ਨਵੀਂ ਦਿੱਲੀ: ਚਾਈਨੀਜ਼ ਮੋਬਾਈਲ ਕੰਪਨੀ ਰੀਅਲਮੀ ਨੇ ਭਾਰਤ ‘ਚ ਆਪਣਾ ਸਮਾਰਟਫੋਨ ਐਕਸ ਲੌਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੰਪਨੀ ਨੇ ਚੀਨ ‘ਚ ਮਾਰਚ ‘ਚ ਲੌਂਚ ਕੀਤਾ ਸੀ। ਰੀਅਲਮੀ ਨੇ ਭਾਰਤ ‘ਚ ਸਮਾਰਟਫੋਨ ਦੀ ਕੀਮਤ 16,999 ਰੁਪਏ ਰੱਖੀ ਹੈ ਜਦਕਿ ਇਸ ਦਾ 8ਜੀਬੀ ਵੈਰੀਅੰਟ 19,999 ਰੁਪਏ ‘ਚ ਮਿਲੇਗਾ।
ਭਾਰਤ ‘ਚ ਰੀਅਲਮੀ ਦਾ ਇਹ ਪਹਿਲਾ ਸਮਾਰਟਫੋਨ ਹੈ ਜੋ ਬਗੈਰ ਨੌਚ ਦੇ ਲੌਂਚ ਕੀਤਾ ਗਿਆ ਹੈ। ਸਮਾਰਟਫੋਨ ‘ਚ 6.53 ਇੰਚ ਦਾ ਫੁੱਲ ਐਚਡੀ ਅਮੋਲੇਡ ਡਿਸਪਲੇ ਦਿੱਤਾ ਗਿਆ ਹੈ। ਫੋਨ ਇੰਨ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਨਾਲ ਆਵੇਗਾ। ਇਸ ਦੀ ਬਾਜ਼ਾਰ ‘ਚ ਟੱਕਰ ਰੈਡਮੀ ਨੋਟ 7 ਤੇ ਰੈਡਮੀ ਨੋਟ 7ਐਸ ਨਾਲ ਹੈ ਜਿਨ੍ਹਾਂ ‘ਚ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਉਧਰ ਹੀ ਫੋਨ ‘ਚ 5 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਵੀ ਹੈ। ਸਮਾਰਟਫੋਨ ‘ਚ 16 ਮੈਗਾਪਿਕਸਲ ਦਾ ਸੈਂਸਰ ਵੀ ਹੈ।
ਫੋਨ ‘ਚ ਕਵਾਲਕਾਮ ਸਨੈਪਡ੍ਰੈਗਨ 710 ਪ੍ਰੋਸੈਸਰ ਹੈ ਜੋ 8ਜੀਬੀ ਰੈਮ ਤੇ 128 ਜੀਬੀ ਬਿਲਟ ਇੰਨ ਸਟੋਰੇਜ ਨਾਲ ਆਉਂਦਾ ਹੈ। ਫੋਨ ‘ਚ 3765mAh ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜ਼ਿੰਗ ਨਾਲ ਆਵੇਗੀ। ਫੋਨ ਐਂਡ੍ਰਾਇਡ 9 ਪਾਈ ਆਧਾਰਤ ਕਲਰ ਓਐਸ 6 ‘ਤੇ ਕੰਮ ਕਰੇਗਾ। ਕੰਪਨੀ ਦਾ ਦਾਅਵਾ ਹੈ ਕਿ ਸਮਾਰਟਫੋਨ ਦਾ ਫਾਸਟ ਚਾਰਜਰ 79 ਮਿੰਟ ‘ਚ ਇਸ ਨੂੰ ਫੁੱਲ ਚਾਰਜ ਕਰੇਗਾ।
ਰਿਅਲਮੀ ਐਕਸ ਸਮਾਰਟਫੋਨ ਈ ਕਾਮਰਸ ਵੈੱਬਸਾਈਟ ਫਲਿਪਕਾਰਟ ‘ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਦੀ ਸੇਲ 24 ਜੁਲਾਈ ਤੋਂ ਸ਼ੁਰੂ ਹੋਵੇਗੀ। ਇਸ ਦੀ ਪਹਿਲੀ ਸੇਲ ਲਈ ਕਈ ਆਫਰ ਵੀ ਰੱਖੇ ਗਏ ਹਨ। ਇਸ ‘ਚ ਪਹਿਲਾ 6 ਮਹੀਨਿਆਂ ਲਈ ਨੋ ਕੋਸਟ ਈਐਮਆਈ ਹੈ। ਐਸਬੀਆਈ ਕਾਰਡ ‘ਤੇ 10% ਕੈਸ਼ਬੈਕ ਦਾ ਆਫਰ ਦਿੱਤਾ ਜਾ ਰਿਹਾ ਹੈ।
ਸ਼ਿਓਮੀ ਦਾ ਐਕਸ ਭਾਰਤ ‘ਚ ਲੌਂਚ, ਪਹਿਲੀ ਸੇਲ ‘ਚ ਮਿਲਣਗੇ ਬੇਸ਼ੁਮਾਰ ਆਫਰ
ਏਬੀਪੀ ਸਾਂਝਾ
Updated at:
15 Jul 2019 03:53 PM (IST)
ਚਾਈਨੀਜ਼ ਮੋਬਾਈਲ ਕੰਪਨੀ ਰੀਅਲਮੀ ਨੇ ਭਾਰਤ ‘ਚ ਆਪਣਾ ਸਮਾਰਟਫੋਨ ਐਕਸ ਲੌਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੰਪਨੀ ਨੇ ਚੀਨ ‘ਚ ਮਾਰਚ ‘ਚ ਲੌਂਚ ਕੀਤਾ ਸੀ। ਰੀਅਲਮੀ ਨੇ ਭਾਰਤ ‘ਚ ਸਮਾਰਟਫੋਨ ਦੀ ਕੀਮਤ 16,999 ਰੁਪਏ ਰੱਖੀ ਹੈ।
- - - - - - - - - Advertisement - - - - - - - - -