ਲੰਦਨ: ਫੇਸਬੁੱਕ 'ਤੇ ਮ੍ਰਿਤਕ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਬ੍ਰਿਟੇਨ ਦੀ ਆਕਸਫੌਰਡ ਯੂਨੀਵਰਸਿਟੀ ਨੇ ਆਪਣੇ ਇੱਕ ਅਧਿਐਨ ਵਿੱਚ ਖ਼ੁਲਾਸਾ ਕੀਤਾ ਹੈ ਕਿ ਅਗਲੇ 50 ਸਾਲ, ਯਾਨੀ 2070 ਤਕ ਫੇਸਬੁੱਕ 'ਤੇ ਜਿਉਂਦੇ ਲੋਕਾਂ ਨਾਲੋਂ ਜ਼ਿਆਦਾ ਮ੍ਰਿਤਕ ਲੋਕਾਂ ਦੀਆਂ ਪ੍ਰੋਫਾਈਲਜ਼ ਹੋਣਗੀਆਂ।

ਫੇਸਬੁਕ ਦੀ ਮੌਜੂਦਾ ਗ੍ਰੋਥ ਮੁਤਾਬਕ 50 ਸਾਲ ਬਾਅਦ ਫੇਸਬੁੱਕ ਦੇ ਮੌਜੂਦਾ 2.3 ਅਰਬ ਯੂਜ਼ਰਸ ਵਿੱਚੋਂ ਘੱਟੋ-ਘੱਟ 1.4 ਅਰਬ ਯੂਜ਼ਰਸ ਦੀ ਮੌਤ ਹੋ ਜਾਏਗੀ। ਇਹ ਪਹਿਲਾ ਮੌਕਾ ਹੋਏਗਾ ਜਦੋਂ ਫੇਸਬੁੱਕ 'ਤੇ ਜਿਉਂਦੇ ਲੋਕਾਂ ਨਾਲੋਂ ਮਰੇ ਲੋਕ ਵੱਧ ਹੋਣਗੇ।

ਅਧਿਐਨ ਦੇ ਸਹਿ-ਲੇਖਕ ਡੇਵਿਡ ਵਾਟਸਨ ਨੇ ਕਿਹਾ ਕਿ ਭਵਿੱਖ ਵਿੱਚ ਫੇਸਬੁਕ ਨੂੰ ਇਤਿਹਾਸਕਾਰਾਂ ਨੂੰ ਅਜਿਹੇ ਲੋਕਾਂ ਦੀਆਂ ਪ੍ਰੋਫਾਈਲਜ਼ ਦੇਖਣ ਦੀ ਛੋਟ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਇਤਿਹਾਸ ਬਾਰੇ ਸਹੀ ਦੱਸ ਸਕਣ। ਅਜਿਹੀਆਂ ਪ੍ਰੋਫਾਈਲਜ਼ ਦੀਆਂ ਪੋਸਟਾਂ ਇਤਿਹਾਸਕਾਰਾਂ ਦੀ ਕਾਫੀ ਮਦਦ ਕਰ ਸਕਦੀਆਂ ਹਨ।