰਨ ਦਿਨ ਚੱਲੇਗੀ ਸੇਲ

Share:
ਨਵੀਂ ਦਿੱਲੀ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੀਨੀ ਕੰਪਨੀ ਸ਼ਿਓਮੀ ਆਪਣੇ ਭਾਰਤੀ ਗਾਹਕਾਂ ਦੇ ਲਈ ਦੀਵਾਲੀ ਦਾ ਗਿਫ਼ਟ ਲੈ ਕੇ ਆਈ ਹੈ। ਕੰਪਨੀ ਨੇ ਇਸ ਸੇਲ 'ਚ 1 ਰੁਪਏ ਦੀ ਫਲੈਸ਼ ਡੀਲ, ਕੀਮਤਾਂ 'ਚ ਕਟੌਤੀ, ਕੂਪਨ ਅਤੇ ਕਈ ਦੂਜੇ ਆਫਰ ਦੇਣ ਦਾ ਵਾਅਦਾ ਕੀਤਾ ਹੈ। ਕੰਪਨੀ ਮੁਤਾਬਕ ਇਕ ਰੁਪਏ ਵਾਲੀ ਫਲੈਸ਼ ਡੀਲ ਹਰ ਰੋਜ਼ ਦੁਪਹਿਰ ਨੂੰ 2 ਵਜੇ ਸ਼ੁਰੂ ਕੀਤੀ ਜਾਵੇਗੀ। ਇਹ ਸੇਲ ਅੱਜ ਯਾਨਿ 17 ਅਕਤੂਬਰ ਤੋਂ 19 ਅਕਤੂਬਰ ਤੱਕ ਚੱਲੇਗੀ। 1 ਰੁਪਏ ਦੀ ਫਲੈਸ਼ ਸੇਲ ਵਿੱਚ ਕੰਪਨੀ ਨੇ ਰੈਡਮੀ 3S ਪ੍ਰਾਈਮ, ਰੇਡਮੀ 3 ਤੇ Mi 4 ਨੂੰ 1 ਰੁਪਏ ਦੀ ਸੇਲ ਵਿੱਚ ਉਤਾਰੇਗੀ। ਇਸ ਦੇ ਨਾਲ ਹੀ Mi ਬਲ਼ੂ ਟੁੱਥ ਸਪੀਕਰ, ਫਿਟਨੈੱਸ ਬੈਂਡ ਤੇ 2000mAh ਦਾ ਪਾਵਰ ਬੈਂਕ ਵੀ 1 ਰੁਪਏ ਦੀ ਫਲੈਸ਼ ਸੇਲ ਵਿੱਚ ਉਪਲਬਧ ਹੋਵੇਗਾ। ਇਸ ਫਲੈਸ਼ ਸੇਲ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਦੇ ਵਿਚਾਲੇ ਰੱਖਿਆ ਜਾਏਗਾ। ਪਹਿਲੇ ਦਿਨ 17 ਅਕਤੂਬਰ ਨੂੰ ਰੇਡਮੀ 3S ਪ੍ਰਾਈਮ, 18 ਅਕਤੂਬਰ ਨੂੰ ਰੈਂਡਮ 3 ਤੇ 19 ਨੂੰ Mi4 1 ਰੁਪਏ ਵਿੱਚ ਮਿਲਣਗੇ। 1 ਰੁਪਏ ਦੀ ਫਲੈਸ਼ ਸੇਲ ਦਾ ਐਲਾਨ Mi ਕਮਯੂਨਿਟੀ ‘ਤੇ ਹੋਵੇਗਾ। ਜੋ ਵੀ ਯੂਜ਼ਰ 1 ਰੁਪਏ ਦੀ ਸੇਲ ਦਾ ਵਾਲਾ ਪ੍ਰੋਡਕਟ ਆਪਣੇ ਕਾਰਟ ਵਿੱਚ ਐਡ ਕਰ ਚੁੱਕਿਆ ਹੋਵੇਗਾ, ਉਸ ਨੂੰ 2 ਘੰਟੇ ਦੇ ਅੰਦਰ ਹੀ ਪੇਮੈਂਟ ਕਰਨੀ ਹੋਵੇਗੀ। ਕੰਪਨੀ ਤੁਹਾਨੂੰ ਇਅਰਫੋਨ 10000mAh ਵਾਲੇ ਪਾਵਰ ਬੈਂਕ ਤੇ mi ਪ੍ਰੋਡਕਟ ‘ਤੇ ਵੀ ਆਫ਼ਰ ਦੇ ਰਹੀ ਹੈ।
Published at : 17 Oct 2016 02:58 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਆਈਫੋਨ ਪ੍ਰੇਮੀਆਂ, ਝਟਕੇ ਲਈ ਤਿਆਰ ਰਹੋ! ਅਗਲੇ ਮਹੀਨੇ ਤੋਂ ਕੀਮਤਾਂ ਇੰਨੀਆਂ ਵੱਧ ਸਕਦੀਆਂ ਹਨ।

ਆਈਫੋਨ ਪ੍ਰੇਮੀਆਂ, ਝਟਕੇ ਲਈ ਤਿਆਰ ਰਹੋ! ਅਗਲੇ ਮਹੀਨੇ ਤੋਂ ਕੀਮਤਾਂ ਇੰਨੀਆਂ ਵੱਧ ਸਕਦੀਆਂ ਹਨ।

BlackBerry ਨੇ ਕਿਉਂ ਕਰ ਦਿੱਤਾ ਫ਼ੋਨ ਬਣਾਉਣਾ ਬੰਦ , ਹੁਣ ਕੀ ਕਰ ਰਿਹਾ ਬਲੈਕਬੇਰੀ ?

BlackBerry ਨੇ ਕਿਉਂ ਕਰ ਦਿੱਤਾ ਫ਼ੋਨ ਬਣਾਉਣਾ ਬੰਦ , ਹੁਣ ਕੀ ਕਰ ਰਿਹਾ  ਬਲੈਕਬੇਰੀ ?

ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ

ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ

ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।

ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।

ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।

ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।

ਪ੍ਰਮੁੱਖ ਖ਼ਬਰਾਂ

ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ

ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ

Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।

ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।

Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?

Male Infertility:  ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?