ਅੰਮ੍ਰਿਤਸਰ: ਸਾਲ 2017 ਵਿੱਚ ਹੁਣ ਕੁਝ ਹੀ ਦਿਨ ਬਚੇ ਹਨ। ਅਜਿਹੇ ਵਿੱਚ ਇਸ ਸਾਲ ਕੀ ਕੁਝ ਖਾਸ ਰਿਹਾ ਇਸ ਦੀ ਚਰਚਾ ਕਰਦੇ ਹਾਂ। ਸਮਾਰਟਫੋਨ ਲਈ ਵੀ ਇਹ ਸਾਲ ਬੇਹੱਦ ਖਾਸ ਰਿਹਾ। ਸਮਾਰਟਫੋਨ ਨੇ ਇਸ ਸਾਲ ਸਪੈਸੀਫਿਕੇਸ਼ਨ ਦੇ ਮਾਮਲੇ ਵਿੱਚ ਨਵੇਂ ਮੁਕਾਮ ਨੂੰ ਛੋਹਿਆ। ਜੇਕਰ ਇਸ ਸਾਲ ਦੇ ਅੰਤ ਵਿੱਚ ਤੁਸੀਂ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ 20,000 ਰੁਪਏ ਦੀ ਕੀਮਤ ਵਿੱਚ ਕਿਹੜੇ-ਕਿਹੜੇ ਸਮਾਰਟਫੋਨ ਇਸ ਸਾਲ ਦੇ ਸਭ ਤੋਂ ਬਿਹਤਰੀਨ ਸਾਬਤ ਹੋਏ ਹਨ।
Xiaomi Mi A1 (13,999 ਰੁ.): ਇਹ ਸ਼ਿਓਮੀ ਦਾ ਪਹਿਲਾ ਸਟਾਕ ਐਂਡਰਾਇਡ ਆਪਰੇਟਿੰਗ ਸਿਸਟਮ ਵਾਲਾ ਸਮਾਰਟਫੋਨ ਹੈ ਜੋ ਐਂਡਰਾਇਡ O ਤੇ ਐਂਡਰਾਓਈਡ P ਤੱਕ ਅਪਡੇਟ ਮਿਲੇਗਾ। ਇਸ ਵਿੱਚ 5.5 ਇੰਚ ਦੀ ਸਕਰੀਨ, ਕਵਾਲਕਾਮ ਸਨੈਪਡਰੈਗਨ 625 SoC, 4ਜੀਬੀ ਦੀ ਰੈਮ, 12 ਮੈਗਾਪਿਕਸਲ ਵਾਲਾ ਡੁਅਲ ਰਿਅਰ ਕੈਮਰਾ, 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ।
oppo f5 Youth (16,990 ਰੁ.): 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ। ਸਨੈਪਡਰੈਗਨ 625 ਪ੍ਰੋਸੈਸਰ, 3ਜੀਬੀ ਰੈਮ, ਐਂਡਰਾਇਡ ਨਾਗਟ 7.1 ਓਐਸ,3 ਮੈਗਾਪਿਕਸਲ ਦਾ ਡੁਅਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। 8 ਮੈਗਾਪਿਕਸਲ ਫਰੰਟ ਫੇਸਿੰਗ ਕੈਮਰਾ ਤੇ 3000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ।
SAMSUNG GALAXY ON MAX (15900 ਰੁ.): ਗੈਲੈਕਸੀ ਆਨ ਮੈਕਸ ਬਜਟ ਸੈਗਮੈਂਟ ਵਿੱਚ ਤੁਹਾਡੇ ਲਈ ਬਿਹਤਰ ਆਪਸ਼ਨ ਬਣ ਸਕਦਾ ਹੈ। ਇਸ ਸਮਾਰਟਫੋਨ ਵਿੱਚ ਬਿਹਤਰ ਡਿਸਪਲੇ, ਚੰਗੀ ਬੈਟਰੀ ਲਾਈਫ ਹੈ। ਗੈਲੈਕਸੀ ਆਨ ਮੈਕਸ ਵਿੱਚ ਐਲਈਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ ਫਰੰਟ ਕੈਮਰਾ ਦਿੱਤਾ ਗਿਆ ਹੈ ਜੋ f/1.9 ਅਪਰਚਰ ਲੈਂਸ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਫਰੰਟ ਕੈਮਰਾ f/1.7 ਅਪਰਚਰ ਨਾਲ ਆਉਂਦਾ ਹੈ। 