ਫਰਜ਼ੀ ਵਟਸਐਪ ਨੇ ਲੁੱਟਿਆ, 10 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ
ਏਬੀਪੀ ਸਾਂਝਾ | 07 Nov 2017 01:04 PM (IST)
ਨਵੀਂ ਦਿੱਲੀ: ਵਟਸਐਪ ਦੇ ਇੱਕ ਨਕਲੀ ਵਰਜ਼ਨ ਨੂੰ 10 ਲੱਖ ਤੋਂ ਜ਼ਿਆਦਾ ਵਾਰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਗਿਆ। ਬਾਅਦ ਵਿੱਚ ਇਸ ਐਪ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ। ਅਪਡੇਟ ਵਟਸਐਪ ਮੈਸੇਂਜਰ ਨਾਂ ਦੇ ਫੇਕ ਵਰਜ਼ਨ 'ਚ ਕਈ ਮਸ਼ਹੂਰੀ ਦੀਆਂ ਚੀਜ਼ਾਂ ਸਨ। ਹੁਣ ਇਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਇਸ ਐਪ ਨੂੰ ਬਣਾਉਣ ਵਾਲੇ ਨੇ ਇਸ ਨੂੰ ਇਸ ਤਰੀਕੇ ਨਾਲ ਬਣਾਇਆ ਕਿ ਇਹ ਬਿਲਕੁਲ ਵਟਸਐਪ ਵਾਂਗ ਹੀ ਲੱਗਦਾ ਸੀ। ਇਸ ਐਪ ਦਾ ਨਾਂ ਵੀ ਬਿਲਕੁਲ ਵਟਸਐਪ ਵਰਗਾ ਹੀ ਰੱਖਿਆ ਗਿਆ। ਸਿਰਫ ਨਾਂ 'ਚ ਇੱਕ ਸਪੈਸ਼ਲ ਕਰੈਕਟਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਫਰਕ ਨੂੰ ਫੜਣਾ ਵੀ ਸੌਖਾ ਨਹੀਂ ਸੀ। ਇਸੇ ਕਾਰਨ ਲੱਖਾਂ ਲੋਕਾਂ ਨੇ ਇਸ ਨੂੰ ਡਾਊਨਲੋਡ ਕਰ ਲਿਆ। ਇਹ ਪਹਿਲੀ ਵਾਰ ਹੈ ਕਿ ਗੂਗਲ ਨੂੰ ਆਪਣੇ ਸਟੋਰ ਤੋਂ ਕਿਸੇ ਐਪ ਨੂੰ ਹਟਾਉਣਾ ਪਿਆ ਹੋਵੇ।