ਨਵੀਂ ਦਿੱਲੀ: ਟਾਟਾ ਸਕਾਈ ਨੇ ਦੇਸ਼ ‘ਚ ਡਾਇਰੈਕਟ ਟੂ ਡੋਰ ਹੋਮ ਸਰਵਿਸ ਮੁਹੱਈਆ ਕਰਵਾਉਣ ਵਜੋਂ ਆਪਣੀ ਪਛਾਣ ਬਣਾਈ ਹੈ ਪਰ ਇਸ ਦੇ ਨਾਲ ਹੀ ਹੁਣ ਕੰਪਨੀ 21 ਸ਼ਹਿਰਾਂ ‘ਚ ਬ੍ਰਾਡਬੈਂਡ ਸਰਵਿਸ ਸ਼ੁਰੂ ਕਰਨ ਦਾ ਫੈਸਲਾ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਯੂਜ਼ਰਸ ਨੂੰ ਬ੍ਰਾਡਬੈਂਡ ਦੇ ਅਨਲਿਮਟਿਡ ਡੇਟਾ ਪਲਾਨ ਆਫਰ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ।

ਟਾਟਾ ਸਕਾਈ ਨੇ ਇਹ ਫੈਸਲਾ ਜੀਓ ਗੀਗਾ ਫਾਈਬਰ ਨੂੰ ਟੱਕਰ ਦੇਣ ਲਈ ਕੀਤਾ ਹੈ। ਜੀਓ ਗੀਗਾ ਜਲਦੀ ਹੀ ਵਾਈ-ਫਾਈ, ਕੇਬਲ ਤੇ ਲੈਂਡਲਾਈਨ ਸਰਵਿਸ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਟਾਟਾ ਸਕਾਈ ਨੇ 590 ਰੁਪਏ ‘ਚ ਆਪਣੇ ਬ੍ਰਾਡਬੈਂਡ ਪਲਾਨ ਦੀ ਸ਼ੁਰੂਆਤ ਕੀਤੀ ਹੈ।

590 ਰੁਪਏ ਦੇ ਪਲਾਨ ‘ਚ ਟਾਟਾ ਸਕਾਈ 16 Mbps ਦੀ ਸਪੀਡ ਨਾਲ ਇੱਕ ਮਹੀਨਾ ਅਨਲਿਮਟਿਡ ਡੇਟਾ ਮੁਹੱਈਆ ਕਰਾਵੇਗਾ। ਖਾਸ ਗੱਲ ਹੈ ਕਿ ਟਾਟਾ ਸਕਾਈ ਇਸ ‘ਚ ਆਪਣੇ ਯੂਜ਼ਰਸ ਨੂੰ ਫਰੀ ਰਾਉਟਰ ਪਲਾਨ ਵੀ ਦੇ ਰਿਹਾ ਹੈ। ਟਾਟਾ ਸਕਾਈ ਦਾ ਦੂਜਾ ਪਲਾਨ 700 ਰੁਪਏ ਦਾ ਹੈ ਜਿਸ ‘ਚ 25Mbps ਦੀ ਸਪੀਡ ਨਾਲ ਅਨਲਿਮਟਿਡ ਡੇਟਾ ਤੇ 800 ਰੁਪਏ ਦੇ ਪਲਾਨ ‘ਚ 50Mbps ਦੀ ਸਪੀਡ ਨਾਲ ਅਨਲਿਮਟਿਡ ਡੇਟਾ  ਜਦਕਿ 1300 ਰੁਪਏ ਦੇ ਪਲਾਨ ‘ਚ 100Mbps ਦੀ ਸਪੀਡ ਮਿਲੇਗੀ।

ਕੰਪਨੀ ਨੇ ਤਿੰਨ ਮਹੀਨੇ ਲਈ ਵੀ ਡੇਟਾ ਪਲਾਨ ਸ਼ੁਰੂ ਕੀਤੇ ਹਨ। ਟਾਟਾ ਸਕਾਈ ਇਸ ਸਮੇਂ ਮੁੰਬਈ, ਜੈਪੁਰ, ਦਿੱਲੀ, ਨੋਇਡਾ, ਸੂਰਤ ਜਿਹੇ ਸ਼ਹਿਰਾਂ ‘ਚ ਇਸ ਸਰਵਿਸ ਨੂੰ ਉਪਲੱਬਧ ਕਰਵਾ ਰਹੀ ਹੈ। ਇਸ ਨੂੰ ਜਲਦੀ ਹੀ ਹੋਰ ਬਾਕੀ ਸ਼ਹਿਰਾਂ ‘ਚ ਵੀ ਸ਼ੁਰੂ ਕੀਤਾ ਜਾਵੇਾਗ।