429 ਰੁਪਏ ਵਿੱਚ 90 GB ਡੇਟਾ ਤੇ ਅਸੀਮਤ ਕਾਲਿੰਗ
ਏਬੀਪੀ ਸਾਂਝਾ | 07 Sep 2017 06:05 PM (IST)
ਨਵੀਂ ਦਿੱਲੀ: ਜਨਤਕ ਖੇਤਰ ਦੀ ਕੰਪਨੀ ਭਾਰਤੀ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ.) ਨੇ ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ 429 ਰੁਪਏ ਦੀ ਕੀਮਤ ਵਾਲਾ ਨਵਾਂ ਪਲਾਨ ਜਾਰੀ ਕੀਤਾ ਹੈ। ਇਸ ਤਹਿਤ 90 ਦਿਨਾਂ ਲਈ ਅਸੀਮਤ ਵੌਇਸ ਕਾਲਜ਼ ਤੇ 1 ਜੀ.ਬੀ. ਡੇਟਾ ਰੋਜ਼ਾਨਾ ਮਿਲੇਗਾ। ਕੰਪਨੀ ਨੇ ਬਿਆਨ ਜਾਰੀ ਕਰਦਿਆ ਕਿਹਾ ਕਿ ਇਸ ਪਲਾਨ ਤਹਿਤ ਕਿਸੇ ਵੀ ਨੈੱਟਵਰਕ 'ਤੇ ਮੁਫ਼ਤ ਵੌਇਸ ਕਾਲਜ਼ (ਸਥਾਨਕ/ਬਾਹਰੀ) 90 ਦਿਨਾਂ ਲਈ ਦਿੱਤੀਆਂ ਜਾਣਗੀਆਂ ਤੇ ਇੱਕ ਜੀ.ਬੀ. ਡੇਟਾ ਹਰ ਦਿਨ ਤਕਰੀਬਨ 3 ਮਹੀਨਿਆਂ ਲਈ ਦਿੱਤਾ ਜਾਵੇਗਾ। ਬੀ.ਐਸ.ਐਨ.ਐਲ. ਦੇ ਬੋਰਡ ਨਿਰਦੇਸ਼ਕ ਆਰ.ਕੇ. ਮਿੱਤਲ ਨੇ ਕਿਹਾ ਕਿ ਇਸ ਪਲਾਨ ਵਿੱਚ ਉਪਭੋਗਤਾ ਨੂੰ ਸਿਰਫ 143 ਰੁਪਏ ਪ੍ਰਤੀ ਮਹੀਨੇ ਦੇ ਖਰਚ ਵਿੱਚ ਹਰ ਰੋਜ਼ ਇੱਕ ਜੀ.ਬੀ. ਡੇਟਾ ਤੇ ਅਸੀਮਤ ਕਾਲਜ਼ ਮਿਲਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪਲਾਨ ਬਾਜ਼ਾਰ ਵਿੱਚ ਸਭ ਤੋਂ ਸਸਤਾ ਪਲਾਨ ਹੈ। ਦੱਸਣਾ ਬਣਦਾ ਹੈ ਕਿ ਜੀਓ ਤੇ ਏਅਰਟੈਲ ਦੋਵੇਂ ਕੰਪਨੀਆਂ 399 ਰੁਪਏ ਵਿੱਚ 84 ਦਿਨਾਂ ਲਈ ਅਸੀਮਤ ਕਾਲਿੰਗ ਤੇ 1 ਜੀ.ਬੀ. 4G ਡੇਟਾ ਰੋਜ਼ਾਨਾ ਦੇ ਰਹੀਆਂ ਹਨ। ਦੋਵੇਂ ਕੰਪਨੀਆਂ ਦੇ ਇਹ ਪਲਾਨ 84 ਦਿਨ ਦੀ ਮਿਆਦ ਨਾਲ ਆ ਰਹੇ ਹਨ ਤੇ 84 ਜੀ.ਬੀ. ਡੇਟਾ ਦਿੱਤਾ ਜਾ ਰਿਹਾ ਹੈ।