ਨਵੀਂ ਦਿੱਲੀ: ਜੁੱਤੀਆਂ ਬਣਾਉਣ ਵਾਲੀ ਕੰਪਨੀ ਨਾਈਕੀ ਨੇ ਅਜਿਹੇ ਬੂਟ ਬਣਾਏ ਹਨ ਜਿਨ੍ਹਾਂ ਨੂੰ ਕੋਈ ਵੀ ਆਪਣੇ ਸਮਾਰਟਫੋਨ ਨਾਲ ਕੰਟਰੋਲ ਕਰ ਸਕਦਾ ਹੈ। ਇਨ੍ਹਾਂ ਦੀ ਖਾਸ ਗੱਲ ਹੈ ਕਿ ਇਨ੍ਹਾਂ ਜੁੱਤਿਆਂ ਨੂੰ ਟਾਈਟ ਤੇ ਖੁੱਲ੍ਹਾ ਕਰਨ ਲਈ ਕਿਸੇ ਨੂੰ ਝੁਕਣ ਦੀ ਲੋੜ ਨਹੀਂ ਪਵੇਗੀ। ਨਾਈਕੀ ਅਡੇਪਟ ਨਾਂ ਨਾਲ ਇਸ ਜੁੱਤੇ ਦੀ ਕੀਮਤ 350 ਡਾਲਰ ਯਾਨੀ ਕਰੀਬ 25 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ।



ਇਸ ਜੁੱਤੇ ਦੇ ਲੌਂਚਿੰਗ ਇਵੈਂਟ ਨੂੰ ਲਾਈਵ ਸਟ੍ਰੀਮਿੰਗ ਪਲੇਟਫਾਰਮ ‘ਤੇ ਕੀਤਾ ਗਿਆ। ਨਾਈਕੀ ਦਾ ਇਹ ਜੁੱਤਾ ਪੈਰ ‘ਚ ਪਾਉਣ ਤੋਂ ਬਾਅਦ ਆਪਣੇ ਆਪਣ ਅਡਜੈਸਟ ਹੋ ਜਾਵੇਗਾ। ਇਸ ਦੇ ਸੈਂਸਰ ਇਸ ਨੂੰ ਆਟੋਮੈਟਿਕ ਫਿਟਿੰਗ ਵਾਲੇ ਮੋਡ ‘ਤੇ ਰੱਖਦੇ ਹਨ। ਸਿਰਫ ਇਹੀ ਨਹੀਂ ਇਹ ਕਾਫੀ ਦਬਾਅ ਝੱਲਣ ਦੀ ਤਾਕਤ ਵੀ ਰੱਖਦਾ ਹੈ।


ਅਜੇ ਇਸ ਨੂੰ ਬਾਕਸਕਟ ਬਾਲ ਮੈਚ ਨੂੰ ਧਿਆਨ ‘ਤ ਰੱਖ ਕੇ ਡਿਜ਼ਾਇਨ ਕੀਤਾ ਗਿਆ ਹੈ। ਇਸ ਨਾਲ ਮੈਚ ਦੌਰਾਨ ਜੁੱਤੇ ਨੂੰ ਟਾਈਟ ਤੇ ਬ੍ਰੇਕ ਦੌਰਾਨ ਲੂਜ਼ ਕੀਤਾ ਜਾ ਸਕਦਾ ਹੈ।