ਸੈਨ ਫ੍ਰਾਂਸਿਸਕੋ: ਕੈਲੀਫੋਰਨੀਆ ਦੀ ਇੱਕ 11 ਸਾਲ ਦੀ ਕੁੜੀ ਦੇ ਐਪਲ ਆਈਫੋਨ 6 ‘ਚ ਅੱਗ ਲੱਗਣ ਨਾਲ ਉਸ ਦੇ ਬਿਸਤਰੇ ‘ਚ ਮੋਰੀਆਂ ਹੋ ਗਈਆਂ। ਇਸ ਤੋਂ ਬਾਅਦ ਉਸ ਨੇ ਡਿਵਾਈਸ ਨੂੰ ਸੁੱਟ ਦਿੱਤਾ। 9 ਟੂ 5 ਮੈਕ ਨੇ ਸ਼ਨੀਵਾਰ ਨੂੰ ਨਾਬਾਲਗ ਦੇ ਹਵਾਲੇ ਨਾਲ ਕਿਹਾ, “ਮੈਂ ਆਪਣੇ ਫੋਨ ਨੂੰ ਫੜ੍ਹ ਕੇ ਬੈਠੀ ਸੀ। ਉਸੇ ਸਮੇਂ ਆਈਫੋਨ ਵਿੱਚੋਂ ਹਰ ਪਾਸੇ ਤੋਂ ਚਿੰਗਾੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ।” ਉਸ ਨੇ ਕਿਹਾ, “ਮੈਂ ਆਪਣੇ ਬਿਸਤਰੇ ‘ਚ ਬੈਠੀ ਸੀ, ਜਦੋਂ ਫੋਨ ਨਾਲ ਮੇਰੀ ਬੈੱਡ ਦੀ ਚਾਰਰ ਨੂੰ ਅੱਗ ਲੱਗ ਗਈ ਤੇ ਇਸ ‘ਚ ਮੋਰੀਆਂ ਹੋ ਗਈਆਂ।”
ਨਬਾਲਗ ਕੁੜੀ ਦੀ ਮਾਂ ਮਾਰਿਆ ਅਡਾਟਾ ਨੇ ਐਪਲ ਸਪੋਰਟ ਨੂੰ ਫੋਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਈਫੋਨ ਦੀਆਂ ਤਸਵੀਰਾਂ ਭੇਜਣ ਤੇ ਰੀਟੇਲਰ ਨੂੰ ਫੋਨ ਕਰਨ ਨੂੰ ਕਿਹਾ। ਟੌਂਟਰੇ 23 ਡੌਟ ਕਾਮ ਨੇ ਮਾਂ ਦੇ ਹਵਾਲੇ ਨਾਲ ਕਿਹਾ, “ਇਹ ਸਭ ਮੇਰੀ ਧੀ ਨਾਲ ਹੋਇਆ ਸੀ, ਹੋ ਸਕਦਾ ਸੀ ਕਿ ਮੇਰੀ ਧੀ ਇਸ ਅੱਗ ਨਾਲ ਜ਼ਖ਼ਮੀ ਹੋ ਜਾਂਦੀ ਜਾਂ ਉਸ ਨੂੰ ਅੱਗ ਲੱਗ ਜਾਂਦੀ। ਮੈਨੂੰ ਖੁਸ਼ੀ ਹੈ ਕਿ ਉਹ ਠੀਕ ਹੈ।”
ਆਈਫੋਨ ਬਣਾਉਣ ਵਾਲਿਆਂ ਮੁਤਾਬਕ, ਵਧੇਰੀਆਂ ਅਜਿਹੀਆਂ ਚੀਜ਼ਾਂ ਹਨ ਜਿਸ ਕਰਕੇ ਆਈਫੋਨ ‘ਚ ਅੱਗ ਲੱਗ ਸਕਦੀ ਹੈ, ਜਿਵੇਂ ਐਪਲ ਦੇ ਆਫੀਸ਼ੀਅਲ ਚਾਰਜਰ ਦੇ ਬਗੈਰ ਚਾਰਜ਼ਿੰਗ ਕੇਬਲ ਨਾਲ ਸਮਾਰਟਫੋਨ ਨੂੰ ਚਾਰਜ ਕਰਨਾ।
ਆਈਫੋਨ ‘ਚ ਅੱਗ ਲੱਗਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ। ਅਜਿਹਾ ਹੀ ਮਾਮਲਾ ਦੋ ਸਾਲ ਪਹਿਲਾਂ ਵੀ ਸਾਹਮਣੇ ਆਇਆ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ਟਵਿਟਰ ‘ਤੇ ਸ਼ੇਅਰ ਕਰ ਦੱਸਿਆ ਗਿਆ ਸੀ ਕਿ ਆਈਫੋਨ 7 ਪਲੱਸ ‘ਚ ਅੱਗ ਲਗੀ। ਇਸ ਤੋਂ ਬਾਅਦ ਦਸੰਬਰ ‘ਚ ਇੱਕ ਆਦਮੀ ਦੀ ਜੇਬ ‘ਚ ਹੀ ਆਈਫੋਨ ਐਕਸ ਐਸ ਮੈਕਸ ਫਟ ਗਿਆ ਸੀ।
ਆਈਫੋਨ ਨੂੰ ਲੱਗੀ ਅੱਗ, ਚਿੰਗਾੜੀਆਂ ਨਾਲ ਬਿਸਤਰਾ ਵੀ ਸੜਿਆ
ਏਬੀਪੀ ਸਾਂਝਾ
Updated at:
16 Jul 2019 04:39 PM (IST)
ਕੈਲੀਫੋਰਨੀਆ ਦੀ ਇੱਕ 11 ਸਾਲ ਦੀ ਕੁੜੀ ਦੇ ਐਪਲ ਆਈਫੋਨ 6 ‘ਚ ਅੱਗ ਲੱਗਣ ਨਾਲ ਉਸ ਦੇ ਬਿਸਤਰੇ ‘ਚ ਮੋਰੀਆਂ ਹੋ ਗਈਆਂ। ਇਸ ਤੋਂ ਬਾਅਦ ਉਸ ਨੇ ਡਿਵਾਈਸ ਨੂੰ ਸੁੱਟ ਦਿੱਤਾ। ਨਬਾਲਗ ਕੁੜੀ ਦੀ ਮਾਂ ਮਾਰਿਆ ਅਡਾਟਾ ਨੇ ਐਪਲ ਸਪੋਰਟ ਨੂੰ ਫੋਨ ਕੀਤਾ।
- - - - - - - - - Advertisement - - - - - - - - -