ਨਵੀਂ ਦਿੱਲੀ: ਐਪਲ ਦੇ ਸੀਈਓ ਟਿਮ ਕੁੱਕ ਲਈ ਸਾਲ 2017 ਵਧੀਆ ਸਾਬਤ ਹੋਇਆ। ਕੁੱਕ ਦੀ ਤਨਖਾਹ 2017 ਤੱਕ 47% ਵਧ ਕੇ 13 ਮਿਲੀਅਨ ਡਾਲਰ (ਤਕਰੀਬਨ 82 ਕਰੋੜ) ਵਧ ਗਈ ਹੈ। ਹੁਣ ਟਿਮ ਕੁੱਕ ਨਿੱਜੀ ਸਫ਼ਰ ਲਈ ਪ੍ਰਾਈਵੇਟ ਹਵਾਈ ਜਹਾਜ਼ਾਂ ਦੀ ਵਰਤੋਂ ਕਰਨਗੇ। ਹਾਲਾਂਕਿ, ਇਸ ਪਿੱਛੇ ਸੁਰੱਖਿਆ ਮੁੱਖ ਕਾਰਨ ਹੈ।


ਐਪਲ ਵੱਲੋਂ ਜਾਰੀ ਕੀਤੇ ਨਵੇਂ ਸ਼ੇਅਰਧਾਰਕ ਪ੍ਰੌਕਸੀ ਸਟੇਟਮੈਂਟ ਅਨੁਸਾਰ ਬੋਰਡ ਆਫ ਡਾਇਰੈਕਟਰਜ਼ ਨੇ ਟਿਮ ਕੁੱਕ ਨੂੰ ਪ੍ਰਾਈਵੇਟ ਏਅਰਕ੍ਰਾਫਟ ਦੀ ਯਾਤਰਾ ਦੀ ਮਨਜੂਰੀ ਦਿੱਤੀ ਹੈ। ਹੁਣ ਟਿਮ ਕੁੱਕ ਆਪਣੇ ਪ੍ਰਾਈਵੇਟ ਏਅਰਕ੍ਰਾਫਟ ਨਾਲ ਬਿਜਨਸ ਜਾਂ ਨਿੱਜੀ ਯਾਤਰਾ ਕਰ ਸਕਣਗੇ।

ਟੈਲੀਗ੍ਰਾਫ ਯੂ.ਕੇ. ਅਨੁਸਾਰ, ਕੁੱਕ ਨੂੰ 2017 ਵਿੱਚ 12.8 ਮਿਲੀਅਨ ਡਾਲਰ (82,022,4000 ਰੁਪਏ) ਦਾ ਭੁਗਤਾਨ ਕੀਤਾ ਗਿਆ ਸੀ ਜਿਸ ਵਿੱਚੋਂ 3.06 ਮਿਲੀਅਨ ਡਾਲਰ ਤਨਖਾਹ ਦੇ ਰੂਪ ਵਿੱਚ ਮਿਲਿਆ, 9.3 ਮਿਲੀਅਨ ਟਿਮ ਕੁੱਕ ਨੂੰ ਨਕਦ ਬੋਨਸ ਦਿੱਤਾ ਗਿਆ ਤੇ ਬਾਕੀ ਨੂੰ ਹੋਰ ਭੱਤੇ ਵਜੋਂ ਅਦਾ ਕੀਤਾ ਗਿਆ।