ਨਵੀਂ ਦਿੱਲੀ: ਨਵੇਂ ਸਾਲ 'ਤੇ ਚਾਈਨੀਜ਼ ਮੋਬਾਈਲਾਂ ਨੂੰ ਟੱਕਰ ਦੇਣ ਲਈ ਸੈਮਸੰਗ ਇੰਡੀਆ ਨੇ ਤਿਆਰੀ ਪੂਰੀ ਕਰ ਲਈ ਹੈ। ਜਨਵਰੀ ਦੇ ਤੀਜੇ ਹਫ਼ਤੇ ਨਵਾਂ ਬਜਟ ਸਮਾਰਟ ਫ਼ੋਨ Galaxy On ਲਾਂਚ ਕੀਤਾ ਜਾਵੇਗਾ। ਇਸ ਦੀ ਕੀਮਤ ਸਿਰਫ਼ 15 ਹਜ਼ਾਰ ਰੁਪਏ ਹੋਵੇਗੀ।

ਮੀਡੀਆ ਰਿਪੋਰਟਾਂ ਮੁਤਾਬਕ Galaxy On ਦੋ ਵੈਰੀਐਂਟ ਵਿੱਚ ਲਾਂਚ ਕੀਤਾ ਜਾਵੇਗਾ। ਦੋਹਾਂ ਵਿੱਚ ਰੈਮ ਤਾਂ 4 ਜੀਬੀ ਹੀ ਹੋਵੇਗੀ ਪਰ ਸਟੋਰੇਜ਼ ਵੱਖ-ਵੱਖ ਦਿੱਤੀ ਜਾਵੇਗੀ। ਇਹ ਐਮੇਜ਼ਨ ਇੰਡੀਆ 'ਤੇ ਲਾਂਚ ਕੀਤਾ ਜਾਵੇਗਾ।

ਚੀਨੀ ਕੰਪਨੀ ਸ਼ਾਓਮੀ ਤੋਂ ਮਿਲ ਰਹੀ ਚੁਨੌਤੀ ਨੂੰ ਵੇਖਦੇ ਹੋਏ ਘੱਟ ਬਜਟ ਵਾਲੀ ਰੇਂਜ ਵਿੱਚ ਸੈਮਸੰਗ ਅੱਗੇ ਆਉਣਾ ਚਾਹੁੰਦਾ ਹੈ। ਪਿੱਛੇ ਜਿਹੇ ਸੈਮਸੰਗ ਨੇ ਗਲੈਕਸੀ On Nxt ਦਾ 16 ਜੀਬੀ ਵਾਲਾ ਮਾਡਲ ਲਾਂਚ ਕੀਤਾ ਸੀ। ਇਸ ਦੀ ਕੀਮਤ ਭਾਰਤ ਵਿੱਚ 10,999 ਰੁਪਏ ਰੱਖੀ ਗਈ ਸੀ। ਇਸ ਦਾ 16 ਜੀਬੀ ਸਟੋਰੇਜ਼ ਮਾਡਲ ਫਲਿਪਕਾਰਟ 'ਤੇ ਤਿੰਨ ਜਨਵਰੀ ਤੋਂ ਵਿਕ ਰਿਹਾ ਹੈ। ਜੇਕਰ ਗਲੈਕਸੀ On Nxt 'ਤੇ 5 ਜਨਵਰੀ ਤੱਕ ਸਿਰਫ਼ 9999 ਰੁਪਏ ਵਿੱਚ ਖ਼ਰੀਦਿਆ ਜਾ ਸਕਦਾ ਹੈ।

ਇਸ ਸਮਾਰਟਫ਼ੋਨ ਦੀ ਗੱਲ ਕਰੀਏ ਤਾਂ ਇਸ ਵਿੱਚ 5.5 ਇੰਚ ਦੀ ਸਕਰੀਨ ਹੈ ਜੋ ਕਿ 1080X1920 ਪਿਕਸਲ ਦੀ ਹੈ। ਫ਼ੋਨ ਵਿੱਚ ਗੋਰਿੱਲਾ ਗਲਾਸ ਦਿੱਤਾ ਗਿਆ ਹੈ। ਇਸ ਦਾ ਪ੍ਰੋਸੈਸਰ ਔਕਟਾ ਕੋਰ 1.6GHz ਹੈ ਜੋ ਕਿ ਤਿੰਨ ਜੀਬੀ ਰੈਮ ਦੇ ਨਾਲ ਹੈ।

ਇਸ ਦੀ ਮੈਮਰੀ 256 ਜੀਬੀ ਤੱਕ ਵਧਾਈ ਜਾ ਸਕਦੀ ਹੈ। ਗਲੈਕਸੀ On Nxt ਡੁਅਲ ਨੈਨੋ ਸਿਮ ਸਪੋਰਟ ਕਰਦਾ ਹੈ। ਇਸ ਦਾ ਬੈਕ ਕੈਮਰਾ 13 ਮੈਗਾਪਿਕਸਲ ਦਾ ਹੈ ਅਤੇ ਫ੍ਰੰਟ ਕੈਮਰਾ 8 ਮੈਗਾਪਿਕਸਲ ਦਾ। ਇਹ ਐੱਚਡੀ ਰਿਕਾਰਡਿੰਗ ਵੀ ਕਰਦਾ ਹੈ।