5.7 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸ ਵਿੱਚ 3300mAh ਦੀ ਬੈਟਰੀ ਦਿੱਤੀ ਗਈ ਹੈ।
Gionee S10 Lite(₹ 15,999): ਇਹ ਸਮਾਰਟਫੋਨ ਐਂਡਰਾਇਡ 7.1 ਨੂਗਾ ਸਪੋਰਟਿਵ ਹੈ। .2 ਇੰਚ ਦੀ ਸਕਰੀਨ, 1.4GHz ਸਨੈਪਡਰੈਗਨ, 3ਜੀਬੀ ਪ੍ਰੋਸੈਸਰ, 4 ਜੀਬੀ ਦੀ ਰੈਮ, 13 ਮੈਗਾਪਿਕਸਲ ਦਾ ਰਿਅਰ ਸੈਂਸਰ ਕੈਮਰਾ, 16 ਮੈਗਾਪਿਕਸਲ ਦਾ ਫਰੰਟ ਕੈਮਰਾ, 3100mAh ਦੀ ਬੈਟਰੀ ਦਿੱਤੀ ਗਈ ਹੈ।
ZTE Nubia Z11 mini S (12,999 ਰੁ.): ਇਸ ਸਮਾਰਟਫੋਨ ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ, ਔਕਟਾਕੋਰ ਸਨੈਪਡਰੈਗਨ 617 ਪ੍ਰੋਸੈਸਰ, 3ਜੀਬੀ ਰੈਮ, ਰਿਅਰ ਕੈਮਰਾ 16 ਮੈਗਾਪਿਕਸਲ, ਫਰੰਟ ਫੇਸਿੰਗ ਕੈਮਰਾ 8 ਮੈਗਾਪਕਿਸਲ ਤੇ ਬੈਟਰੀ 2800mAh ਦਿੱਤੀ ਗਈ ਹੈ।
Lenovo K8 Plus (₹ 9,999): ਇਸ ਵਿੱਚ ਨਾਗਟ 7.1 ਆਪਰੇਟਿੰਗ ਸਿਸਟਮ, 5.2 ਇੰਚ ਦੀ ਸਕਰੀਨ, ਮੀਡੀਅਟੈਕ ਹੇਲਿਓ P25 ਪ੍ਰੋਸੈਸਰ, 3ਜੀਬੀ ਦੀ ਰੈਮ, ਡੁਅਲ ਰਿਅਰ ਕੈਮਰਾ ਸੈੱਟਅੱਪ 13 ਮੈਗਾਪਿਕਸਲ, 8 ਮੈਗਾਪਿਕਸਲ ਦਾ ਫਰੰਟ ਕੈਮਰਾ 4000mAh ਦੀ ਬੈਟਰੀ ਦਿੱਤੀ ਗਈ ਹੈ।
LG Q6 LG Q6 (14990 ਰੁ.):ਇਸ ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ 18:9 ਐਕਸਪੈਕਟ ਰੇਸ਼ਿਓ ਨਾਲ ਆਉਂਦਾ ਹੈ। 3 ਜੀਬੀ ਰੈਮ, ਇਸ ਵਿੱਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 5 ਮੈਗਾਪਿਕਸਲ ਫਰੰਟ ਕੈਮਰਾ ਹੈ। ਇਸ ਤੋਂ ਇਲਾਵਾ 3,000mAh ਦੀ ਬੈਟਰੀ ਦਿੱਤੀ ਗਈ ਹੈ।